ਸਕੂਲ ’ਚ ਵਾਤਾਵਰਨ ਦੀ ਸੰਭਾਲ ਸਬੰਧੀ ਵਰਕਸ਼ਾਪ ਲਗਾਈ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ-ਫ਼ਤਿਹਗੜ੍ਹ (ਦਬੜ੍ਹੀਖਾਨਾ) ਵਿਖੇ ਵਰਕਸ਼ਾਪ ਲਗਾਈ
Publish Date: Thu, 26 Feb 2026 03:39 PM (IST)
Updated Date: Fri, 27 Feb 2026 04:01 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੋਬਿੰਦਗੜ੍ਹ-ਫ਼ਤਿਹਗੜ੍ਹ (ਦਬੜ੍ਹੀਖਾਨਾ) ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਰੀਦਕੋਟ ਨੀਲਮ ਰਾਣੇ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸਕੂਲ ਦੇ ਈਕੋ ਕਲੱਬ ਦੁਆਰਾ ਸਕੂਲ ਇੰਚਾਰਜ ਪੁਸ਼ਪਿੰਦਰ ਕੌਰ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸੰਭਾਲ ਪ੍ਰਤੀ ਉਤਸ਼ਾਹਿਤ ਕਰਨ ਲਈ ਇੱਕ ਰੋਜ਼ਾ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਅੰਦਰ ਵਿਦਿਆਰਥੀਆਂ ਨੂੰ ਰਿਸੋਰਸ ਪਰਸਨ ਮਨਦੀਪ ਕੌਰ ਦੀ ਦੇਖ-ਰੇਖ ਹੇਠ ਘਰਾਂ ਵਿਚ ਪਏ ਫਾਲਤੂ ਕੱਪੜਿਆਂ ਤੋਂ ਵਰਤੋਂ ਵਾਸਤੇ ਛੋਟੇ ਬੈਗ, ਲੰਚ ਬੈਗ ਆਦਿ ਬਣਾਉਣੇ ਸਿਖਾਏ ਗਏ। ਵਿਦਿਆਰਥੀਆਂ ਦੁਆਰਾ ਇਸ ਵਰਕਸ਼ਾਪ ਵਿਚ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ ਗਿਆ। ਇਸ ਵਰਕਸ਼ਾਪ ਦੇ ਪ੍ਰੋਜੈਕਟ ਕੋਆਰਡੀਨੇਟਰ ਪ੍ਰਿਆ ਅਲੀਪੁਰੀਆ ਦੁਆਰਾ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਖੁਦ ਵੱਖ-ਵੱਖ ਸਜਾਵਟੀ ਵਸਤੂਆਂ ਬਣਾ ਕੇ ਸਿਖਾਈਆਂ ਗਈਆਂ। ਅਖ਼ੀਰ ਵਿਚ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਅਤੇ ਸਰਟੀਫਿਕੇਟ ਆਦਿ ਦਿੱਤੇ ਗਏ ਅਤੇ ਅੱਗੇ ਤੋਂ ਉਹਨਾਂ ਨੂੰ ਘਰਾਂ ਵਿਚ ਪਏ ਫਾਲਤੂ ਸਮਾਨ ਨੂੰ ਸੁੱਟਣ ਦੀ ਬਜਾਏ ਵਰਤੋਂ ਵਿਚ ਲਿਆਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਵਰਕਸ਼ਾਪ ਨੂੰ ਸਫ਼ਲਤਾਪੂਰਵਕ ਨੇਪੜੇ ਚੜ੍ਹਾਉਣ ਲਈ ਬਲਪ੍ਰੀਤ ਕੌਰ, ਗੁਰਪ੍ਰੀਤ ਕੌਰ ਅਤੇ ਸੋਨੀ ਬਾਲਾ ਦੁਆਰਾ ਭਰਭੂਰ ਸਹਿਯੋਗ ਦਿੱਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸਕੂਲ ਦੇ ਅਧਿਆਪਕ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੁਆਰਾ ਕੀਤੇ ਗਏ ਉਪਰਾਲਿਆਂ ਦੀ ਖੂਬ ਸ਼ਲਾਘਾ ਕੀਤੀ।