ਸਰਕਾਰੀ ਮਿਡਲ ਸਕੂਲ ਚਹਿਲ ਵਿਖੇ ਵਰਕਸ਼ਾਪ ਲਗਾਈ
ਸਰਕਾਰੀ ਮਿਡਲ ਸਕੂਲ ਚਹਿਲ ਵਿਖੇ ਬੈੱਸਟ ਆਊਟ ਆਫ਼ ਵੇਸਟ ਥੀਮ ਤੇ ਵਰਕਸ਼ਾਪ ਲਗਾਈ
Publish Date: Thu, 12 Feb 2026 03:25 PM (IST)
Updated Date: Fri, 13 Feb 2026 04:00 AM (IST)
ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਇਨਵਾਇਰਮੈਂਟ ਐਜੂਕੈਸ਼ਨ ਪ੍ਰੋਗਰਾਮ ਤਹਿਤ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਨੀਲਮ ਰਾਣੀ ਦੀ ਯੋਗ ਅਗਵਾਈ ਹੇਠ ਸਰਕਾਰੀ ਮਿਡਲ ਸਕੂਲ ਚਹਿਲ ਵਿਖੇ ਇੱਕ ਰੋਜ਼ਾ ਵਰਕਸ਼ਾਪ ਲਗਾਈ ਗਈ। ਇਸ ਇੱਕ ਰੋਜ਼ਾ ਸਕਿੱਲ ਵਰਕਸ਼ਾਪ ਦਾ ਥੀਮ ‘ਬੈੱਸਟ ਆਊਟ ਆਫ਼ ਵੇਸਟ’’ ਸੀ। ਇਸ ਮੌਕੇ ਰਿਸੋਰਸ ਪਰਸਨ ਨਿਰਮਲਾ ਨੇ ਸਕੂਲ ਵਿਦਿਆਰਥੀਆਂ ਨੂੰ ਵੇਸਟ ਮਟੀਰੀਅਲ ਤੋਂ ਮੈਟ, ਬੈੱਗ, ਕਿੱਟਾਂ, ਗੁਲਦਸਤੇ ਅਤੇ ਸਜਾਵਟੀ ਸਮਾਨ ਤਿਆਰ ਕਰਨਾ ਸਿੱਖਿਆ। ਇਸ ਮੌਕੇ ਸਕੂਲ ਮੁਖੀ ਲਵਲੀਨ ਕੌਰ ਨੇ ਰਿਸੋਰਸ ਪਰਸਨ ਦਾ ਧੰਨਵਾਦ ਕਰਦਿਆਂ ਕਿ ਵੇਸਟ ਮਟੀਰੀਅਲ ਦੀ ਵਰਤੋਂ ਨਾਲ ਅਸੀਂ ਆਪਣੀ ਧਰਤੀ ਨੂੰ ਸਾਫ਼ ਰੱਖਣ ਦਾ ਅਹਿਮ ਕਾਰਜ ਵੀ ਸਹਿਜੇ ਕਰਦੇ ਹਾਂ। ਉਨ੍ਹਾਂ ਵਿਦਿਆਰਥੀਆਂ ਨੂੰ ਹਵਾ, ਪਾਣੀ, ਧਰਤੀ ਤੇ ਪ੍ਰਦੂਸ਼ਣ ਰੋਕਨ ਵਾਸਤੇ ਪ੍ਰੇਰਿਤ ਕਰਦਿਆਂ ਇਸ ਵਰਕਸ਼ਾਪ ਦਾ ਲਾਭ ਨਿਰੰਤਰ ਲੈਣ ਅਤੇ ਦੂਜਿਆਂ ਨੂੰ ਸਿਖਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਸਾਇੰਸ ਮਿਸਟ੍ਰੈਸ ਰੁਚੀ ਅਰੋੜਾ, ਐੱਸ.ਐੱਸ.ਮਿਸਟ੍ਰੈੱਸ ਰਾਜਵਿੰਦਰ ਕੌਰ ਅਤੇ ਆਰਟ ਐਂਡ ਕਰਾਫ਼ਟ ਟੀਚਰ ਮਨਦੀਪ ਕੌਰ ਹਾਜ਼ਰ ਸਨ। ਅੰਤ ’ਚ ਪੰਜਾਬੀ ਮਾਸਟਰ ਸੁਰਿੰਦਰਪਾਲ ਸਿੰਘ ਸੋਨੀ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਵਿਦਿਆਰਥੀਆਂ ਦੇ ਮਾਪੇ ਵੀ ਹਾਜ਼ਰ ਸਨ।