ਸਰਕਾਰੀ ਕਾਲਜ ’ਚ ਮਹਿਲਾ ਦਿਵਸ ਮਨਾਇਆ
ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਐਨ ਐਸ ਐਸ ਵਿਭਾਗ ਵੱਲੋਂ ਮਹਿਲਾ ਦਿਵਸ ਮਨਾਇਆ ਗਿਆ।
Publish Date: Thu, 12 Mar 2026 04:15 PM (IST)
Updated Date: Fri, 13 Mar 2026 04:01 AM (IST)

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ, ਫਰੀਦਕੋਟ : ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਦੇ ਪ੍ਰਿੰਸੀਪਲ ਡਾ ਗੁਲਸ਼ਨ ਕੁਮਾਰ ਅਹੂਜਾ ਜੀ ਦੀ ਯੋਗ ਅਗਵਾਈ ਹੇਠ ਐਨ ਐਸ ਐਸ ਵਿਭਾਗ ਵੱਲੋਂ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਐਨ ਐਸ ਐਸ ਵਿਭਾਗ ਦੇ ਵਲੰਟੀਅਰਾਂ ਵੱਲੋਂ ਇਕ ਕੋਰੀਉਗ੍ਰਾਫੀ ਕੀਤੀ ਗਈ। ਇਸ ਕੋਰੀਉਗ੍ਰਾਫੀ ਰਾਹੀਂ ਸਮਾਜ ਵਿੱਚ ਔਰਤ ਦੀ ਸਥਿਤੀ ਨੂੰ ਵਖਾਇਆ ਗਿਆ ਅਤੇ ਇਕ ਸੁਨੇਹਾਂ ਦਿੱਤਾ ਗਿਆ ਕਿ ਔਰਤ ਨੂੰ ਵੀ ਧਰਤੀ ਉੱਪਰ ਓਨੇ ਹੀ ਹੱਕ ਹਨ ਜਿੰਨੇ ਮਰਦ ਨੂੰ ਹਨ । ਔਰਤਾਂ ਉੱਪਰ ਜ਼ੁਲਮ ਢਾਹੁਣੇ ਬੰਦ ਕੀਤੇ ਜਾਣ ਤੇ ਉਹਨਾਂ ਦਾ ਸਨਮਾਨਯੋਗ ਹਰ ਔਰਤ ਨੂੰ ਦਿੱਤਾ ਜਾਵੇ। ਇਸ ਪ੍ਰੋਗਰਾਮ ਵਿੱਚ ਪੰਜਾਹ ਦੇ ਕਰੀਬ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਐਨ ਐਸ ਐਸ ਵਿਭਾਗ ਦੇ ਉਹਨਾਂ ਵਲੰਟੀਅਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਜਿਹਨਾਂ ਨੇ ਰਾਸ਼ਟਰੀ ਪੱਧਰ ਤੱਕ ਪ੍ਰਾਪਤੀਆਂ ਕੀਤੀਆਂ। ਇਸ ਮੌਕੇ ਡਾ ਗੁਲਸ਼ਨ ਕੁਮਾਰ ਅਹੂਜਾ ਜੀ ਨੇ ਬੱਚਿਆਂ ਨੂੰ ਆਸ਼ੀਰਵਾਦ ਦੇ ਰੂਪ ਵਿੱਚ ਖੂਬਸੂਰਤ ਸ਼ਬਦਾਂ ਨਾਲ ਸੰਬੋਧਨ ਕੀਤਾ। ਉਹਨਾਂ ਕਿਹਾ ਕਿਹਾ ਕਿ, ਸਾਡੇ ਸਮਾਜ ਵਿੱਚ ਆਮ ਤੌਰ ਤੇ ਅੱਜ ਭਾਵੇਂ ਔਰਤ ਦੀ ਉਹ ਸਥਿਤੀ ਨਹੀਂ ਜਿਹੜੀ ਪੁਰਾਣੇ ਜ਼ਮਾਨਿਆਂ ਵਿਚ ਹੁੰਦੀ ਸੀ। ਸਾਡੀ ਹੁਣ ਦੀ ਔਰਤ ਪੜ੍ਹੀ ਲਿਖੀ ਅਤੇ ਵੱਖ ਵੱਖ ਉੱਚ ਪੱਧਰੇ ਕੰਮਾਂ ਵਿੱਚ ਹਿੱਸਾ ਲੈ ਰਹੀ ਹੈ। ਪਰ ਫਿਰ ਵੀ ਜਿੱਥੇ ਕਿਤੇ ਵੀ ਔਰਤ ਵਿਰੋਧਾਂ ਕਦਰਾਂ ਕੀਮਤਾਂ ਹਨ ਉਹਨਾਂ ਦੇ ਵਿਰੋਧ ਵਿੱਚ ਸਾਨੂੰ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਾ ਚਾਹੀਦਾ ਹੈ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਦਾ ਹੌਂਸਲਾ ਅਫਜ਼ਾਈ ਕਰਨ ਲਈ ਕਾਲਜ ਬਰਸਰ ਡਾ. ਸ਼ਾਲਿਨੀ ਗੋਇਲ , ਸੁਪਰਡੈਂਟ ਇਕਬਾਲ ਸਿੰਘ ਅਤੇ ਪ੍ਰੋ ਸੁਸ਼ੀਲ ਕੁਮਾਰ (ਇਕਨਾਮਿਕਸ) ਹਾਜ਼ਿਰ ਹੋਏ। ਇਸ ਪ੍ਰੋਗਰਾਮ ਨੂੰ ਐਨ ਐਸ ਐਸ ਕਨਵੀਨਰ (ਲੜਕੀਆਂ) ਪ੍ਰੋ ਮਨਿੰਦਰ ਕੌਰ ਵਿਰਕ ਅਤੇ ਪ੍ਰੋਗਰਾਮ ਅਫ਼ਸਰ ਡਾ ਵੀਰਪਾਲ ਕੌਰ ਤੇ ਹਰਪ੍ਰੀਤ ਸਿੰਘ ਸਫ਼ੀ ਨੇ ਆਪਣੀਆਂ ਜਿੰਮੇਵਾਰੀਆਂ ਨੂੰ ਬਾਖ਼ੂਬੀ ਨਿਭਾਇਆ। ਪ੍ਰਿੰਸੀਪਲ ਗੁਲਸ਼ਨ ਕੁਮਾਰ ਅਹੂਜਾ ਅਤੇ ਐੱਨਐੱਸਐੱਸ ਪ੍ਰੋਗਰਾਮ ਅਫਸਰ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ।