ਹੋਣਹਾਰ ਵਿਦਿਆਰਥੀਆਂ ਦਾ ਕੀਤਾ ਸਨਮਾਨ
ਪੀਰ ਈਸ਼ਾ ਜੀ ਵੈਲਫੇਅਰ ਸੁਸਾਇਟੀ ਸਾਦਿਕ ਵੱਲੋਂ ਮਾਣਮੱਤੀ ਪ੍ਰਾਪਤੀਆਂ ਵਾਲੇ ਵਿਦਿਆਰਥੀ ਸਨਮਾਨਿਤ
Publish Date: Fri, 17 Apr 2026 04:16 PM (IST)
Updated Date: Sat, 18 Apr 2026 04:00 AM (IST)

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ : ਪੀਰ ਈਸ਼ਾ ਜੀ ਵੈਲਫੇਅਰ ਸੁਸਾਇਟੀ ਸਾਦਿਕ ਵੱਲੋਂ ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਦਿਕ ਚੌਂਕ ਵਿਖੇ ਧਾਰਮਿਕ ਸਮਾਗਮ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ ਹਰ ਸਾਲ ਦੀ ਤਰਾਂ ਇਸ ਵਾਰ ਵੀ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ।ਮੰਚ ਸੰਚਾਲਨ ਕਰਦਿਆਂ ਆਰ.ਐਸ.ਧੁੰਨਾ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ।ਇਸ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀਦਲ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਬੰਟੀ ਰੋਮਾਣਾ, ਸੁਖਰਾਜ ਸਿੰਘ ਸੰਧੂ, ਬਲਜਿੰਦਰ ਸਿੰਘ ਧਾਲੀਵਾਲ ਸਾਬਕਾ ਚੇਅਰਮੈਨ, ਰਮਨਦੀਪ ਸਿੰਘ ਮੁਮਾਰਾ, ਗੁਰਤੇਜ ਸਿੰਘ ਖੋਸਾ, ਦਲੇਰ ਸਿੰਘ ਡੋਡ ਜ਼ਿਲਾ ਪ੍ਰਧਾਨ ਅਕਾਲੀਦਲ ਵਾਰਿਸ ਪੰਜਾਬ, ਜੈਦੀਪ ਸਿੰਘ ਬਰਾੜ ਸਰਪੰਚ ਘੁੱਦੂਵਾਲਾ ਤੇ ਗਗਨਦੀਪ ਸਿੰਘ ਧਾਲੀਵਾਲ ਵਿਸੇ਼ਸ਼ ਤੌਰ ਤੇ ਸਾਮਲ ਹੋਏ ਤੇ ਸਵ. ਦਰਸ਼ਨ ਸਿੰਘ ਢਿੱਲੋਂ ਦੀਆਂ ਪੋਤਰੀਆਂ ਬੇਅੰਤ ਕੌਰ ਢਿੱਲੋਂ ਸਬ ਇੰਸਪੈਕਟਰ ਪੰਜਾਬ ਪੁਲਿਸ ਤੇ ਐਡਵੋਕੇਟ ਚਰਨਪ੍ਰੀਤ ਕੌਰ ਢਿੱਲੋਂ ਮੈਂਬਰ ਬਲਾਕ ਸੰਮਤੀ ਸੁਨਾਵਰਦੀਪ ਸਿੰਘ, ਅਰਮਾਨ ਸ਼ਰਮਾਂ, ਜ਼ਸਮਨ ਸੰਧੂ ਥ੍ਰੋਬਾਲ ਗੋਲਡ ਮੈਡਲਿਸਟ, ਰਾਈਜ਼ਲ ਕੌਰ ਸੰਧੂ ਕਪਤਾਲ ਪੰਜਾਬ ਕ੍ਰਿਕਟ ਟੀਮ ਅੰਡਰ 15, ਸੰਨੀਰੁੱਧ ਸਿੰਘ ਪੀ.ਐਚ.ਡੀ, ਨਵਜੋਤ ਕੌਰ ਸਾਦਿਕ ਉਡਣਪਰੀ, ਜ਼ਸਮੀਨ ਕੌਰ ਗੋਲਡ ਮੈਡਲਿਸਟ ਕਿੱਕ ਬਾਕਸਿੰਗ, ਪਵਨਦੀਪ ਕੌਰ ਸਾਦਿਕ ਅਤੇ ਹਰਮਨਜੀਤ ਕੌਰ ਨੂੰ ਸਰਟੀਫਿਕੇਟ, ਸ਼ੀਲਡ ਅਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਡਾ. ਦਰਬਾਰਾ ਸਿੰਘ ਥਿੰਦ ਅਤੇ ਕਮਾਂਡਰ ਭੁਪਿੰਦਰ ਸਿੰਘ ਢਿੱਲੋਂ ਪ੍ਰਧਾਨ ਐਲਡਰਜ਼ ਸਰਵਿਸ ਸੁਸਾਇਟੀ ਨੂੰ ਸਮਾਜ ਸੇਵਾ ਪ੍ਰਤੀ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਸਨਮਾਨਿਤ ਕੀਤਾ ਗਿਆ।ਸੁਸਾਇਟੀ ਵੱਲੋਂ ਸਮੂਹ ਪੱਤਰਕਾਰ ਅਤੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮਾਗਮ ਹਰਵਿੰਦਰ ਸਿੰਘ ਟਿੱਕਾ ਸਾਬਕਾ ਚੇਅਰਮੈਨ ਬਲਾਕ ਸੰਮਤੀ, ਨਰਿੰਦਰਪਾਲ ਸਿੰਘ ਐਸ.ਡੀ.ਓ ਬਿਜਲੀ ਬੋਰਡ, ਲਖਵਿੰਦਰ ਸਿੰਘ ਸੰਧੂ, ਲਖਵਿੰਦਰ ਸਿੰਘ ਲੱਖਾ, ਡਾ. ਦੀਸ਼ਾ ਸਿੰਘ ਸਰਪੰਚ ਸਾਦਿਕ, ਆਰ.ਐਸ.ਧੁੰਨਾ, ਡਾ. ਸੰਤੋਖ ਸਿੰਘ ਸੰਧੂ, ਕੰਵਰ ਹਰਿੰਦਰ ਸਿੰਘ ਸੰਧੂ, ਜਥੇਦਾਰ ਚੰਦ ਸਿੰਘ ਡੋਡ, ਜਸਵਿੰਦਰ ਸਿੰਘ ਸੋਨੂੰ ਬਾਬਾ, ਹੈਪੀ ਢਿੱਲੋਂ ਸਰਪੰਚ ਢਿੱਲਵਾਂ, ਉੱਤਮ ਸਿੰਘ ਡੋਡ, ਮਨਜੀਤ ਧੰਨਾ, ਬਲਜਿੰਦਰ ਸਿੰਘ ਔਲਖ, ਬਖਤੌਰ ਸਿੰਘ ਸਾਦਿਕ ਸੂਬਾ ਮੀਤ ਪ੍ਰਧਾਨ ਬੀਕੇਯੂ ਮਾਲਵਾ, ਜਗਸੀਰ ਸਿੰਘ ਸੰਧੂ ਜ਼ਿਲਾ ਪ੍ਰਧਾਨ, ਪ੍ਰਿਤਪਾਲ ਸਿੰਘ ਢਿੱਲੋਂ, ਸੁਰਿੰਦਰ ਸੇਠੀ ਪ੍ਰਧਾਨ ਵਪਾਰ ਮੰਡਲ ਵੀ ਹਾਜਰ ਸਨ।