ਨੈਸ਼ਨਲ ਯੂਥ ਕਲੱਬ ਨੇ ਸਮਾਗਮ ਕਰਵਾਇਆ
ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਫ਼ਰੀਦਕੋਟ ਵੱਲੋਂ ਲੱਗਦੇ ਰਹਿਣ ਖੁਸ਼ੀ ਦੇ ਮੇਲੇ’ ਸਮਾਗਮ ਕਰਵਾਇਆ
Publish Date: Thu, 15 Jan 2026 05:21 PM (IST)
Updated Date: Fri, 16 Jan 2026 04:04 AM (IST)

ਲੱਗਦੇ ਰਹਿਣ ਖੁਸ਼ੀ ਦੇ ਮੇਲੇ ਪ੍ਰੋਗਰਾਮ ਤਹਿਤ ਕਲਾਕਾਰਾਂ ਨੇ ਖੂਬ ਰੰਗ ਬੰਨਿਆ ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫ਼ਰੀਦਕੋਟ, -ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਫ਼ਰੀਦਕੋਟ ਸਬੰਧਤ ਯੁਵਕ ਸੇਵਾਵਾਂ ਵਿਭਾਗ ਫ਼ਰੀਦਕੋਟ ਵੱਲੋਂ ਨਵੇਂ ਸਾਲ ਦੀ ਆਮਦ ਨੂੰ ਜੀ ਆਇਆਂ ਨੂੰ ਆਖਣ ਵਾਸਤੇ ਸੱਭਿਆਚਾਰਕ ਪ੍ਰੀਵਾਰਿਕ ਪ੍ਰੋਗਰਾਮ ‘ਲੱਗੇ ਰਹਿਣ ਖੁਸ਼ੀ ਦੇ ਮੇਲੇ’ ਸਥਾਨਕ ਅਫ਼ਸਰ ਕਲੱਬ ਫ਼ਰੀਦਕੋਟ ਵਿਖੇ ਕਲੱਬ ਦੇ ਪ੍ਰਧਾਨ ਅੰਤਰ-ਰਾਸ਼ਟਰੀ ਭੰਗੜਾ ਕੋਚ ਗੁਰਚਰਨ ਸਿੰਘ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਇਸ ਪ੍ਰੀਵਾਰ ਸਮਗਾਮ ਦੇ ਪ੍ਰਧਾਨਗੀ ਮੰਡਲ ’ਚ ਸੇਵਾ ਮੁਕਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਫ਼ਰੀਦਕੋਟ ਜਗਜੀਤ ਸਿੰਘ ਚਾਹਲ, ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ, ਲੋਕ ਗਾਇਕ/ਸੰਗੀਤਕਾਰ ਕੁਲਵਿੰਦਰ ਕੰਵਲ,ਜ਼ਿਲਾ ਭਾਸ਼ਾ ਅਫ਼ਸਰ ਮਨਜੀਤ ਪੁਰੀ, ਜ਼ਿਲਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ, ਕਲੱਬ ਦੇ ਮੁੱਖ ਸਲਾਹਕਾਰ ਗੁਰਮੇਲ ਸਿੰਘ ਜੱਸਲ ਸ਼ਾਮਲ ਹੋਏ। ਇਸ ਮੋਕੇ ਵਿਸ਼ੇਸ਼ ਤੌਰ ਤੇ ਗਿੰਦਰਜੀਤ ਸਿੰਘ ਸੇਖੋਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ, ਅਜੈਬੀਰ ਸਿੰਘ ਬਬਰਾ (ਰੌਬੀ), ਐੱਨ.ਆਰ.ਆਈ ਕੁਲਦੀਪ ਸਿੰਘ ਕੈਨੇਡਾ, ਹਰਸਿਮਰਨ ਕੌਰ, ਨਵਪ੍ਰੀਤ ਕੌਰ, ਕਮਲਜੀਤ ਕੌਰ, ਗੁਰਨਾਜ਼ ਕੌਰ, ਗਗਨਦੀਪ ਸਿੰਘ ਪੁਰਬਾ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਲੋਕ ਗਾਇਕ ਸੁਰਜੀਤ ਗਿੱਲ ਨੇ ਧਾਰਮਿਕ ਗੀਤ ‘ ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ’ ਨਾਲ ਕੀਤੀ। ਫ਼ਿਰ ਵੇਖ ਲਓ ਮੇਲੇ ਗੀਤ ਨਾਲ ਭਰਵੀ ਹਾਜ਼ਰੀ ਲਗਵਾਈ। ਸਲਾਹਕਾਰ ਗੁਰਮੇਲ ਸਿੰਘ ਜੱਸਲ ਨੇ ਗੀਤ ‘ਮੈਨੂੰ ਅੱਜ ਸੁਪਨੇ ਵਿਚ ਮਿਲਣ ਮਾਹੀ ਨੇ ਆਉਣਾ ਨੀਂ ਪੇਸ਼ ਕਰਕੇ ਰੰਗ ਬੰਨਿਆ। ਇਸ ਮੌਕੇ ਨੌਜਵਾਨ ਗਾਇਕ ਅਰਸ਼ ਗਿੱਲ ਨੇ ਕੋਕਾ ਅਤੇ ਕਿੰਨੇ ਕੁ ਤੱਤ ਤੇਰੇ ਵਿੱਚ ਗੀਤਾਂ ਨਾਲ ਕੜਾਕੇ ਦੀ ਠੰਢ ’ਚ ਮਾਹੌਲ ਨੂੰ ਗਰਮਾ ਦਿੱਤਾ। ਕਲੱਬ ਦੇ ਸੀਨੀਅਰ ਆਗੂ ਬਲਤੇਜ ਸਿੰਘ ਤੇਜੀ ਜੌੜਾ ਨੇ ‘ ਪਾਲੀ ਪਾਣੀ ਖੂਹ ਤੋਂ ਭਰੇ’ ਮਨ ਮੋਹ ਲਿਆ। ਅੰਤਰ-ਰਾਸ਼ਟਰੀ ਡਾਂਸਰ/ਲੋਕ ਗਾਇਕ ਸੁਖਵਿੰਦਰ ਸੁੱਖਾ ਨੇ ‘ਪਲਕਾਂ ਦੇ ਫ਼ੰਬਲ’ ਅਤੇ ਜਵਾਨੀ ਗੀਤਾਂ ਨਾਲ ਸਭ ਦਾ ਰੱਜਵਾਂ ਪਿਆਰ ਪ੍ਰਾਪਤ ਕੀਤਾ। ਫ਼ਿਲਮੀ ਕਲਾਕਾਰ ਲਛਮਣ ਭਾਣਾ-ਅਮਰਜੀਤ ਸੇਖੋਂ ਨੇ ਮਿਆਰੀ ਕਾਮੇਡੀ ਰਾਹੀਂ ਹਾਜ਼ਰੀਨ ਨੂੰ ਹਸਾ-ਹਸਾ ਕੇ ਲੋਟ-ਪੋਟ ਕੀਤਾ। ਇਹ ਮੇਲੇ ਉਸ ਵੇਲੇ ਸਿਖ਼ਰਾਂ ਤੇ ਪਹੁੰਚ ਗਿਆ ਜਦੋਂ ਪੰਜਾਬ ਦੇ ਨਾਮਵਰ ਲੋਕ ਗਾਇਕ ਹਰਿੰਦਰ ਸੰਧੂ ਮੰਚ ਤੇ ਪਹੁੰਚੇ। ਉਨ੍ਹਾਂ ਲੋਕ ਤੱਥ, ਵੈੱਲਕਮ, ਯਾਰ ਪੁਰਾਣਾ, ਕਹਿੰਦੇ ਨੇ ਸਿਆਣੇ ਗੀਤਾਂ ਨਾਲ ਹਾਜ਼ਰੀਨ ਨੂੰ ਝੂਮਣ ਲਗਾ ਦਿੱਤਾ। ਪੰਜਾਬ ਦੀ ਨਾਮਵਰ ਦੋਗਾਣਾ ਜੋੜੀ ਕੁਲਵਿੰਦਰ ਕੰਵਲ-ਸਪਨਾ ਕੰਵਲ ਨੇ ‘ਆਪਣੇ ਵਿਆਹ ਨੂੰ ਕਿੰਨੇ ਸਾਲ ਹੋ ਗਏ’, ਨਿੱਕੀ –ਨਿੱਕੀ ਕਣੀ ਦਾ ਮੀਂਹ, ਲੋਕੀ ਕਹਿੰਦੇ ਗੋਰੀ ਹੋ ਗਈ, ਦੱਸ ਕੀ ਸੇਵਾ ਕਰੀਏ ਗੀਤਾਂ ਨਾਲ ਇਸ ਸਮਗਾਗਮ ਨੂੰ ਯਾਦਗਰੀ ਬਣਾ ਦਿੱਤਾ। ਇਸ ਪ੍ਰੋਗਰਾਮ ਦੌਰਾਨ ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਭੰਗੜਾ ਕੋਚ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਕਲੱਬ ਪ੍ਰੀਵਾਰਾਂ, ਬੱਚਿਆਂ ਨੂੰ ਵਨ ਮਿੰਟ ਖੇਡਾਂ ਖਿਡਾਉਂਦੇ ਹੋਏ ਮਾਹੌਲ ਰੌਚਕ ਬਣਾਇਆ। ਉਨ੍ਹਾਂ ਸਮੂਹ ਮੈਂਬਰਾਨ ਦੀ ਮੰਗ ਤੇ ‘ਵੈਸੇ ਵੀ ਇਹ ਜਾਨ’ ਗੀਤ ਰਾਹੀਂ’ ਮਾਹੌਲ ਨੂੰ ਖੂਬਸੂਰਤ ਬਣਾਇਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰਪਾਲ ਸਿੰਘ ਮਿੰਟੂ ਨੇ ਢੁੱਕਵੀਂ ਸ਼ੇਅਰੋ-ਸ਼ਾਇਰੀ ਨਾਲ ਮਨਮੋਹਕ ਢੰਗ ਨਾਲ ਨਿਭਾਈ। ਇਸ ਮੌਕੇ ਨੈਸ਼ਨਲ ਐਵਾਰਡੀ ਜਗਜੀਤ ਸਿੰਘ ਚਾਹਲ ਨੇ ਸੰਬੋਧਨ ਕਰਦਿਆਂ ਸਭ ਨੂੰ ਨਵੇਂ ਸਾਲ, ਲੋਹੜੀ ਦੀ ਵਧਾਈ ਦਿੰਦਿਆਂ ਕਿਹਾ ਅਜਿਹੇ ਸਮਾਗਮ ਸਾਡੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ। ਅਜੋਕੇ ਦੌਰ ’ਚ ਜ਼ਿੰਦਗੀ ਨੂੰ ਤਰੋਤਾਜ਼ਾ ਕਰਨ ਵਾਸਤੇ ਅਜਿਹੇ ਸਮਾਗਮ ਨਿਰੰਤਰ ਹੋਣੇ ਚਾਹੀਦੇ ਹਨ। ਕਲੱਬ ਦੇ ਪੀ.ਆਰ.ਓ.ਜਸਬੀਰ ਸਿੰਘ ਜੱਸੀ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਇੰਜ.ਬਲਤੇਜ ਸਿੰਘ ਤੇਜੀ ਜੌੜਾ ਨੇ ਆਪਣੀ ਬੇਟੀ ਦਲਪ੍ਰੀਤ ਕੌਰ ਦੀ ਬੇਟੀ ਜਪਜੀ ਕੌਰ ਗਿੱਲ ਦੀ ਪਹਿਲੀ ਲੋਹੜੀ ਦੀ ਖੁਸ਼ੀ ’ਚ, ਸਰਪ੍ਰਸਤ ਜਗਜੀਤ ਸਿੰਘ ਚਾਹਲ ਨੇ ਆਪਣੇ ਬੇਟੇ ਹਰਕੀਰਤ ਸਿੰਘ ਚਾਹਲ ਦੇ ਵਿਆਹ ਉਪਰੰਤ ਪਹਿਲੀ ਲੋਹੜੀ ਦੀ ਖੁਸ਼ੀ ’ਚ ਸਾਰੇ ਕਲੱਬ ਮੈਂਬਰਾਂ ਨੂੰ ਅਲੱਗ-ਅਲੱਗ ਤੋਹਫ਼ੇ ਭੇਟ ਕੀਤੇ ਗਏ। ਕਲੱਬ ਵੱਲੋਂ ਸਮੂਹ ਕਲੱਬ ਮੈਂਬਰਾਂ, ਪ੍ਰੀਵਾਰਾਂ ਅਤੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸਫ਼ਲਤਾ ਲਈ ਜ਼ਿਲਾ ਭਾਸ਼ਾ ਅਫ਼ਸਰ ਸ਼੍ਰੀ ਮਨਜੀਤ ਪੁਰੀ, ਨਾਇਬ ਸਿੰਘ ਪੁਰਬਾ, ਖੁਸ਼ਵਿੰਦਰ ਸਿੰਘ ਹੈੱਪੀ, ਹਰਮਿੰਦਰ ਸਿੰਘ ਮਿੰਦਾ, ਨਵਦੀਪ ਸਿੰਘ ਰਿੱਕੀ, ਪਾਲ ਸਿੰਘ ਸੰਧੂ, ਰਾਜਨ ਨਾਗਪਾਲ, ਸਵਰਨ ਸਿੰਘ ਵੰਗੜ, ਤਰਸੇਮ ਕਟਾਰੀਆ, ਅਮਰਜੀਤ ਸਿੰਘ ਸੇਖੋਂ, ਲਛਮਣ ਸਿੰਘ ਭਾਣਾ, ਗੁਰਮੇਲ ਸਿੰਘ ਜੱਸਲ, ਸੁਖਵਿੰਦਰ ਸਿੰਘ ਸੁੱਖਾ, ਕੇ.ਪੀ.ਸਿੰਘ ਸਰਾਂ, ਡਾ.ਇਕਬਾਲ ਸਿੰਘ, ਗਗਨਦੀਪ ਸਿੰਘ ਧਾਲੀਵਾਲ, ਭੰਗੜਾ ਕੋਚ ਗੁਰਦਰਸ਼ਨ ਸਿੰਘ ਲਵੀ ਨੇ ਅਹਿਮ ਭੂਮਿਕਾ ਅਦਾ ਕੀਤੀ