ਕਿਸਾਨ ਜਾਗ੍ਰਿਤੀ ਯਾਤਰਾ ਦਾ ਕੀਤਾ ਸਵਾਗਤ
ਕਿਸਾਨ ਜਾਗ੍ਰਿਤੀ ਯਾਤਰਾ ਦਾ ਸਾਦਿਕ ਪੁੱਜਣ ਤੇ ਭਰਵਾਂ ਸਵਾਗਤ
Publish Date: Sat, 07 Mar 2026 04:01 PM (IST)
Updated Date: Sun, 08 Mar 2026 04:00 AM (IST)

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ, ਸਾਦਿਕ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋ ਇੱਕ ਕਿਸਾਨ ਜਾਗਰਤੀ ਯਾਤਰਾ ਕੱਢੀ ਜਾ ਰਹੀ ਹੈ। ਇਹ ਯਾਤਰਾ ਕੰਨਿਆ ਕੁਮਾਰੀ ਤੋਂ ਸ਼ੁਰੂ ਹੋ ਕੇ 19 ਮਾਰਚ 2026 ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ਵਿੱਚ ਸੰਪੰਨ ਹੋਵੇਗੀ। ਕੰਨਿਅਆਂ ਕੁਮਾਰੀ ਤੋਂ ਸ਼ੁਰੂ ਹੋਣ ਤੋਂ ਬਾਅਦ ਪੱਖ ਪ੍ਰਾਂਤਾਂ ਦੇ ਵਿੱਚੋਂ ਦੀ ਹੁੰਦੀ ਹੋਈ ਇਹ ਯਾਤਰਾ ਸਾਦਿਕ ਪੁੱਜਣ ਤੇ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।ਬੋਹੜ ਸਿੰਘ ਰੁਪਈਆਂ ਵਾਲਾ ਜਿਲਾ ਪ੍ਰਧਾਨ ਦੀ ਯੋਗ ਅਗਵਾਈ ਹੇਠ ਆੜ੍ਹਤੀਆ ਐਸੋਸੀਏਸ਼ਨ ਸਾਦਿਕ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਵਪਾਰ ਮੰਡਲ ਸਾਦਿਕ ਨੇ ਯਾਤਰਾ ਦੇ ਕਾਫਲੇ ਦਾ ਫਰੂਟ ਵੰਡ ਕੇ ਸਵਾਗਤ ਕੀਤਾ।ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਲਈ ਅਤੇ ਕਿਸਾਨਾਂ ਦੀਆਂ ਅਤੇ ਮਜ਼ਦੂਰ ਦੁਕਾਨਦਾਰਾਂ ਦੀਆਂ 13 ਮੰਗਾਂ ਨੂੰ ਲਾਗੂ ਕਰਵਾਉਣ ਲਈ 19 ਮਾਰਚ 2026 ਨੂੰ ਭਾਰੀ ਇਕੱਠ ਦੇ ਨਾਲ ਲੀਲਾ ਗਰਾਊਂਡ ਦਿੱਲੀ ਵਿਖੇ ਬਹੁਤ ਭਾਰੀ ਇਕੱਠ ਕੀਤਾ ਜਾ ਰਿਹਾ ਹੈ ਤੇ ਉਸੇ ਸਮੇਂ ਹੀ ਭਾਰਤ ਸਰਕਾਰ ਨੂੰ ਇਹ ਮੰਗ ਪੱਤਰ ਦਿੱਤੇ ਜਾਣਗੇ। ਨਾਇਬ ਸਿੰਘ ਬਲਾਕ ਪ੍ਰਧਾਨ ਸਾਦਿਕ ਨੇ ਦੱਸਿਆ ਸਾਦਿਕ ਬਲਾਕ ਦੇ ਸਾਰੇ ਪਿੰਡਾਂ ਵਿੱਚੋਂ ਹਸਤਾਖਰ ਕਰਵਾ ਲਏ ਗਏ ਹਨ ਅਤੇ ਇਹ ਹਸਤਾਖਰ ਹੋਏ ਕਾਗਜ ਦਿੱਲੀ ਰਾਮਲੀਲਾ ਗਰਾਊਂਡ ਵਿੱਚ ਭਾਰਤ ਦੇ ਆਗੂਆਂ ਵੱਲੋਂ ਮੌਕੇ ਦੀ ਸਰਕਾਰ ਨੂੰ ਸੌਂਪੇ ਜਾਣਗੇ। ਇਸ ਨਾਲ ਇਸ ਗੂੰਗੀ ਬੋਲੀ ਸਰਕਾਰ ਦੇ ਕੰਨ ਖੁੱਲਣਗੇ ਲੋਕਾਂ ਵੱਲੋਂ ਆਪਣੀ ਇੱਕਜੁੱਟਤਾ ਵਿਖਾਈ ਜਾਵੇਗੀ।ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਜੈਦੀਪ ਸਿੰਘ ਬਰਾੜ ਸਰਪੰਚ ਘੁੱਦੂਵਾਲਾ ਨੇ ਕਿਹਾ ਕਿ ਜੇ ਕਿਸਾਨ ਹਨ ਤਾਂ ਹੀ ਆੜਤੀਏ ਹਨ ਤੇ ਉਹਨਾਂ ਦਾ ਆਪਸ ਵਿੱਚ ਦੀ ਮਾਸ ਦਾ ਰਿਸ਼ਤਾ ਹੈ। ਵਪਾਰ ਮੰਡਲ ਦੇ ਪ੍ਰਧਾਨ ਸੁਰਿੰਦਰ ਸੇਠੀ ਨੇ ਦੱਸਿਆ ਕਿ ਜੇਕਰ ਕਿਸਾਨ ਡੁੱਬ ਜਾਂਦਾ ਹੈ ਤਾਂ ਵਪਾਰ ਵੀ ਬੰਦ ਹੋ ਜਾਂਦਾ ਹੈ ਕਿਉਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ। ਇਸ ਲਈ ਖੇਤੀਬਾੜੀ ਤੋਂ ਬਿਨਾਂ ਕਿਸੇ ਵੀ ਵਪਾਰ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਇਸ ਮੌਕੇ ਵੱਖ ਵੱਖ ਰਾਜਾਂ ਦੇ ਕਿਸਾਨ ਆਗੂ ਵੀ ਨਾਲ ਸਨ। ਇਸ ਮੌਕੇ ਸਰਤਾਜ ਸਿੰਘ ਗੋਲਡੀ ਮੀਤ ਪ੍ਰਧਾਨ, ਲਵਪ੍ਰੀਤ ਸਿੰਘ ਚੱਕ ਸਾਹੂ ,ਗੁਰਪ੍ਰੀਤ ਸਿੰਘ ਕੌਣੀ,ਗੁਰਮੇਲ ਸਿੰਘ, ਜਗਤਾਰ ਸਿੰਘ ਸ਼ੇਰ ਸਿੰਘ ਵਾਲਾ ਪ੍ਰਚਾਰ ਸਕੱਤਰ,ਦਿਲਬਾਗ ਸਿੰਘ ਸ਼ੇਰ ਸਿੰਘ ਵਾਲਾ, ਸੰਜੀਵ ਚਾਵਲਾ, ਡਾ. ਹਰਨੇਕ ਸਿੰਘ ਭੁੱਲਰ। ਕੁਲਵੰਤ ਸਿੰਘ ਜਨੇਰੀਆਂ, ਸੁਖਮੰਦਰ ਸਿੰਘ ਭਲੂਰੀਆ , ਬਲਜਿੰਦਰ ਸਿੰਘ ਧਾਲੀਵਾਲ, ਦਵਿੰਦਰ ਸਿੰਘ ਬਰਾੜ ਘੁੱਦੂਵਾਲਾ ਵੀ ਹਾਜਰ ਸਨ।