ਅਰਸ਼ ਸੱਚਰ ਨੇ ਹਲਕੇ ਦੇ ਪੰਜ ਪਿੰਡਾਂ ਦਾ ਕੀਤਾ ਦੌਰਾ
ਅਰਸ਼ ਸੱਚਰ ਵੱਲੋਂ ਫ਼ਰੀਦਕੋਟ ਵਿਧਾਨਸਭਾ ਹਲਕੇ ਦੇ ਪੰਜ ਪਿੰਡਾਂ ਦਾ ਦੌਰਾ
Publish Date: Sat, 10 Jan 2026 04:43 PM (IST)
Updated Date: Sun, 11 Jan 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਰੀਦਕੋਟ : ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਰਸ਼ ਸੱਚਰ ਵੱਲੋਂ ਮਿਸ਼ਨ 2027” ਤਹਿਤ ਫ਼ਰੀਦਕੋਟ ਵਿਧਾਨਸਭਾ ਹਲਕੇ ਦੇ ਹੋਰ ਪੰਜ ਪਿੰਡਾਂ ਮਚਾਕੀ ਖੁਰਦ, ਮਚਾਕੀ ਕਲਾਂ, ਮਹਿਮੂਆਣਾ, ਮਿੱਡੂਮਾਨ ਅਤੇ ਜੰਡਵਾਲਾ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਜਿਸ ਦੌਰਾਨ ਉਨ੍ਹਾਂ ਨੇ ਪਿੰਡਾਂ ਵਿੱਚ ਜਾ ਕੇ ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ, ਜ਼ਮੀਨੀ ਪੱਧਰ ’ਤੇ ਵਿਕਾਸ ਕਾਰਜਾਂ ਦੀ ਹਕੀਕਤ ਨੂੰ ਵੇਖਿਆ ਅਤੇ ਗੰਭੀਰ ਜਨਹਿਤ ਮੁੱਦਿਆਂ ਨੂੰ ਦਸਤਾਵੇਜ਼ੀ ਰੂਪ ਵਿੱਚ ਤਿਆਰ ਕਰਕੇ ਸੰਬੰਧਤ ਵਿਭਾਗਾਂ ਅਤੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ। ਇਸ ਮੌਕੇ ਅਰਸ਼ ਸੱਚਰ ਨੇ ਦੱਸਿਆ ਕਿ ਪਿੰਡ ਮਚਾਕੀ ਖੁਰਦ ਵਿਚ ਲਾਇਬ੍ਰੇਰੀ, ਸੋਲਰ ਮੋਟਰਾਂ ਸਮੇਤ ਕਈ ਸਕੀਮਾਂ ਅਧੀਨ ਸਰਕਾਰੀ ਫੰਡ ਜਾਰੀ ਹੋਣ ਦੇ ਬਾਵਜੂਦ ਕੰਮ ਅਧੂਰੇ ਹਨ ਅਤੇ ਕੈਨਾਲ ਸਿੰਚਾਈ “ਮੋਗਾ (ਬਿੱਲੇਵਾਲਾ ਮਾਈਨਰ)” ਦਾ ਕੰਮ ਅਧੂਰਾ ਹੈ ,ਕਿਸਾਨਾਂ ਨੂੰ ਪਾਣੀ ਨਾ ਮਿਲਣ ਕਾਰਨ ਫ਼ਸਲਾਂ ਖ਼ਤਰੇ ’ਚ ਜਿਸ ਕਰਕੇ ਉੱਚ ਪੱਧਰੀ ਜਾਂਚ, ਸਪੈਸ਼ਲ ਆਡਿਟ ਅਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ , ਪਿੰਡ ਮਚਾਕੀ ਕਲਾਂ ਵਿਚ ਸੀਵਰੇਜ ਨਿਕਾਸੀ ਦੀ ਭਿਆਨਕ ਸਮੱਸਿਆ ਅਤੇ ਸਟ੍ਰੀਟ ਲਾਈਟਾਂ ਬੰਦ, ਰਾਤ ਸਮੇਂ ਹਾਦਸਿਆਂ ਅਤੇ ਅਸੁਰੱਖਿਆ ਦਾ ਡਰ ਹੈ ਜਿਸ ਤੇ ਤੁਰੰਤ ਮੁਰੰਮਤ ਅਤੇ ਨਵੀਂ ਯੋਜਨਾ ਲਾਗੂ ਕਰਨ ਦੀ ਮੰਗ ਕੀਤੀ ਗਈ ਹੈ , ਪਿੰਡ ਮਹਿਮੂਆਣਾ ਵਿਚ ਪਾਣੀਆਂ ਵਿੱਚ ਸੀਵਰੇਜ ਦਾ ਗੰਦਾ ਪਾਣੀ ਖੜਾ ਹੈ, ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਨਾਲ ਖੁੱਲ੍ਹਾ ਖਿਲਵਾੜ ਹੋ ਰਿਹਾ ਹੈ ,ਪਿੰਡ ਮਿੱਡੂਮਾਨ ਵਿਚ ਸੀਵਰੇਜ ਪ੍ਰਣਾਲੀ ਨਾਕਾਮ , ਤਲਾਬਾਂ ਅਤੇ ਪਾਈਪਲਾਈਨਾਂ ਦੀ ਸਫ਼ਾਈ ਨਾ ਹੋਣਾ , ਬੱਸ ਸਟਾਪ ਸ਼ੈਡ ਦੀ ਘਾਟ , ਪੰਚਾਇਤ ਘਰ ਦੀ ਇਮਾਰਤ ਜਾਨਲੇਵਾ ਹਾਲਤ ’ਚ ਹੈ ਜਿਸ ਕਾਰਨ ਵਿਕਾਸ ਫੰਡਾਂ ਦੀ ਜਾਂਚ ਅਤੇ ਤੁਰੰਤ ਮੁਰੰਮਤ ਕਾਰਵਾਈ ਦੀ ਮੰਗ ਕੀਤੀ ਗਈ ਹੈ।