ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਲੋਕਾਂ ਨੂੰ ਕੀਤਾ ਜਾਗਰੂਕ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ “ਯੁੱਧ ਨਸ਼ਿਆਂ ਵਿਰੁੱਧ” ਦੇ ਦੂਜੇ ਪੜਾਅ ਤਹਿਤ ਜ਼ਿਲ੍ਹਾ ਫਰੀਦਕੋਟ ਦੇ ਵੱਖ-ਵੱਖ ਪਿੰਡਾਂ ਵਿੱਚ ਪਿੰਡਾਂ ਦੇ ਪਹਿਰੇਦਾਰਾਂ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਪੈਦਲ ਯਾਤਰਾਵਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਅੱਜ ਤੀਸਰੇ ਦਿਨ ਵੱਖ ਵੱਖ ਪਿੰਡਾਂ ਵਿੱਚ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਨਸ਼ਿਆਂ ਖਿਲਾਫ ਜੰਗ ਤਹਿਤ ਲੋਕਾਂ ਨੇ ਇਸ ਪੈਦਲ ਯਾਤਰਾ ਵਿੱਚ ਵੱਧ ਚੜ੍ਹ ਕੇ ਸ਼ਿਰਕਤ ਕਰਕੇ ਨਸ਼ਿਆਂ ਦੀ ਅਲਾਮਤ ਨੂੰ ਦੂਰ ਕਰਨ ਦਾ ਪ੍ਰਣ ਲਿਆ। ਜ਼ਿਕਰਯੋਗ ਹੈ ਕਿ ਇਨ੍ਹਾਂ ਯਾਤਰਾਵਾਂ ਦਾ ਮੁੱਖ ਉਦੇਸ਼ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗੂਰਕ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰੰਗਲਾ ਪੰਜਾਬ ਬਣਾਉਣਾ ਹੈ। ਅੱਜ ਫਰੀਦਕੋਟ ਜਿਲ੍ਹੇ ਦੇ ਪਿੰਡ ਮਚਾਕੀ ਕਲ੍ਹਾ, ਗੁੱਜਰ, ਭਾਗਥਲਾ ਖੁਰਦ, ਫਰੀਦਕੋਟ ਵਾਰਡ ਨੰਬਰ 20, ਨਵੀਂ ਪਿੱਪਲੀ, ਫਰੀਦਕੋਟ ਵਾਰਡ ਨੰਬਰ 4, ਸਾਦਿਕ, ਗੋਲੇਵਾਲਾ, ਫਰੀਦਕੋਟ ਵਾਰਡ ਨੰਬਰ 23, ਫਰੀਦਕੋਟ ਵਾਰਡ ਨੰਬਰ 7, ਮਾਈ ਗੋਦੜੀ ਸਾਹਿਬ, ਫਰੀਦਕੋਟ ਵਾਰਡ ਨੰਬਰ 1,ਹਰੀ ਨੋ, ਕਾਨਿਆਂ ਵਾਲੀ, ਗੋਬਿੰਦਸਰ, ਘੋਨੀਵਾਲਾ, ਕਿੰਗਰਾ, ਫਰੀਦਕੋਟ ਵਾਰਡ ਨੰਬਰ 14 ਵਿਖੇ ਯਾਤਰਾਵਾਂ ਹੋਈਆਂ। ਕੋਟਕਪੂਰਾ ਹਲਕੇ ਦੇ ਪਿੰਡ ਕੰਮੇਆਣਾ, ਵਾਰਡ ਨੰਬਰ 13, ਵਾਰਡ ਨੰਬਰ 18, ਫਿੱਡੇ ਖੁਰਦ, ਕਲੇਰ, ਕੋਠੇ ਗੱਜਣ ਸਿੰਘ, ਘੁਮਿਆਰਾ, ਨੰਗਲ, ਚਮੇਲੀ, ਖਾਰਾ, ਵਾਰਡ ਨੰਬਰ 2 ਕੋਟਕਪੂਰਾ, ਜਲਾਲੇਆਣਾ, ਵਾਰਡ ਨੰਬਰ 23 ਕੋਟਕਪੂਰਾ, ਵਾਰਡ ਨੰਬਰ 28 ਕੋਟਕਪੂਰਾ ਵਿਖੇ ਰੈਲੀ ਕੱਢੀ ਗਈ। ਇਸੇ ਤਰ੍ਹਾਂ ਜੈਤੋ ਹਲਕੇ ਦੇ ਵਾਰਡ ਨੰਬਰ 14 ਜੈਤੋ, ਗੁਰੂਸਰ, ਕੋਠੇ ਸੰਪੂਰਨ ਸਿੰਘ, ਵਾਰਡ ਨੰਬਰ 16 ਜੈਤੋ, ਘਣੀਆ, ਰਾਮੂਵਾਲਾ, ਗੋਦਾਰਾ, ਸਿਬੀਆਂ, ਫਤਿਹਗੜ੍ਹ, ਮਰਾੜ੍ਹ, ਗੁਰੂ ਕੀ ਢਾਬ,ਕੋਠੇ ਮਹਿਲ ਸਿੰਘ ਵਾਲਾ,ਘਣੀਏਵਾਲਾ, ਵਾਰਡ ਨੰਬਰ 3 ਜੈਤੋ, ਕੋਠੇ ਹਜੂਰਾ ਸਿੰਘ,ਵਾਰਡ ਨੰਬਰ 6 ਵਿਖੇ ਰੈਲੀ ਕਰਕੇ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗੂਰਕ ਕੀਤਾ ਗਿਆ। ਇਸ ਮੌਕੇ ਰਾਜਦੀਪ ਸਿੰਘ ਵਾਈਸ ਕੋਆਡੀਨੇਟਰ, ਸਿਮਰਨਜੀਤ ਸਿੰਘ ਐਮ.ਸੀ. ਪ੍ਰੀਤਮ ਸਿੰਘ ਭਾਣਾ, ਬਲਜੀਤ ਸਿੰਘ, ਹਰਪਾਲ ਸਿੰਘ ਗੁੱਜਰ, ਮਨਪ੍ਰੀਤ ਸਿੰਘ, ਦੀਸ਼ਾ ਸਿੰਘ, ਹਰਪ੍ਰੀਤ ਸਿੰਘ, ਇੰਦਰਜੀਤ ਸਿੰਘ ਖਾਲਸਾ, ਰਾਮ ਸਿੰਘ ਭੱਟੀ, ਸਰਬਜੀਤ ਸਿੰਘ ਬਰਾੜ, ਬਲਤੇਜ ਮਚਾਰੀ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਸਵਰਾਜ ਸਿੰਘ ਸਵਰਨ ਸਿੰਘ, , ਜਗਦੇਵ ਸਿਘ, ਸ਼ਰਨਜੀਤ ਸਿੰਘ ਸਰਪੰਚ, ਚਮਕੌਰ ਸਿੰਘ ਸਰਪੰਚ, ਹਰਜਿੰਦਰ ਸਿੰਘ, ਸਰਬਜੀਤ ਸੰਘਾ, ਗੁਰਮੇਲ ਸਿੰਘ ਸਰਪੰਚ, ਸੇਵਕ ਧੂੜਕੋਟ, ਪਰਨਾਮ ਸਿੰਘ ਦੇਵੀਵਾਲਾ, ਜਗਤਾਰ ਸਿੰਘ ਨੰਗਲ, ਰਣਜੀਤਸਿੰਘ, ਬੋਹੜ ਸਿੰਘ, ਸੇਵਕ ਸਿੰਘ ,ਤਰਸੇਮ ਸਿੰਘ, ਅਕਾਸ਼ਦੀਪ ,ਜਗਦੇਵ ਸਿੰਘ, ਜਗਦੀਪ ਸਿੰਘ, ਕੁਲਜਿੰਦਰ ਸਿੰਘ, ਨਿਰਮਲ ਸਿੰਘ ਰਾਮੂਵਾਲਾ, ਸਾਧੂ ਸਿੰਘ ਸਰਪੰਚ, ਰਾਣਾ ਅਕਸ਼ੇਦੀਪ ਸਿੰਘ, ਹਰਦੀਪ ਸਿੰਘ ਸਰਪੰਚ, ਜਗਸੀਰ ਸਿੰਘ ਸਰਪੰਚ, ਇੰਦਰਜੀਤ ਸਿੰਘ ਸਰਪੰਚ, ਚਰਨਜੀਤ ਸਿੰਘ ਟੋਨੀ, ਬੇਅੰਤ ਸਿੰਘ, ਦਵਿੰਦਰ ਸਿੰਘ ਖਾਲਸਾ, ਜਸਪਾਲ ਸਿੰਘ ਸਰਪੰਚ, ਬਲਜੀਤ ਸਿੰਘ ਮੱਤਾ ਹਾਜ਼ਰ ਸਨ।