ਪਿੰਡ ਝੋਕ ਸਰਕਾਰੀ ’ਚ ਸਾਲਾਨਾ ਮੇਲਾ ਕਰਵਾਇਆ
ਪਿੰਡ ਝੋਕ ਸਰਕਾਰੀ ਦਾ ਸਲਾਨਾ ਮੇਲਾ ਯਾਦਗਾਰੀ ਹੋ ਨਿਬੜਿਆ
Publish Date: Thu, 05 Mar 2026 03:29 PM (IST)
Updated Date: Fri, 06 Mar 2026 04:00 AM (IST)

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ, ਸਾਦਿਕ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਥੋਂ ਲਾਗਲੇ ਪਿੰਡ ਝੋਕ ਸਰਕਾਰੀ ਵਿਖੇ ਧੰਨ ਧੰਨ ਬਾਬਾ ਕਾਲਾ ਮਹਿਰ ਜੀ ਦੀ ਯਾਦ ਵਿੱਚ 19ਵਾਂ ਮੜਾਣੇ ਦਾ ਮੇਲਾ ਅਤੇ ਵਿਸ਼ਾਲ ਕਬੱਡੀ ਟੂਰਨਾਮੈਂਟ ਮੇਲਾ ਕਮੇਟੀ, ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀਆਂ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਧੂਮਧਾਮ ਨਾਲ ਕਰਵਾਇਆ ਗਿਆ।ਜਿਸ ਵਿਚ ਗੁਰਦਿੱਤ ਸਿੰਘ ਸੇਖੋਂ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਰਮਨਦੀਪ ਸਿੰਘ ਮੁਮਾਰਾ, ਦਲੇਰ ਸਿੰਘ ਡੋਡ ਜ਼ਿਲਾ ਪ੍ਰਧਾਨ ਵਾਰਸ ਪੰਜਾਬ , ਸੁਖਰਾਜ ਸਿੰਘ ਸੰਧੂ ਪ੍ਰਧਾਨ ਟਰੱਕ ਯੂਨੀਅਨ, ਐਡਵੋਕੇਟ ਗੁਰਸ਼ਵਿੰਦਰ ਸਿੰਘ ਮਚਾਕੀ ਵੱਲੋਂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਸਲਾਨਾ ਸਮਾਗਮ ਦੌਰਾਨ ਪਹਿਲੇ ਦਿਨ ਸ਼ੁੱਕਰਵਾਰ ਨੂੰ ਲੜਕੀਆਂ ਦੇ ਓਪਨ ਕਬੱਡੀ ਮੈਚ ਕਰਵਾਏ ਗਏ ਇਸ ਵਿੱਚ ਪਹਿਲਾ ਇਨਾਮ 51,000 ਰੁਪਏ, ਦੂਸਰਾ ਇਨਾਮ 31,000 ਰੁਪਏ ਅਤੇ ਬੈਸਟ ਖਿਡਾਰੀਆਂ ਨੂੰ 5,100 ਰੁਪਏ ਦਿੱਤੇ ਗਏ। ਇਸ ਤੋਂ ਇਲਾਵਾ 62 ਕਿਲੋ ਵਰਗ ਦੇ ਕਬੱਡੀ ਮੁਕਾਬਲਿਆਂ ਵਿੱਚ ਪਹਿਲਾ ਇਨਾਮ 7,100 ਰੁਪਏ, ਦੂਸਰਾ 5,100 ਰੁਪਏ ਅਤੇ ਬੈਸਟ ਖਿਡਾਰੀਆਂ ਨੂੰ 2,100 ਰੁਪਏ ਇਨਾਮ ਦਿੱਤਾ ਗਿਆ। ਅਗਲੇ ਦਿਨਕਬੱਡੀ ਓਪਨ ਲੜਕਿਆਂ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਪਹਿਲਾ ਇਨਾਮ 71,000 ਰੁਪਏ, ਦੂਸਰਾ ਇਨਾਮ 51,000 ਰੁਪਏ ਅਤੇ ਬੈਸਟ ਖਿਡਾਰੀਆਂ ਨੂੰ 5,100 ਰੁਪਏ ਇਨਾਮ ਦਿੱਤੇ ਗਏ । ਅਖੀਰਲੇ ਦਿਨ ਆਪਣੀ ਗਾਇਕੀ ਨਾਲ ਨਾਮ ਕਮਾਉਣ ਵਾਲੀ ਪ੍ਰਸਿੱਧ ਗਾਇਕ ਜੋੜੀ ਬਲਕਾਰ ਅਣਖੀਲਾ–ਮਨਜਿੰਦਰ ਗੁਲਸ਼ਨ ਦਾ ਖੁੱਲ੍ਹਾ ਅਖਾੜਾ ਲਗਾਇਆ ਗਿਆ। ਜਿਥੇ ਉਹਨਾਂ ਨੇ ਆਪਣੇ ਮਸ਼ਹੂਰ ਸੱਭਿਆਚਾਰਕ, ਧਾਰਮਿਕ, ਪਰਿਵਾਰਕ ਤੇ ਲੋਕ ਤੱਥਾਂ ਨਾਲ ਕਰੀਬ 3 ਘੰਟੇ ਸਰੋਤਿਆਂ ਦਾ ਭਰਭੂਰ ਮਨੋਰੰਜਨ ਕੀਤਾ।ਅਖੀਰ ਵਿੱਚ ਮੇਲਾ ਕਮੇਟੀ ਦੇ ਰਾਜਾ ਸੰਧੂ ਆੜ੍ਹਤੀ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਪਤਵੰਤੇ ਸੱਜਣਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਦੇਰ ਸ਼ਾਮ ਤੱਕ ਚੱਲਿਆ ਇਹ ਮੇਲਾ ਯਾਦਗਾਰੀ ਹੋ ਨਿਬੜਿਆ।ਪ੍ਰਸਿੱਧ ਹਾਸਰਸ ਕਲਾਕਾਰ ਚਾਚੀ ਲੁਤਰੋ ਨੇ ਵੀ ਆਪਣੀ ਹਾਸਰਸ ਸ਼ੇਅਰੋ ਸ਼ਾਇਰੀ ਨਾਲ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਈਆਂ। ਇਸ ਮੇਲੇ ਨੂੰ ਨੇਪੜੇ ਚਾੜਨ ਲਈ ਕਮੇਟੀ ਮੈਂਬਰ ਨਿੰਮਾ ਮੌੜ, ਗੁਰਜੀਤ ਸਿੰਘ ਪੀ.ਆਰ.ਟੀ.ਸੀ. ਰਾਜ ਧਾਲੀਵਾਲ, ਗੁਰਮੁੱਖ ਸੰਧੂ, ਸੰਦੀਪ ਸਿੰਘ ਸੰਧੂ, ਲਵਪ੍ਰੀਤ ਸਰਾਂ, ਦਲਬੀਰ ਸਿੰਘ ਸੰਧੂ,ਜਸਵੀਰ ਸੰਧੂ ਆਸਟ੍ਰੇਲੀਆ, ਜਗਦੀਪ ਬਰਾੜ ਅਤੇ ਸਤਵੀਰ ਮਾਨ ਸਮੇਤ ਅਨੇਕਾਂ ਸੱਜਣਾ ਦਾ ਅਹਿਮ ਯੋਗਦਾਨ ਰਿਹਾ।