- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਦਿਕ ਤੋਂ ਘੋੜਾ ਟ੍ਰਾਲਾ ਚੋਰੀ ਕਰਨ ਵਾਲਾ ਸ਼ਾਤਿਰ ਚੋਰ ਕਾਬੂ

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ : ਬੀਤੇ ਦਿਨੀਂ ਰਿਲਾਇੰਸ ਪੰਪ ਤੋਂ ਟਰਾਲਾ ਘੋੜਾ ਚੋਰੀ ਕਰਨ ਮੁਲਜ਼ਮ ਪੁਲਸ ਨੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਪੁਲਸ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਵੱਲੋਂ ਯੋਜਨਾਬੰਧ ਢੰਗ ਨਾਲ ਰੇਕੀ ਕਰਨ ਉਪੰਰਤ ਚੋਰੀ ਦੀ ਵਾਰਾਦਤ ਨੂੰ ਅੰਜਾਮ ਦਿੱਤਾ ਜਾਦਾ ਸੀ।ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਚੋਰੀ ਕੀਤਾ ਟ੍ਰੇਲਰ ਵੀ ਕੀਤਾ ਗਿਆ ਬਰਾਮਦ ਕਰ ਲਿਆ ਗਿਆ ਹੈ।ਚੋਰ ਖਿਲਾਫ ਪਹਿਲਾਂ ਵੀ ਲੁਧਿਆਣਾ, ਰੂਪਨਗਰ ਅਤੇ ਬਰਨਾਲਾ ਅੰਦਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਸਬੰਧੀ ਕੁੱਲ 10 ਮਾਮਲੇ ਦਰਜ ਹਨ। ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗ੍ਰਿਫਤਾਰ ਦੋਸ਼ੀ ਦੀ ਪਹਿਚਾਣ ਜੋਗਾ ਸਿੰਘ ਉਰਫ਼ ਜੱਗਾ (49) ਵਜੋਂ ਹੋਈ ਹੈ, ਜੋ ਪ੍ਰੀਤ ਨਗਰ, ਸ਼ਿਮਲਾਪੁਰੀ (ਲੁਧਿਆਣਾ) ਦਾ ਨਿਵਾਸੀ ਹੈ। ਇਸ ਤੋਂ ਇਲਾਵਾ ਉਸ ਦੇ ਅੰਮ੍ਰਿਤਸਰ ਦਿਹਾਤੀ ਦੇ ਜੰਡਿਆਲਾ ਗੁਰੂ ਨੇੜਲੇ ਪਿੰਡ ਵਾਲੀਆਂ ਮੰਜਪੁਰ ਅਤੇ ਤਰਨਤਾਰਨ ਦੇ ਪੱਟੀ ਇਲਾਕੇ ਵਿੱਚ ਵੀ ਠਿਕਾਣੇ ਹੋਣ ਦੀ ਜਾਣਕਾਰੀ ਮਿਲੀ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀ ਦੇ ਪਾਸੋਂ ਚੋਰੀ ਕੀਤਾ ਗਿਆ ਘੋੜਾ ਟਰਾਲਾ ਬਰਾਮਦ ਕਰ ਲਿਆ ਗਿਆ ਹੈ। ਉਨਾਂ ਦੱਸਿਆ ਕਿ ਕਿ 05 ਅਤੇ 06 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਰਿਲਾਇੰਸ ਪੈਟਰੋਲ ਪੰਪ, ਫਰੀਦਕੋਟ ਰੋਡ, ਸਾਦਿਕ ਵਿਖੇ ਖੜ੍ਹੇ ਘੋੜਾ ਟਰਾਲੇ ਦੇ ਚੋਰੀ ਹੋਣ ਸਬੰਧੀ ਸੂਚਨਾ ਪ੍ਰਾਪਤ ਹੋਈ ਸੀ। ਇਸ ਸਬੰਧੀ ਟਰਾਲੇ ਦੇ ਮਾਲਕ ਬਿੱਕਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸਾਦਿਕ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ।ਜਿਸ ਦੌਰਾਨ ਪੁਲਿਸ ਟੀਮਾਂ ਵੱਲੋਂ ਟੈਕਨੀਕਲ ਇਨਪੁੱਟ ਅਤੇ ਹਿਊਮਨ ਇੰਟੈਲੀਜੈਂਸ ਦੇ ਆਧਾਰ ’ਤੇ ਤਫ਼ਤੀਸ਼ ਕਰਦਿਆਂ ਦੋਸ਼ੀ ਦੀ ਭਾਲ ਕੀਤੀ ਗਈ ਅਤੇ ਸਾਦਿਕ ਮੁਕਤਸਰ ਰੋਡ ਤੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬਾਅਦ ਵਿੱਚ ਉਸ ਦੀ ਨਿਸ਼ਾਨਦੇਹੀ ’ਤੇ ਚੋਰੀ ਕੀਤਾ ਟ੍ਰੇਲਰ ਵੀ ਬਰਾਮਦ ਕਰ ਲਿਆ ਗਿਆ।ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਦੋਸ਼ੀ ਪੇਸ਼ੇ ਵਜੋ ਟਰੱਕ ਡਰਾਇਵਰ ਵਜੋ ਕੰਮ ਕਰਦਾ ਰਿਹਾ ਹੈ। ਇਸ ਵੱਲੋ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋ ਪਹਿਲਾ ਏਰੀਆ ਅੰਦਰ ਘੁੰਮ ਕੇ ਸ਼ਾਤਿਕ ਤਰੀਕੇ ਨਾਲ ਏਰੀਆ ਅੰਦਰ ਖੜ੍ਹੇ ਕੀਤੇ ਟਰੱਕਾਂ ਦੀ ਰੈਕੀ ਕੀਤੀ ਜਾਦੀ ਸੀ, ਜਿਸ ਉਪਰੰਤ ਉਸ ਵੱਲੋ ਮੌਕੇ ਨੂੰ ਭਾਪ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਦਾ ਸੀ। ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਡ ਹਾਸਿਲ ਕਰਨ ਉਪਰੰਤ ਦੋਸ਼ੀ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ। ਜਿਸ ਦੌਰਾਨ ਇਸ ਤੋਂ ਹੋਰ ਵੀ ਵਾਰਦਾਤਾ ਟਰੇਸ ਹੋਣ ਦੀ ਉਮੀਦ ਹੈ।ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਅਵਤਾਰ ਸਿੰਘ ਡੀ.ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਅਤੇ ਤਰਲੋਚਨ ਸਿੰਘ, ਡੀ.ਐਸ.ਪੀ (ਫਰੀਦਕੋਟ) ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀ.ਆਈ.ਏ ਸਟਾਫ ਫਰੀਦਕੋਟ ਅਤੇ ਥਾਣਾ ਸਾਦਿਕ ਦੀਆਂ ਪੁਲਿਸ ਟੀਮਾਂ ਵੱਲੋਂ ਦੋਸ਼ੀਆਂ ਨੂੰ ਟ੍ਰੇਸ ਕਰਨ ਲਈ ਦਿਨ ਰਾਤ ਸਖ਼ਤ ਮਿਹਨਤ ਕੀਤੀ ਗਈ। ਇਸ ਦੌਰਾਨ ਵੱਖ ਵੱਖ ਸਥਾਨਾਂ ’ਤੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਬਹੁਤ ਹੀ ਬਾਰੀਕੀ ਨਾਲ ਜਾਂਚ ਕਰਕੇ ਅਹਿਮ ਸੁਰਾਗ ਇਕੱਠੇ ਕੀਤੇ ਗਏ, ਜਿਸ ਨਾਲ ਦੋਸ਼ੀਆਂ ਤੱਕ ਪਹੁੰਚ ਬਣਾਉਣ ਵਿੱਚ ਮਹੱਤਵਪੂਰਨ ਸਫਲਤਾ ਮਿਲੀ। ਇਸ ਮੌਕੇ ਮੁੱਖ ਅਫਸਰ ਥਾਣਾ ਸਾਦਿਕ ਗੁਰਲਾਲ ਸਿੰਘ, ਹਰਜੋਤ ਸਿੰਘ ਏ.ਐਸ.ਆਈ ਵੀ ਹਾਜਰ ਸਨ।