ਲੰਪੀ ਸਕਿੱਨ ਤੋ ਬਚਾਅ ਲਈ ਟੀਕਾਕਰਨ ਮੁਹਿੰਮ ਆਰੰਭ
ਪੰਚਵਟੀ ਗਊਸ਼ਾਲਾ ਫਰੀਦਕੋਟ ਤੋ ਗਊਧੰਨ ਨੂੰ ਲੰਪੀ ਸਕਿੱਨ ਬਿਮਾਰੀ ਤੋ ਬਚਾਅ ਲਈ ਟੀਕਾਕਰਨ ਮੁਹਿੰਮ ਸ਼ੁਰੂ
Publish Date: Mon, 02 Feb 2026 03:22 PM (IST)
Updated Date: Tue, 03 Feb 2026 04:02 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫਰੀਦਕੋਟ : ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਪੰਜਾਬ ਸਰਕਾਰ ਪਸ਼ੂ ਪਾਲਣ ਵਿਭਾਗ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਮੈਡਮ ਪੂਨਮਦੀਪ ਕੌਰ ਵੱਲੋਂ ਦਿੱਤੀਆ ਗਈਆਂ ਹਦਾਇਤਾ ਦੇ ਅਨੁਸਾਰ ਗਊਧੰਨ ਨੂੰ ਲੰਪੀ ਸਕਿੱਨ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਪੰਚਵਟੀ ਗਊਸ਼ਾਲਾ ਫਰੀਦਕੋਟ ਤੋ ਡਾ.ਜਸਵਿੰਦਰ ਕੁਮਾਰ ਗਰਗ ਸਹਾਇਕ ਨਿਰਦੇਸ਼ਕ ਪਸ਼ੂ ਪਾਲਣ(ਪਸ਼ੂ ਸਹਿਤ) ਵੱਲੋਂ ਕਰਵਾਈ ਗਈ। ਇਸ ਮੌਕੇ ਉਨ੍ਹਾਂ ਨਾਲ ਡਾ.ਸਾਹਿਲ ਕੁਮਾਰ ਵੈਟਰਨਰੀ ਅਫਸਰ ਅਤੇ ਕੁਲਜੀਤ ਸਿੰਘ ਵੈਟਰਨਰੀ ਇੰਸਪੈਕਟਰ ਹਾਜ਼ਰ ਸਨ। ਇਸ ਤੋ ਇਲਾਵਾ ਗਊਸ਼ਾਲਾ ਕਰਜਕਾਰਨੀ ਦੇ ਮੈਂਬਰ ਅਤੇ ਵਰਕਰ ਵੀ ਮੌਜੂਦ ਸਨ। ਇਸ ਮੌਕੇ ਡਾ.ਜਸਵਿੰਦਰ ਕੁਮਾਰ ਗਰਗ ਨੇ ਦੱਸਿਆ ਕਿ ਜਿਲ੍ਹੇ ਵਿੱਚ ਕੁੱਲ 70,000 ਗਊਧੰਨ ਨੂੰ ਇਹ ਵੈਕਸੀਨ ਮੁਹਿੰਮ ਦੌਰਾਨ ਲਗਾਈ ਜਾਵੇਗੀ ਅਤੇ ਇਹ ਮੁਹਿੰਮ 28 ਫਰਵਰੀ 2026 ਨੂੰ ਖਤਮ ਹੋਵੇਗੀ। ਇਸ ਕੰਮ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਪਸ਼ੂ ਪਾਲਣ ਵਿਭਾਗ ਫਰੀਦਕੋਟ ਵੱਲੋਂ 32 ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਪਸ਼ੂ ਪਾਲਕਾਂ ਦੇ ਘਰ-ਘਰ ਜਾ ਕੇ ਇਸ ਟੀਕਾਕਰਨ ਮੁਹਿੰਮ ਨੂੰ ਮੁਕੰਮਲ ਕਰਨਗੀਆਂ। ਉਨ੍ਹਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਮੂਚੇ ਗਊਧੰਨ ਨੂੰ ਇਹ ਟੀਕਾਰਕਨ ਲਾਜ਼ਮੀ ਲਗਵਾਉਣ ਤਾਂ ਜੋ ਇਸ ਛੂਤੀ ਅਤੇ ਜਾਨਲੇਵਾ ਬਿਮਾਰੀ ਤੋ ਗਊਧੰਨ ਨੂੰ ਬਚਾਇਆ ਜਾ ਸਕੇ।