ਬੱਚੇਦਾਨੀ ਦੇ ਕੈਂਸਰ ਤੋਂ ਬਚਾਅ ਲਈ ਬੱਚੀਆਂ ਦਾ ਕੀਤਾ ਟੀਕਾਕਰਨ
ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਲਈ ਬੱਚੀਆਂ ਦਾ ਕੀਤਾ ਟੀਕਾਕਰਣ
Publish Date: Sat, 06 Jun 2026 04:56 PM (IST)
Updated Date: Sun, 07 Jun 2026 04:05 AM (IST)

ਕੈਂਸਰ ਨੂੰ ਰੋਕਣ ’ਚ ਸਹਾਈ ਹੋਵੇਗੀ ਐੱਚਪੀਵੀ ਵੈਕਸੀਨ : ਡਾ. ਹੁਸਨ ਪਾਲ ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ : ਸਿਹਤ ਵਿਭਾਗ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਤੇ ਸਿਵਲ ਸਰਜਨ, ਫਰੀਦਕੋਟ ਡਾ. ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜਿਲ੍ਹਾ ਟੀਕਾਕਰਨ ਅਫ਼ਸਰ ਫਰੀਦਕੋਟ ਡਾਕਟਰ ਹੁਸਨ ਪਾਲ ਅਤੇ ਡਾ. ਅਰਸ਼ਦੀਪ ਸਿੰਘ ਬਰਾੜ, ਸੀਨੀਅਰ ਮੈਡੀਕਲ ਅਫ਼ਸਰ, ਇੰਚਾਰਜ ਪੀ. ਐਚ. ਸੀ. ਜੰਡ ਸਾਹਿਬ ਦੀ ਯੋਗ ਅਗਵਾਈ ਵਿੱਚ ਸਿਹਤ ਬਲਾਕ ਪੀ. ਐਚ. ਸੀ. ਜੰਡ ਸਾਹਿਬ ਵੱਲੋ ਵੱਖ ਵੱਖ ਪਿੰਡਾਂ ਦੀਆਂ ਕਰੀਬ 40 ਬੱਚੀਆਂ ਦਾ ਐਚ. ਪੀ. ਵੀ. ਵੈਕਸੀਨ ਟੀਕਾਕਰਨ ਕੀਤਾ ਗਿਆ। ਇਸ ਮੌਕੇ ਡਾ. ਹੁਸਨ ਪਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਲੜਕੀਆਂ ਦੀ ਸਿਹਤ ਸੁਰੱਖਿਆ ਦੀ ਦਿਸ਼ਾ ਵਿੱਚ ਇਹ ਇੱਕ ਇਤਿਹਾਸਕ ਕਦਮ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਨਵੀਂ ਐਚ. ਪੀ. ਵੀ. 14 ਸਾਲ ਦੀ ਲੜਕੀ ਨੂੰ ਇਹ ਵੈਕਸੀਨ ਲੱਗਣੀ ਹੈ, ਭਾਵ ਜਿਸ ਲੜਕੀ ਨੇ ਆਪਣਾ 14ਵਾਂ ਜਨਮਦਿਨ ਮਨਾ ਲਿਆ ਹੋਵੇ ਅਤੇ 15ਵਾਂ ਜਨਮਦਿਨ ਨਹੀਂ ਮਨਾਇਆl ਇਹ ਵੈਕਸੀਨ ਲੜਕੀ ਦੇ ਖੱਬੇ ਮੋਢੇ ਤੇ ਲਗਾਈ ਜਾਵੇਗੀl ਇਹ ਵੈਕਸੀਨ ਆਉਣ ਵਾਲੇ ਸਮੇਂ ਵਿੱਚ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਨੂੰ ਰੋਕਣ ਵਿੱਚ ਬਹੁਤ ਸਹਾਈ ਹੋਵੇਗੀl ਕਿਉਂਕਿ ਇਹ ਵਾਲਾ ਕੈਂਸਰ ਔਰਤਾਂ ਵਿੱਚ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈl ਇਹ ਵੈਕਸੀਨ ਸਰਕਾਰੀ ਹਸਪਤਾਲਾਂ ਵਿੱਚ ਸਰਕਾਰ ਵੱਲੋ ਬਿਲਕੁੱਲ ਮੁਫ਼ਤ ਲਗਾਈ ਜਾ ਰਹੀ ਹੈl ਇੱਥੇ ਇਹ ਦੱਸਿਆ ਗਿਆ ਕਿ ਇਹ ਵੈਕਸੀਨ ਮਾਪਿਆਂ ਦੀ ਸਹਿਮਤੀ ਨਾਲ ਹੀ ਲਗਾਈ ਜਾਵੇਗੀ l ਇਸ ਮੌਕੇ ਡਾ. ਅਰਸ਼ਦੀਪ ਸਿੰਘ ਬਰਾੜ ਨੇ ਦੱਸਿਆ ਕਿ ਇਹ ਐਚ. ਪੀ. ਵੀ. ਵੈਕਸੀਨ ਮਾਰਕੀਟ ਵਿੱਚ ਪ੍ਰਾਇਵੇਟ ਤੌਰ ਤੇ ਵੀ ਲਗਾਈ ਜਾ ਰਹੀ ਹੈ, ਜਿਸਦੀ ਕੀਮਤ ਬਜ਼ਾਰ ਵਿੱਚ ਘਟੋ ਘੱਟ 4000 ਰੁਪਏ ਹੈ, ਜਿਹੜਾ ਕਿ ਆਮ ਜਨਤਾ ਦੀ ਪਹੁੰਚ ਤੋਂ ਬਹੁਤ ਦੂਰ ਹੈ, ਪਰ ਹੁਣ ਇਹ ਐਚ. ਪੀ. ਵੀ. ਵੈਕਸੀਨ ਸਰਕਾਰ ਵੱਲੋ ਸਰਕਾਰੀ ਹਸਪਤਾਲ ਵਿੱਚ ਬਿਲਕੁੱਲ ਮੁਫ਼ਤ ਲਗਾਈ ਜਾ ਰਹੀ ਹੈ ਅਤੇ ਜੋ ਕਿ ਜ਼ਿਆਦਾ ਸੁਰੱਖਿਅਤ ਹੈl ਉਨ੍ਹਾਂ ਕਿਹਾ ਕਿ ਸਰਵਾਈਕਲ ਕੈਂਸਰ ਔਰਤਾਂ ਵਿੱਚ ਹੋਣ ਵਾਲੇ ਗੰਭੀਰ ਕੈਂਸਰਾਂ ਤੋਂ ਇੱਕ ਹੁੰਦਾ ਹੈ। ਇਲਾਕਾ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਅਫਵਾਹਾਂ ਤੇ ਨਾ ਜਾਕੇ ਆਪਣੀਆਂ ਬੇਟੀਆਂ ਦਾ ਉਹਨਾ ਦੇ ਭਵਿੱਖ ਲਈ ਇਹ ਟੀਕਾਕਰਨ ਜਰੂਰ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਤੇ ਰਜਿੰਦਰ ਕੁਮਾਰ, ਡਾ. ਜਗਵੀਰ ਸਿੰਘ, ਡਾ. ਗੁਰਪ੍ਰੀਤ ਰਾਏ ਮੈਡੀਕਲ ਅਫ਼ਸਰ, ਮਨਜੀਤ ਕੌਰ, ਕੰਵਲਜੀਤ ਕੌਰ ਐਲ. ਐਚ. ਵੀ., ਜਗਤਾਰ ਸਿੰਘ, ਪਿੰਕੀ ਰਾਣੀ, ਜਸਮੀਤ ਕੌਰ, ਅਨੁਰਾਧਾ, ਦੀਪਕ ਬਾਵਾ ਸੀ. ਐਚ. ਓ. ਅਤੇ ਸਬੰਧਿਤ ਆਸ਼ਾ ਵਰਕਰ ਨੇ ਵੀ ਮੌਕੇ ਤੇ ਸ਼ਮੂਲੀਅਤ ਕੀਤੀ ਗਈ ।