ਸਰਕਾਰ ਵੱਲੋਂ ਭੇਜੇ ਗਏ ਡਿਜੀਟਲ ਬੁਨਿਆਦੀ ਢਾਂਚੇ ਦੀ ਘੁੰਡ ਚੁਕਾਈ
ਰੱਤੀ ਰੋੜੀ ਸਕੂਲ ਵਿਖੇ ‘ਆਪ’ ਸਰਕਾਰ ਵੱਲੋਂ ਭੇਜੇ ਗਏ ਡਿਜੀਟਲ ਬੁਨਿਆਦੀ ਢਾਂਚੇ ਦੀ ਸ਼ਾਨਦਾਰ ਘੁੰਡ ਚੁਕਾਈ
Publish Date: Tue, 10 Mar 2026 05:26 PM (IST)
Updated Date: Wed, 11 Mar 2026 04:06 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਰੀਦਕੋਟ : ਸਿੱਖਿਆ ਦੇ ਖੇਤਰ ਵਿੱਚ ਵੱਡੀ ਤਬਦੀਲੀ ਲਿਆਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਸਰਕਾਰੀ ਹਾਈ ਸਕੂਲ ਰੱਤੀ ਰੋੜੀ ਨੂੰ ਆਧੁਨਿਕ ਇੰਟਰਐਕਟਿਵ ਫਲੈਟ ਪੈਨਲ ਅਤੇ 8 ਨਵੇਂ ਕੰਪਿਊਟਰ ਸੈੱਟ ਮੁਹੱਈਆ ਕਰਵਾਏ ਗਏ ਹਨ। ਇਨ੍ਹਾਂ ਡਿਜੀਟਲ ਉਪਕਰਨਾਂ ਦੇ ਉਦਘਾਟਨ ਲਈ ਸਕੂਲ ਵਿਖੇ ਇੱਕ ਵਿਸ਼ੇਸ਼ ਘੁੰਡ ਚੁਕਾਈ ‘ਅਨਬਾਕਸਿੰਗ’ ਸਮਾਰੋਹ ਕਰਵਾਇਆ ਗਿਆ। ਇਹ ਸਮਾਗਮ ਸਕੂਲ ਦੇ ਪ੍ਰਿੰਸੀਪਲ ਮਨਿੰਦਰ ਕੌਰ ਦੀ ਯੋਗ ਅਗਵਾਈ ਹੇਠ ਸੰਪੰਨ ਹੋਇਆ। ਇਸ ਮੌਕੇ ਪਿੰਡ ਡੱਗੋ ਰੋਮਾਣਾ ਦੇ ਸਰਪੰਚ ਅਮਰੀਕ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਆਪਣੇ ਕਰ-ਕਮਲਾਂ ਨਾਲ ਪੈਨਲਾਂ ਅਤੇ ਕੰਪਿਊਟਰਾਂ ਦੀ ਅਨਬਾਕਸਿੰਗ ਕੀਤੀ। ਸਮਾਗਮ ਵਿੱਚ ਪਿੰਡ ਰੱਤੀ ਰੋੜੀ, ਦਾਨਾ ਰੋਮਾਣਾ, ਟਿੱਬੀਆਂ ਅਤੇ ਫਿੱਡੇ ਕਲਾਂ ਦੇ ਸਰਪੰਚਾਂ, ਐਸ.ਐਮ.ਸੀ. ਕਮੇਟੀਆਂ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਪ੍ਰਿੰਸੀਪਲ ਮਨਿੰਦਰ ਕੌਰ ਨੇ ਹਾਜ਼ਰ ਮਹਿਮਾਨਾਂ ਅਤੇ ਮਾਪਿਆਂ ਨੂੰ ਨਵੇਂ ਹਾਰਡਵੇਅਰ ਦੀਆਂ ਵਿਸ਼ੇਸ਼ਤਾਵਾਂ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਦੱਸਿਆ ਕਿ 34-ਇੰਟਰਐਕਟਿਵ ਪੈਨਲ: 1.89 ਮੀਟਰ (75 ਇੰਚ) ਦੇ ਵੱਡੇ ਆਕਾਰ ਵਾਲੇ ਇਹ ਐਲਟੋਸ ਪੈਨਲ ਬੱਚਿਆਂ ਲਈ ਪੜ੍ਹਾਈ ਨੂੰ ਥਰੀ -ਡਾਈਮੈਂਸ਼ਨਲ ਢੰਗ ਨਾਲ ਦਿਲਚਸਪ ਬਣਾਉਣਗੇ। ਕੰਪਿਊਟਰ ਸਿਸਟਮ: ਇਹ ਕੰਪਿਊਟਰ ਨਵੀਨਤਮ ਏਐੱਮਡੀ ਰਾਈਜ਼ੈਨ 5 85007 ਪ੍ਰੋਸੈਸਰ ਅਤੇ 16 ਜੀਬੀਰੈਮ ਨਾਲ ਲੈਸ ਹਨ, ਜੋ ਕਿ ਬਹੁਤ ਤੇਜ਼ ਰਫ਼ਤਾਰ ਨਾਲ ਕੰਮ ਕਰਦੇ ਹਨ। ਡਿਜੀਟਲ ਸਾਖਰਤਾ: ਉਨ੍ਹਾਂ ਦੱਸਿਆ ਕਿ ਇਹ ਉਪਕਰਨ ਬੱਚਿਆਂ ਨੂੰ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਲੋੜ ਆਰਟੀਫੀਸ਼ੀਅਲ ਇੰਟੈਲੀਜੈਂਸ (19) ਅਤੇ ਡਿਜੀਟਲ ਸਾਖਰਤਾ ਵਿੱਚ ਨਿਪੁੰਨ ਬਣਾਉਣਗੇ, ਤਾਂ ਜੋ ਭਵਿੱਖ ਵਿੱਚ ਉਹ ਵਧੀਆ ਨੌਕਰੀਆਂ ਪ੍ਰਾਪਤ ਕਰ ਸਕਣ। ਸਰਪੰਚ ਅਮਰੀਕ ਸਿੰਘ (ਡੱਗੋ ਰੋਮਾਣਾ) ਨੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਸਰਕਾਰੀ ਸਕੂਲਾਂ ਦੇ ਬੱਚੇ ਵੀ ਪ੍ਰਾਈਵੇਟ ਸਕੂਲਾਂ ਵਾਂਗ ਹਾਈ-ਟੈਕ ਸਿੱਖਿਆ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ ਇਹ ਸਭ ‘ਆਪ’ ਸਰਕਾਰ ਵੱਲੋਂ ਸਿੱਖਿਆ ਨੂੰ ਮੁੱਖ ਤਰਜੀਹ ਦੇਣ ਕਾਰਨ ਸੰਭਵ ਹੋਇਆ ਹੈ। ਅੰਤ ਵਿੱਚ ਪ੍ਰਿੰਸੀਪਲ ਮਨਿੰਦਰ ਕੌਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਇਹ ਤਕਨੀਕੀ ਸਹੂਲਤਾਂ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਮੀਲ ਦਾ ਪੱਥਰ ਸਾਬਤ ਹੋਣਗੀਆਂ। ਇਸ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਕੰਪਿਊਟਰ ਫੈਕਲਟੀ ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ, ਬਲਜੀਤ ਸਿੰਘ ਕੈਂਪਸ ਮੈਨੇਜਰ, ਹਰਪ੍ਰੀਤ ਸਿੰਘ ਡੀਪੀਈ ਅਤੇ ਸਮੂਹ ਸਟਾਫ ਮੈਂਬਰ ਮੈਂਬਰਜ਼ ਨੇ ਅਹਿਮ ਭੂਮਿਕਾ ਨਿਭਾਈ।