- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂਨੀਵਰਸਿਟੀ ਕਾਲਜ ਜੈਤੋ ਦਾ ਸਾਲਾਨਾ ਇਨਾਮ ਵੰਡ ਸਮਾਰੋਹ 2026 ਯਾਦਗਾਰੀ ਹੋ ਨਿਬੜਿਆ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ‘ਸਿੱਖਿਆ ਸਿਰਫ਼ ਡਿਗਰੀ ਪ੍ਰਾਪਤ ਕਰਨ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਇਹ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਜ਼ਰੀਆ ਬਣੇ। ਖੋਜ, ਤਕਨਾਲੋਜੀ ਅਤੇ ਨੈਤਿਕ ਮੁੱਲਾਂ ਨਾਲ ਜੁੜੀ ਸਿੱਖਿਆ ਸਮੇਂ ਦੀ ਲੋੜ ਹੈ’। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ ਦੇ ਸਾਬਕਾ ਮੁਖੀ ਪ੍ਰੋਫੈਸਰ (ਡਾ.) ਸਤਨਾਮ ਸਿੰਘ ਜੱਸਲ ਨੇ ਯੂਨੀਵਰਸਿਟੀ ਕਾਲਜ ਜੈਤੋ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮਾਤ ਭਾਸ਼ਾ ਨਾਲ ਸਿੱਖਿਆ ਨੂੰ ਮਜ਼ਬੂਤ ਕਰਨਾ ਅਤੇ ਵਿਦਿਆਰਥੀਆਂ ਨੂੰ ਰੋਜ਼ਗਾਰ-ਯੋਗ ਬਨਾਉਣਾ ਸਿੱਖਿਆ ਸੰਸਥਾਵਾਂ ਦੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਇਸ ਮੌਕੇ ਅੰਗਰੇਜ਼ੀ ਵਿਭਾਗ ਦੇ ਮੁਖੀ ਅਤੇ ਕਾਲਜ ਇੰਚਾਰਜ ਡਾ. ਸਮਰਾਟ ਖੰਨਾ ਨੇ ਮੁੱਖ ਮਹਿਮਾਨ ਨਾਲ ਜਾਣ-ਪਛਾਣ ਕਰਾਉਂਦਿਆਂ ਕਿਹਾ ਕਿ ਉਹ ਖੁਸ਼ਨਸੀਬ ਹਨ ਕਿ ਉਨ੍ਹਾਂ ਨੂੰ ਡਾ. ਜੱਸਲ ਜਿਹੀ ਸ਼ਖਸੀਅਤ ਦੇ ਅਧੀਨ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਕੰਮ ਕਰਦਿਆਂ ਬਿਤਾਏ ਸਮੇਂ ਦੌਰਾਨ ਜ਼ਿੰਦਗੀ ਲਈ ਮੁੱਲਵਾਨ ਸਾਬਤ ਹੋਣ ਵਾਲ਼ਾ ਬੜਾ ਕੁਝ ਸਿੱਖਿਆ ਜਿਸ ਦੇ ਸਦਕਾ ਵਿਦਿਆਰਥੀਆਂ ਲਈ ਕੰਮ ਕਰਨ ਦੀ ਸ਼ਰਧਾ ਦਾ ਵਿਕਾਸ ਪ੍ਰਬਲ ਹੋਇਆ। ਇਸ ਮੌਕੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਅਤੇ ਸਮਾਰੋਹ ਦੇ ਕਨਵੀਨਰ ਡਾ. ਪਰਮਿੰਦਰ ਸਿੰਘ ਤੱਗੜ ਨੇ ਆਪਣੇ ਪੋਸਟ ਗ੍ਰੈਜੂਏਸ਼ਨ ਦੇ ਅਧਿਆਪਕ ਡਾ. ਸਤਨਾਮ ਸਿੰਘ ਜੱਸਲ ਪ੍ਰਤੀ ਅਕੀਦਤ ਭਰੇ ਸ਼ਬਦਾਂ ਨਾਲ ਸੰਬੋਧਿਤ ਹੁੰਦਿਆਂ ਕਿਹਾ ਕਿ ਉਹ ਅੱਜ ਜਿਸ ਮੁਕਾਮ ’ਤੇ ਹਨ ਇਹ ਡਾ. ਜੱਸਲ ਜਿਹੇ ਸਮਰਪਿਤ ਅਧਿਆਪਕਾਂ ਦੀ ਯੋਗ ਅਗਵਾਈ ਤੇ ਰਹਿਨੁਮਾਈ ਸਦਕਾ ਹੈ। ਇਸ ਮੌਕੇ ਸਾਲਾਨਾ ਇਨਾਮ ਵੰਡ ਸਮਾਰੋਹ ਦੇ ਮੂਲ ਵਜੋਂ ਅਕਾਦਮਿਕ ਤੇ ਸਹਿ ਅਕਾਦਮਿਕ ਗਤੀਵਿਧੀਆਂ ਦੀ ਵਿਸਤ੍ਰਿਤ ਰਿਪੋਰਟ ਮੀਨਾਕਸ਼ੀ ਜੋਸ਼ੀ ਵੱਲੋਂ ਪੇਸ਼ ਕੀਤੀ ਗਈ। ਇਸ ਮੌਕੇ ਪੋਸਟ ਗ੍ਰੈਜੂਏਟ ਕੰਪਿਊਟਰ ਵਿਭਾਗ ਦੇ ਮੁਖੀ ਡਾ. ਸੁਭਾਸ਼ ਚੰਦਰ ਅਰੋੜਾ ਵੱਲੋਂ ਕਾਲਜ ਦੇ ਅਧਿਆਪਕਾਂ ਦੀਆਂ ਸੈਸ਼ਨ ਦੌਰਾਨ ਕੀਤੀਆਂ ਅਕਾਦਮਿਕ ਗਤੀਵਿਧੀਆਂ ਦਾ ਖ਼ੁਲਾਸਾ ਪੇਸ਼ ਕੀਤਾ ਗਿਆ। ਇਸ ਮੌਕੇ ਧੰਨਵਾਦੀ ਸ਼ਬਦ ਵਿਅਕਤ ਕਰਨ ਦੀ ਜ਼ਿੰਮੇਵਾਰੀ ਕਾਮਰਸ ਵਿਭਾਗ ਦੇ ਮੁਖੀ ਸ਼ਿਲਪਾ ਕਾਂਸਲ ਵੱਲੋਂ ਨਿਭਾਈ ਗਈ। ਇਸ ਮੌਕੇ ਮੰਚ ਸੰਚਾਲਨ ਡਾ. ਦਿਵਯ ਜਯੋਤੀ ਚਾਵਲਾ ਵੱਲੋਂ ਬਹੁਤ ਖੂਬਸੂਰਤ ਤਰੀਕੇ ਨਾਲ ਕੀਤਾ ਗਿਆ। ਇਸ ਮੌਕੇ ਪੇਸ਼ ਸੱਭਿਆਚਾਰਕ ਵੰਨਗੀਆਂ ਦਾ ਨਿਰਦੇਸ਼ਨ ਡਾ. ਗੁਰਬਿੰਦਰ ਕੌਰ ਬਰਾੜ ਅਤੇ ਗੁਰਜੀਤ ਕੌਰ ਨੇ ਕੀਤਾ। ਇਸ ਮੌਕੇ ਯੂਨੀਵਰਸਿਟੀ ਨਤੀਜਿਆਂ ਵਿੱਚ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਸਾਰੇ ਕੋਰਸਾਂ ਦੇ ਵਿਦਿਆਰਥੀਆਂ ਅਤੇ ਸਹਿ-ਅਕਾਦਮਿਕ ਗਤੀਵਿਧੀਆਂ ਵਿੱਚ ਪ੍ਰਾਪਤੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਅਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਐਮ.ਏ. ਪੰਜਾਬੀ ਦੇ ਪ੍ਰਥਮ ਵਿਦਿਅਕ ਬੈਚ ਦੀ ਵਿਦਿਆਰਥਣ ਲਵਪ੍ਰੀਤ ਕੌਰ ਨੂੰ ਉਸ ਵੱਲੋਂ ਪੰਜਾਬੀ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ ਦੂਜਾ ਸਥਾਨ ਹਾਸਲ ਕਰਨ ਅਤੇ ਯੂ.ਜੀ.ਸੀ. ਨੈੱਟ ਪ੍ਰੀਖਿਆ ਦੀ ਮੈਰਿਟ ਵਿੱਚ ਸਥਾਨ ਗ੍ਰਹਿਣ ਕਰਨ ’ਤੇ ਰੋਲ ਆਫ਼ ਆਨਰ (ਅਕਾਦਮਿਕ) ਨਾਲ ਨਿਵਾਜਿਆ ਗਿਆ। ਇਸ ਮੌਕੇ ਬੀ.ਐਸ.ਸੀ. ਨਾਨ-ਮੈਡੀਕਲ ਦੀ ਵਿਦਿਆਰਥਣ ਵਿਸ਼ਾਲੀ ਨੂੰ ਪੰਜਾਬੀ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ ਪਹਿਲਾਂ ਸਥਾਨ ਹਾਸਲ ਕਰਨ ’ਤੇ ਰੋਲ ਆਫ਼ ਆਨਰ (ਅਕਾਦਮਿਕ) ਪ੍ਰਦਾਨ ਕੀਤਾ ਗਿਆ। ‘ਕਾਲਜ ਕਲਰ’ ਨਾਲ ਸਨਮਾਨਤ ਹੋਣ ਵਾਲਿਆਂ ਵਿੱਚ ਪੰਜਾਬੀ ਯੂਨੀਵਰਸਿਟੀ ਅੰਤਰ-ਖੇਤਰੀ ਯੂਥ ਫੈਸਟੀਵਲ ਵਿੱਚ ਕਾਵਿ ਉਚਾਰਨ ਮੁਕਾਬਲੇ ਵਿੱਚੋਂ ਦੂਜਾ ਸਥਾਨ ਹਾਸਲ ਕਰਨ ’ਤੇ ਬੀ.ਐਸ.ਸੀ. ਦੀ ਸੰਦੀਪ ਕੌਰ, ਖੇਡਾਂ ਵਿੱਚ ਉੱਤਮ ਪ੍ਰਾਪਤੀਆਂ ਕਰਨ ਵਾਲੇ ਖਿਡਾਰੀ ਮਿਯੰਕ ਕਟਾਰੀਆ ਅਤੇ ਗੱਤਕਾ ਮੁਕਾਬਲੇ ਵਿੱਚ ਪੰਜਾਬ ਪੱਧਰ ਤੇ ਗੋਲਡ ਮੈਡਲ ਹਾਸਲ ਕਰਨ ਵਾਲੀ ਬੀ.ਐਸ.ਸੀ. ਦੀ ਵਿਦਿਆਰਥਣ ਕੁਸ਼ਲਦੀਪ ਕੌਰ ਸ਼ਾਮਲ ਸਨ। ਇਸ ਮੌਕੇ ਪ੍ਰਬੰਧਕੀ ਸਹਿਯੋਗ ਦੇਣ ਵਾਲੇ ਪ੍ਰੋਫੈਸਰ ਸਾਹਿਬਾਨ ਵਿੱਚ ਡਾ. ਰਾਜੀਵ ਕਪੂਰ, ਰੁਪਿੰਦਰ ਪਾਲ ਸਿੰਘ ਧਰਮਸੋਤ, ਲਲਿਤ ਗਰਗ, ਡਾ. ਦਿਵਯ ਜਯੋਤੀ ਚਾਵਲਾ, ਅਭਿਤ ਜਿੰਦਲ, ਸੰਗੀਤਾ ਸ਼ਰਮਾ, ਸੁਸ਼ਮਾ ਰਾਣੀ, ਡਾ. ਭਵਨਦੀਪ ਕੌਰ, ਡਾ. ਲਖਵਿੰਦਰ ਸਿੰਘ, ਵਿਸ਼ਾਲ ਸਿੰਗਲਾ, ਜਗਸੀਰ ਸਿੰਘ ਗਿੱਲ, ਸੁਮਨ ਭਵਨੀਆ, ਡਾ. ਹਲਵਿੰਦਰ ਸਿੰਘ, ਹਰਦੀਪ ਕੌਰ, ਕਮਲਦੀਪ ਕੌਰ, ਰੀਨੂੰ ਰੋਮਾਣਾ, ਡਾ. ਨਵਪ੍ਰੀਤ ਸਿੰਘ ਸੰਧੂ, ਪਿੰਕੀ, ਡਾ. ਜਸਵਿੰਦਰ ਕੌਰ, ਡਾ. ਰਮਨਦੀਪ ਕੌਰ, ਜਸ਼ਨਦੀਪ ਕੌਰ, ਅਮਨਦੀਪ ਕੌਰ, ਰਮਨਪ੍ਰੀਤ ਕੌਰ, ਈਸ਼ਾ, ਅਰਸ਼ਦੀਪ ਸ਼ਰਮਾ, ਮਹਿੰਦਰ ਕੌਰ, ਸੀਮਾ, ਸ਼ਿਵਾਨੀ ਕੌਰ, ਰਿਪਨਜੀਤ ਕੌਰ ਅਤੇ ਸ਼ੀਤਲ ਸ਼ਾਮਲ ਸਨ। ਇਸ ਮੌਕੇ ਸਮਾਰੋਹ ਵਿਚ ਇੰਜੀ. ਅਰਸ਼ਦੀਪ ਬਰਾੜ, ਇੰਜੀ. ਕਰਮਜੀਤ ਸਿੰਘ, ਗੁਰਦੀਪ ਚੰਦ, ਇੰਜੀ. ਅਮਨਦੀਪ ਸ਼ਰਮਾ, ਕਰਮਜੀਤ ਕੌਰ ਸੰਧੂ ਅਤੇ ਸੁਮਨ ਉਚੇਚੇ ਤੌਰ ’ਤੇ ਸ਼ਾਮਲ ਸਨ। ਬਲਵਿੰਦਰ ਸਿੰਘ, ਗੁਰਦੀਪ ਸਿੰਘ ਕੌਣੀ, ਕ੍ਰਿਸ਼ਨ ਸੇਨ, ਰਿਸ਼ੂ, ਜਗਸੀਰ ਪਾਲ, ਜਗਮੀਤ ਸਿੰਘ, ਨਵਦੀਪ ਡਿੰਪੀ, ਪਰਮਜੀਤ ਲਾਲ, ਸੰਦੀਪ ਕੌਰ, ਅੰਜੂ ਬਾਲਾ, ਪਰਮਜੀਤ ਕੌਰ, ਦੀਪੂ, ਰਾਮ ਕੁਮਾਰ ਅਤੇ ਜਗਜੀਤ ਸਿੰਘ ਨੇ ਆਪਣੀਆਂ ਜ਼ਿਮੇਵਾਰੀਆਂ ਬਾਖ਼ੂਬੀ ਨਿਭਾਈਆਂ। ਇਸ ਮੌਕੇ ਸਮੂਹ ਸਟਾਫ਼ ਮੈਬਰਾਂ ਨੇ ਸਮਾਰੋਹ ਦਾ ਖ਼ੂਬ ਆਨੰਦ ਮਾਣਿਆ।