ਯੂਨਾਈਟਿਡ ਇੰਟਰਨੈਸ਼ਨਲ ਕਲੱਬ ਨੇ ਗਊਸੇਵਾ ਕੀਤੀ
ਅਕਸ਼ੈ ਤੀਜ 'ਤੇ ਯੂਨਾਈਟਿਡ ਇੰਟਰਨੈਸ਼ਨਲ ਕਲੱਬ ਨੇ ਗਊ-ਸੇਵਾ ਨਾਲ ਕੀਤੀ ਸੇਵਾ
Publish Date: Mon, 20 Apr 2026 03:36 PM (IST)
Updated Date: Tue, 21 Apr 2026 04:01 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਯੂਨਾਈਟਿਡ ਇੰਟਰਨੈਸ਼ਨਲ ਕਲੱਬ ਦੁਆਰਾ ਅਕਸ਼ੈ ਤੀਜ ਦੇ ਸ਼ੁਭ ਮੌਕੇ ਤੇ ਆਪਣੇ ਸੇਵਾ ਪ੍ਰੋਜੈਕਟਾਂ ਦਾ ਰਸਮੀ ਆਗਾਜ਼ ਕੀਤਾ। ਕਲੱਬ ਦੇ ਪਹਿਲੇ ਪ੍ਰੋਜੈਕਟ ਵਜੋਂ ਮੈਂਬਰਾਂ ਨੇ ਸਥਾਨਕ ਗਊਸ਼ਾਲਾ ਪਹੁੰਚ ਕੇ ਗਊ-ਮਾਤਾ ਦੀ ਸੇਵਾ ਕੀਤੀ ਅਤੇ ਉਨ੍ਹਾਂ ਦੀ ਸੰਭਾਲ ਦਾ ਸੰਕਲਪ ਲਿਆ। ਅਕਸ਼ੈ ਤੀਜ ਦੇ ਪਵਿੱਤਰ ਤਿਉਹਾਰ ਨੂੰ ਯਾਦਗਾਰ ਬਣਾਉਣ ਲਈ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਗਊਸ਼ਾਲਾ ਵਿੱਚ ਗਾਵਾਂ ਨੂੰ ਹਰਾ ਚਾਰਾ ਅਤੇ ਗੁੜ ਖੁਆ ਕੇ ਸੇਵਾ ਕੀਤੀ। ਇਸ ਸਮੇ ਕਲੱਬ ਦੇ ਫਾਊਂਡਰ ਪ੍ਰਧਾਨ ਚਰਨਦਾਸ ਗਰਗ ਨੇ ਕਿਹਾ ਕਿ ਸਨਾਤਨ ਧਰਮ ਵਿੱਚ ਅਕਸ਼ੈ ਤੀਜ ਦਾ ਵਿਸ਼ੇਸ਼ ਮਹੱਤਵ ਹੈ ਅਤੇ ਇਸ ਦਿਨ ਕੀਤੇ ਗਏ ਦਾਨ-ਪੁੰਨ ਦਾ ਫਲ ਬੇਅੰਤ ਹੁੰਦਾ ਹੈ। ਇਸੇ ਲਈ ਕਲੱਬ ਨੇ ਆਪਣੇ ਸਫ਼ਰ ਦੀ ਸ਼ੁਰੂਆਤ ਗਊ-ਸੇਵਾ ਵਰਗੇ ਪਵਿੱਤਰ ਕਾਰਜ ਨਾਲ ਕਰਨ ਦਾ ਫੈਸਲਾ ਕੀਤਾ। ਕਲੱਬ ਦੇ ਪ੍ਰਧਾਨ ਰਾਕੇਸ਼ ਗਰਗ ਅਤੇ ਬਲਜੀਤ ਸਿੰਘ ਖੀਵਾ ਨੇ ਦੱਸਿਆ ਕਿ ਅੱਜ ਦੇ ਸਮਾਗਮ ਦੌਰਾਨ ਤਿੰਨ ਮੈਂਬਰਾਂ ਦਰਸ਼ਨ ਸਿੰਘ ਆਹੂਜਾ, ਮਨਮੋਹਨ ਸਿੰਘ ਚਾਵਲਾ ਅਤੇ ਸਤੀਸ਼ ਸ਼ਰਮਾ ਨੂੰ ਕਲੱਬ ਵਿੱਚ ਸ਼ਾਮਲ ਕੀਤਾ ਗਿਆ। ਨਵੇਂ ਮੈਂਬਰਾਂ ਨੇ ਵੀ ਕਲੱਬ ਦੇ ਸੇਵਾ ਉਦੇਸ਼ਾਂ ਪ੍ਰਤੀ ਆਪਣੀ ਨਿਸ਼ਠਾ ਪ੍ਰਗਟਾਈ। ਕਲੱਬ ਦੇ ਅਹੁਦੇਦਾਰਾਂ ਸਤਨਾਮ ਸਿੰਘ ਖੱਬੂ, ਸ਼ਿਵ ਓਮ ਨਾਥ, ਆਨੰਦ ਕੁਮਾਰ ਅਤੇ ਕਮਲ ਕਟਾਰੀਆ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਸਿੱਖਿਆ, ਸਿਹਤ ਅਤੇ ਵਾਤਾਵਰਣ ਸੰਭਾਲ ਨੂੰ ਲੈ ਕੇ ਕਈ ਵੱਡੇ ਪ੍ਰੋਜੈਕਟਾਂ ਤੇ ਕੰਮ ਕੀਤਾ ਜਾਵੇਗਾ। ਇਸ ਮੌਕੇ ਸੁਰੇਸ਼ ਕੁਮਾਰ ਗਰਗ, ਮਨਵੀਰ ਰੰਗਾ ਸਮੇਤ ਮੁੱਖ ਅਹੁਦੇਦਾਰ ਅਤੇ ਕਈ ਪਤਵੰਤੇ ਸੱਜਣ ਹਾਜ਼ਰ ਸਨ।