ਜਗਤਾਰ ਸਿੰਘ ਨੂੰ ਤਰੱਕੀ ਮਿਲਣ ’ਤੇ ਦਿੱਤੀ ਵਧਾਈ
*ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸਬ ਡਵੀਜ਼ਨ ਆਗੂ ਜਗਤਾਰ ਸਿੰਘ ਵਾੜਾ ਦਰਾਕਾ ਹੋਏ ਪੱਦ ਉੱਨਤ*
Publish Date: Wed, 25 Mar 2026 03:53 PM (IST)
Updated Date: Thu, 26 Mar 2026 03:59 AM (IST)

ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਟੈਕਨੀਕਲ ਸਰਵਿਸ ਯੂਨੀਅਨ ਵਲੋ ਆਪਣੇ ਜਗਤਾਰ ਸਿੰਘ ਨੂੰ ਪੱਦ ਉੱਨਤ ਹੋਣ ਤੇ ਵਧਾਈ ਦਿੱਤੀ , ਅੱਜ ਵੱਡੀ ਗਿਣਤੀ ਵਿਚ ਯੂਨੀਅਨ ਦੇ ਮੈਂਬਰਾਂ ਵੱਲੋਂ ਜੇ ਈ ਜਗਤਾਰ ਸਿੰਘ ਨੂੰ ਐਸ ਡੀ ਓ ਇਕਬਾਲ ਸਿੰਘ ਕੋਲ ਸਬ ਅਰਬਨ ਕੋਟਕਪੂਰਾ ਵਿਖੇ ਜੁਆਇੰਨ ਕਰਵਾਇਆ । ਇਸ ਤੋਂ ਪਹਿਲਾ ਜਗਤਾਰ ਸਿੰਘ ਆਪਣੀਆਂ ਸੇਵਾਵਾਂ ਸਬ ਸਟੇਸ਼ਨ ਮੌੜ ਵਿਖੇ ਨਿਭਾਅ ਰਹੇ ਸਨ । ਜੱਥੇਬੰਦੀ ਦੇ ਸਰਕਲ ਆਗੂ ਨਰਿੰਦਰਜੀਤ ਸਿੰਘ ਅਤੇ ਡਵੀਜ਼ਨ ਆਗੂ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਗਤਾਰ ਸਿੰਘ ਨੇ ਆਪਣੀ ਡਿਊਟੀ ਬਹੁਤ ਹੀ ਇਮਾਨਦਾਰੀ ਅਤੇ ਲਗਨ ਨਾਲ ਨਿਭਾਈ । ਇੰਜ . ਜਗਤਾਰ ਸਿੰਘ ਨੇ ਦੱਸਿਆ ਕਿ ਜੂਨੀਅਰ ਇੰਜੀਨੀਅਰ ਦੀ ਪੋਸਟ ਉਪਰ ਜਿੰਮੇਵਾਰੀ ਵਿਚ ਅਥਾ ਵਾਧਾ ਹੋ ਜਾਂਦਾ ਹੈ। ਉਹਨਾ ਆਪਣੇ ਸਾਥੀਆ ਅਤੇ ਆਹਲਾ ਅਫਸਰ ਸਾਹਿਬਾਨ ਨੂੰ ਵਿਸ਼ਵਾਸ ਦਵਾਇਆ ਕਿ ਉਹ ਇਸ ਡਿਊਟੀ ਨੂੰ ਵੀ ਬਿਲਕੁਲ ਇਮਾਨਦਾਰੀ ਅਤੇ ਲਗਨ ਨਾਲ ਕਰਨਗੇ । ਇਸ ਉਪਰੰਤ ਵਧੀਕ ਨਿਗਰਾਨ ਇੰਜੀਨੀਅਰ ਗੌਰਵ ਕੱਕੜ ਵੱਲੋਂ ਵੀ ਇੰਜੀਨੀਅਰ ਜਗਤਾਰ ਸਿੰਘ ਨੂੰ ਪਦ ਉੱਨਤ ਹੋਣ ਤੇ ਮੁਬਾਰਕਾਂ ਦਿੱਤੀਆਂ । ਇਸ ਸਮੇਂ ਐਡੀਸ਼ਨਲ ਐਸ ਡੀ ਓ ਅਮਨਦੀਪ ਸਿੰਘ , ਇੰਜੀਨਅਰ ਸੁਖਬੀਰ ਸਿੰਘ , ਇੰਜੀਨੀਅਰ ਮੰਦਰ ਸਿੰਘ, ਇੰਜੀਨਅਰ ਰਵਿੰਦਰਜੀਤ ਸਿੰਘ , ਇੰਜੀਨੀਅਰ ਰਵਿੰਦਰ ਕੁਮਾਰ ,ਇੰਜੀਨੀਅਰ ਮਨਜੀਤ ਸਿੰਘ , ਇੰਜੀਨੀਅਰ ਮਨਮੰਦਰ ਸਿੰਘ , ਸੁਖਮੰਦਰ ਸਿੰਘ, ਮਨਜੀਤ ਸਿੰਘ,ਹਰਪ੍ਰੀਤ ਸਿੰਘ ਖਾਲਸਾ, ਮਹਿਮਾ ਸਿੰਘ , ਸੰਜੀਵ ਕੁਮਾਰ , ਰਮੇਸ਼ ਕੁਮਾਰ, ਬਲਵਿੰਦਰ ਸ਼ਰਮਾ , ਰਮੇਸ਼ ਸਿੰਘ , ਅਵਤਾਰ ਸਿੰਘ, ਗੁਰਸ਼ਰਨ ਸਿੰਘ,ਪਰਨਾਮ ਸਿੰਘ , ਅਸ਼ੋਕ ਕੁਮਾਰ , ਰਾਜਪਾਲ ਸਿੰਘ , ਹੈੱਡ ਕੈਸ਼ੀਅਰ ਪਰਮਜੀਤ ਕੌਰ ,ਸਿਮਰਜੀਤ ਕੌਰ ਆਦਿ ਹਾਜ਼ਰ ਸਨ।