ਸਾਦਿਕ ਨੇੜੇ ਪਿੰਡ ਮਹਿਮੂਆਣਾ ਵਿਖੇ ਨਸ਼ਾ ਛੁਡਾਊ ਸੈਂਟਰ ਕੀਤਾ ਸੀਲ
ਸਾਦਿਕ ਨੇੜੇ ਪਿੰਡ ਮਹਿਮੂਆਣਾ ਵਿਖੇ ਅਣ ਅਧਿਕਾਰਿਤ ਤੌਰ ਤੇ ਚੱਲ ਰਿਹਾ ਨਸ਼ਾ ਛੁਡਾਊ ਸੈਟਰ ਕੀਤਾ ਸੀਲ
Publish Date: Tue, 10 Mar 2026 04:22 PM (IST)
Updated Date: Wed, 11 Mar 2026 04:00 AM (IST)

78 ਦੇ ਕਰੀਬ ਨੌਜਵਾਨਾ ਨੂੰ ਉੱਥੇ ਲਿਆ ਕੇ ਮੈਡੀਕਲ ਕਾਲਜ, ਫਰੀਦਕੋਟ ਵਿਖੇ ਇਲਾਜ ਲਈ ਗਿਆ ਭਰਤੀ ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਪੁਲਿਸ ਪ੍ਰਸ਼ਾਸ਼ਨ ਵੱਲੋਂ ਡਰੱਗ ਹੋਟ ਸਪਾਟ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਮਿਲ ਕੇ ਜ਼ਿਲ੍ਹੇ ਦੇ ਅਣ ਅਧਿਕਾਰਿਤ ਤੌਰ ’ਤੇ ਚੱਲ ਰਹੇ ਨਸ਼ਾ ਛੁਡਾਊ ਕੇਂਦਰਾਂ ’ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਗੁਪਤ ਸੂਚਨਾ ਦੇ ਅਧਾਰ ’ਤੇ ਜ਼ਿਲ੍ਹੇ ਵਿੱਚ ਅਣਅਧਿਕਾਰਤ ਸੈਂਟਰ ਸੀਲ ਕੀਤੇ ਗਏ ਅਤੇ ਮਰੀਜ਼ਾਂ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਤਬਦੀਲ ਕੀਤਾ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਕਰਵਾਇਆ ਗਿਆ। ਇਸੇ ਤਹਿਤ ਇੱਕ ਹੋਰ ਕਾਰਵਾਈ ਕਰਦੇ ਹੋਏ ਪੁਲਸ ਨੂੰ ਸੂਚਨਾ ਮਿਲੀ ਕਿ ਸਾਦਿਕ ਨੇੜੇ ਪਿੰਡ ਮਹਿਮੂਆਣਾ ਵਿਖੇ ਇੱਕ ਅਣ ਅਧਿਕਾਰਿਤ ਨਸ਼ਾ ਛੁਡਾਊ ਸੈਂਟਰ ਚਲਾਇਆ ਜਾ ਰਿਹਾ ਹੈ। ਜਿਸ ਤੇ ਤਰਲੋਚਨ ਸਿੰਘ ਡੀਐੱਸਪੀ (ਸਬ ਡਵੀਜਨ) ਫਰੀਦਕੋਟ ਦੀ ਅਗਵਾਈ ਵਿੱਚ ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਦੀਆਂ ਟੀਮਾਂ ਮੌਕਾ ਪਰ ਪੁੱਜੀਆਂ। ਅਣਅਧਿਕਾਰਿਤ ਤੌਰ ’ਤੇ ਚੱਲ ਰਹੇ ਨਸ਼ਾ ਛੁਡਾਊ ਸੈਟਰਾਂ ਦੀ ਚੈਕਿੰਗ ਲਈ ਡਾ. ਵਿਸ਼ਵਦੀਪ ਗੋਇਲ ਡੀ.ਐਮ.ਸੀ ਕਮ ਕਨਵੀਨਰ ਜ਼ਿਲ੍ਹਾ ਡੀ ਅਡਿਕਸ਼ਨ ਤੇ ਰਿਹੈਬਲੀਟੇਸ਼ਨ ਸੁਸਾਇਟੀ, ਫਰੀਦਕੋਟ, ਡਾ. ਅਰਸ਼ਦੀਪ ਸਿੰਘ ਬਰਾੜ ਸੀਨੀਅਰ ਮੈਡੀਕਲ ਅਫਸਰ, ਜੰਡ ਸਾਹਿਬ ਸਮੇਤ ਹੋਰ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਗਠਿਤ ਕੀਤੀ ਗਈ ਸੀ। ਡਾ. ਵਿਸ਼ਵਦੀਪ ਗੋਇਲ ਨੇ ਦੱਸਿਆ ਕਿ ਪਿੰਡ ਮਹਿਮੂਆਣਾ ਵਿਖੇ ਇੱਕ ਅਣਅਧਿਕਾਰਿਤ ਸੈਂਟਰ ਚੱਲਣ ਸਬੰਧੀ ਸੂਚਨਾ ਹਾਸਲ ਹੋਈ ਸੀ, ਜਿਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਵਲ ਸਰਜਨ ਵੱਲੋ ਇੱਕ ਟੀਮ ਗਠਿਤ ਕੀਤੀ ਗਈ ਸੀ, ਜਿਸ ਟੀਮ ਨੇ ਉਥੇ ਜਾ ਕੇ ਚੈਕਿੰਗ ਕੀਤੀ ਤਾ ਇਹ ਪਾਇਆ ਕਿ 78 ਦੇ ਕਰੀਬ ਨੌਜਵਾਨ ਉੱਥੇ ਮੌਜੂਦ ਸਨ, ਜਿੰਨਾਂ ਨੂੰ ਉੱਥੇ ਲਿਆ ਕੇ ਮੈਡੀਕਲ ਕਾਲਜ, ਫਰੀਦਕੋਟ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ ਅਤੇ ਉਸ ਸੈਟਰ ਨੂੰ ਸੀਲ ਕਰ ਦਿੱਤਾ ਗਿਆ ਹੈ। ਤਰਲੋਚਨ ਸਿੰਘ ਡੀ.ਐਸ.ਪੀ ਅਪੀਲ ਕੀਤੀ ਕਿ ਨਸ਼ੇ ਤੋਂ ਪੀੜਤ ਵਿਅਕਤੀਆਂ ਨੂੰ ਸਿਰਫ ਸਰਕਾਰੀ ਨਸ਼ਾ ਛੁਡਾਊ ਕੇਂਦਰ ਜਾਂ ਮਾਨਤਾ ਪ੍ਰਾਪਤ ਕੇਂਦਰਾਂ ਤੋਂ ਹੀ ਇਲਾਜ ਕਰਵਾਉਣਾ ਚਾਹੀਦਾ ਹੈ।