ਗਰੀਸ਼ ਸੁਖੀਜਾ ਪ੍ਰਧਾਨ ਤੇ ਬਲਤੇਜ ਤੇਜੀ ਸਰਬਸੰਮਤੀ ਨਾਲ ਚੁਣੇ ਸਕੱਤਰ
ਗਰੀਸ਼ ਸੁਖੀਜਾ ਪ੍ਰਧਾਨ ਤੇ ਇੰਜ.ਬਲਤੇਜ ਸਿੰਘ ਤੇਜੀ ਜੌੜਾ ਸਰਬਸੰਮਤੀ ਨਾਲ ਚੁਣੇ ਸਕੱਤਰ
Publish Date: Mon, 02 Mar 2026 03:16 PM (IST)
Updated Date: Tue, 03 Mar 2026 03:59 AM (IST)

ਲਾਇਨਜ਼ ਕਲੱਬ ਫਰੀਦਕੋਟ ਦੀ ਕਾਰਜਕਾਰਨੀ ਕਮੇਟੀ ਦੀ ਚੋਣ ਹੋਈ ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫਰੀਦਕੋਟ : ਸਥਾਨਕ ਲਾਇਨਜ਼ ਭਵਨ ਆਦਰਸ਼ ਨਗਰ ਫਰੀਦਕੋਟ ਵਿਖੇ ਸਮਾਜ ਸੇਵਾ ਖੇਤਰ ’ਚ ਹਮੇਸ਼ਾ ਮੋਹਰੀ ਰਹਿ ਕੇ ਕਾਰਜ ਕਰਨ ਵਾਲੇ ਲਾਇਨਜ਼ ਕਲੱਬ ਫ਼ਰੀਦਕੋਟ ਦੀ ਸਾਲ 2026-27 ਦੀ ਕਾਰਜਕਾਰਨੀ ਕਮੇਟੀ ਦੀ ਚੋਣ ਕਰਨ ਵਾਸਤੇ ਅਹਿਮ ਮੀਟਿੰਗ ਜ਼ਿਲਾ ਲਾਇਨਜ਼ ਕਲੱਬਾਂ ਦੇ ਡਿਪਟੀ ਗਵਰਨਰ ਰਜਨੀਸ਼ ਗਰੋਵਰ ਅਤੇ ਪ੍ਰਧਾਨ ਮੋਹਿਤ ਗੁਪਤਾ ਦੀ ਸਾਂਝੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਕਲੱਬ ਦੀ ਪਰਮਪੰਰਾ ਅਨੁਸਾਰ ਕਲੱਬ ਮੈਂਬਰ ਸੰਜੀਵ ਕੁਮਾਰ ਨੇ ਪ੍ਰਥਾਨਾ ਨਾਲ ਕੀਤੀ । ਇਸ ਮੌਕੇ ਡਿਪਟੀ ਗਵਰਨਰ ਰਜਨੀਸ਼ ਗਰੋਵਰ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ, ਕਲੱਬ ਵੱਲੋਂ ਬੀਤੇ ਦਿਨੀ ਲਗਾਏ ਮੁਫ਼ਤ ਅੱਖਾਂ ਦੀ ਜਾਂਚ ਅਤੇ ਮੁਫ਼ਤ ਆਪ੍ਰੇਸ਼ਨਾਂ ਦੇ ਕੈਂਪ ਦੀ ਸਫ਼ਲਤਾ ਸਮੂਹ ਮੈਂਬਰਾਂ ਦਾ ਵੱਡਮੁੱਲਾ ਸਹਿਯੋਗ ਦੇਣ ਤੇ ਕਰਮਿੰਦਰ ਸਿੰਘ ਬਿੱਟੂ ਗਿੱਲ, ਸੰਜੀਵ ਕੁਮਾਰ, ਗਰੀਸ਼ ਸੁਖੀਜਾ ਨੂੰ ਸਨਮਾਨਿਤ ਕੀਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਮੋਹਿਤ ਗੁਪਤਾ ਨੇ ਬੀਤੇ ਵਰ੍ਹੇ ਦੌਰਾਨ ਕੀਤੇ ਕਾਰਜਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਕਲੱਬ ਦੇ ਸਕੱਤਰ ਬਿਕਰਮਜੀਤ ਸਿੰਘ ਢਿੱਲੋਂ ਕਲੱਬ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਨਵੀਂ ਚੋਣ ’ਚ ਗਿਰੀਸ਼ ਸੁਖੀਜਾ ਨੂੰ ਸਰਬਸੰਮਤੀ ਨਾਲ ਪ੍ਰਧਾਨ, ਇੰਜਨੀਅਰ ਬਲਤੇਜ ਸਿੰਘ ਤੇਜੀ ਜੌੜਾ ਨੂੰ ਸਕੱਤਰ, ਦਵਿੰਦਰ ਧੀਂਗੜਾ ਕੈਸ਼ੀਅਰ ਅਤੇ ਅਨੁਜ ਗੁਪਤਾ ਪੀ.ਆਰ.ਓ, ਮੀਤ ਪ੍ਰਧਾਨ ਭੁਪਿੰਦਰਪਾਲ ਸਿੰਘ, ਮੀਤ ਪ੍ਰਧਾਨ ਬਿਕਰਮਜੀਤ ਸਿੰਘ ਢਿੱਲੋਂ ਨੂੰ ਚੁਣਿਆ ਗਿਆ। ਇਸ ਮੌਕੇ ਕਲੱਬ ਦੇ ਨਵੇਂ ਚੁਣੇ ਪ੍ਰਧਾਨ ਗਰੀਸ਼ ਸੁਖੀਜਾ ਅਤੇ ਸਕੱਤਰ ਇੰਜ.ਬਲਤੇਜ ਸਿੰਘ ਤੇਜੀ ਜੌੜਾ ਨੇ ਸਰਬਸੰਮਤੀ ਨਾਲ ਚੋਣ ਮੁਕੰਮਲ ਕਰਨ ਤੇ ਸਭ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦੁਆਇਆ ਕਿ ਉਹ ਸਮੂਹ ਮੈਂਬਰਾਂ ਨੂੰ ਨਾਲ ਲੈ ਕੇ ਕਲੱਬ ਦੇ ਪ੍ਰੋਗਰਾਮਾਂ ਨੂੰ ਪੂਰਨ ਸੁਹਿਦਰਤਾ ਨਾਲ ਕਰਨ ਲਈ ਵਚਨਬੱਧ ਰਹਿਣਗੇ। ਇਸ ਮੌਕੇ ਨਵੇਂ ਚਾਰ ਮੈਂਬਰ ਅਮਨਦੀਪ ਸਿੰਘ ਪੁਰਬਾ, ਪ੍ਰਤੀਕ ਸੱਚਦੇਵਾ, ਸਾਹਿਲ ਸੇਠੀ, ਮਨੋਜ ਸਲੂਜਾ ਨੂੰ ਸੀਨੀਅਰ ਆਗੂ ਦਯਾ ਸਿੰਘ ਨੇ ਮੈਂਬਰ ਵਜੋਂ ਸੁਹੰ ਚੁਕਾਈ। ਇਸ ਮੌਕੇ ਕਲੱਬ ਮੈਂਬਰ ਹਰਮਿੰਦਰ ਸਿੰਘ ਮਿੰਦਾ, ਵਨੀਤ ਸੇਠੀ, ਪ੍ਰਦਮਣ ਸਿੰਘ ਦਸਮੇਸ਼ ਕਲਾਥ ਹਾਊਸ, ਗੁਰਮੇਲ ਸਿੰਘ ਜੱਸਲ ਦਾ ਜਨਮ ਦਿਨ ਸਾਂਝੇ ਰੂਪ ’ਚ ਕੇਕ ਕੱਟ ਕੇ ਮਨਾਇਆ ਗਿਆ। ਇਸ ਮੌਕੇ ਜ਼ਿਲਾ ਲਾਇਨਜ਼ ਕਲੱਬ ਦੇ ਕਮੇਟੀ ਚੇਅਰਮੈਨ.ਲੁਕੇਂਦਰ ਸ਼ਰਮਾ, ਸੀਨੀਅਰ ਆਗੂ ਗੁਰਚਰਨ ਸਿੰਘ ਗਿੱਲ, ਲੈਕਚਰਾਰ ਹਰਜੀਤ ਸਿੰਘ, ਡਾ.ਕਰਮ ਚੰਦ ਗੁਪਤਾ, ਅਮਰੀਕ ਸਿੰਘ ਖਾਲਸਾ, ਪ੍ਰਦਮਣ ਸਿੰਘ ਦਸਮੇਸ਼ ਕਲਾਥ ਹਾਊਸ, ਦਯਾ ਸਿੰਘ ਸੰਧੂ, ਮਦਨ ਮੁਖੀਜਾ, ਗੁਰਮੇਲ ਸਿੰਘ ਜੱਸਲ, ਨਵਦੀਪ ਸਿੰਘ ਰਿੱਕੀ, ਕਰਮਿੰਦਰ ਸਿੰਘ ਬਿੱਟੂ ਗਿੱਲ, ਰਾਜਨ ਨਾਗਪਾਲ, ਸਵਰਨ ਸਿੰਘ ਰੋਮਾਣਾ, ਬਲਜਿੰਦਰ ਸਿੰਘ ਬਰਾੜ, ਵਨੀਤ ਸੇਠੀ, ਹਰਮਿੰਦਰ ਸਿੰਘ ਮਿੰਦਾ, ਵਿਮਲ ਚੌਧਰੀ, ਨਵੀਨ ਧੀਂਗੜਾ ਹਾਜ਼ਰ ਸਨ।