- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਪ੍ਰਾਇਮਰੀ ਅਧਿਆਪਕਾਂ ਦੀ ਟ੍ਰੇਨਿੰਗ ਸੰਪੰਨ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫਰੀਦਕੋਟ, ਵਾਤਾਵਰਨ ਸਿੱਖਿਆ ਪ੍ਰੋਗਰਾਮ, ਜੋ ਕਿ ਭਾਰਤ ਸਰਕਾਰ ਦੇ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ ਚਲਾਇਆ ਜਾ ਰਿਹਾ ਹੈ, ਦੇ ਤਹਿਤ ਫਰੀਦਕੋਟ ਦੇ ਪ੍ਰਾਇਮਰੀ ਸਕੂਲਾਂ ਦੇ ਈਕੋ ਕਲੱਬ ਇੰਚਾਰਜਾਂ, ਅਧਿਆਪਕਾਂ ਅਤੇ ਸਪੈਸ਼ਲ ਅਜੂਕੇਟਰਜ਼ ਲਈ ਇੱਕ ਵਿਸੇਸ ਟ੍ਰੇਨਿੰਗਹੋਟਲ ਰਿਫਿਊਜਿਓ, ਫਰੀਦਕੋਟ ਵਿਖੇ ਆਯੋਜਿਤ ਕੀਤੀ ਗਈ। ਇਹ ਟ੍ਰੇਨਿੰਗ ਅੰਜਨਾ ਕੌਸਲ, ਸਿੱਖਿਆ ਅਫਸਰ ਐਲੀਮੈਂਟਰੀ ਫਰੀਦਕੋਟ ਦੀ ਯੋਗ ਅਗਵਾਈ ਹੇਠ ਕਰਵਾਈ ਗਈ। ਟ੍ਰੇਨਿੰਗ ਡਾ. ਕੁਲਬੀਰ ਸਿੰਘ ਬਾਠ, ਜੋਇੰਟ ਡਾਇਰੈਕਟਰ ਅਤੇ ਡਾ. ਮੰਦਾਕਿਨੀ ਠਾਕੁਰ, ਪ੍ਰੋਜੈਕਟ ਸਾਇੰਟਿਸਟ, ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਦੇ ਦਿਸਾ-ਨਿਰਦੇਸਾਂ ਅਨੁਸਾਰ ਆਯੋਜਿਤ ਕੀਤੀ ਗਈ । ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ਅੰਜਨਾ ਕੌਸਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਟ੍ਰੇਨਿੰਗ ਦਾ ਮੁੱਖ ਉਦੇਸ ਅਧਿਆਪਕਾਂ ਨੂੰ ਵਾਤਾਵਰਨ ਦੀ ਸੰਭਾਲ ਅਤੇ ਸੁਧਾਰ ਲਈ ਸਕੂਲ ਪੱਧਰ ’ਤੇ ਕੀਤੀਆਂ ਜਾ ਸਕਣ ਵਾਲੀਆਂ ਗਤੀਵਿਧੀਆਂ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਵਾਤਾਵਰਨ ਸੰਰੱਖਣ ਲਈ ਸਾਡੀ ਰੋਜਾਨਾ ਜੀਵਨ-ਸੈਲੀ ਚ ਛੋਟੇ-ਛੋਟੇ ਬਦਲਾਅ ਲਿਆਉਣਾ ਬਹੁਤ ਜਰੂਰੀ ਹੈ। ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਉਨ੍ਹਾਂ ਨੇ ਵਿਦਿਆਰਥੀਆਂ ਵਿੱਚ ਸਿੰਗਲ-ਯੂਜ ਪਲਾਸਟਿਕ ਦੀ ਵਰਤੋਂ ਘਟਾਉਣ, ਕੂੜਾ-ਕਰਕਟ ਦੀ ਛਟਾਈ ਕਰਨ ਅਤੇ ਪੁਰਾਣੀਆਂ ਜਾਂ ਬੇਕਾਰ ਵਸਤਾਂ ਦੀ ਮੁੜ ਵਰਤੋਂ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਘਰਾਂ, ਸਕੂਲਾਂ ਅਤੇ ਕੰਮਕਾਜ ਵਾਲੀਆਂ ਥਾਵਾਂ ’ਤੇ ਪੈਦਾ ਹੋਣ ਵਾਲੀਆਂ ਬੇਕਾਰ ਜਾਂ ਅਣਵਰਤੀਆਂ ਵਸਤਾਂ ਨੂੰ ਰਚਨਾਤਮਕ ਢੰਗ ਨਾਲ ਵਰਤ ਕੇ ਕਈ ਉਪਯੋਗੀ ਚੀਜਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਨਾ ਸਿਰਫ ਕੂੜਾ-ਕਰਕਟ ਘਟਦਾ ਹੈ, ਸਗੋਂ ਵਿਦਿਆਰਥੀਆਂ ਵਿੱਚ ਸਰਜਨਾਤਮਕਤਾ ਅਤੇ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਵੀ ਵਿਕਸਿਤ ਹੁੰਦੀ ਹੈ। ਟ੍ਰੇਨਿੰਗ ਦੌਰਾਨ ਰਿਸੋਰਸ ਪਰਸਨ ਅੰਜਨਾ ਜੈਨ, ਸ੍ਰੀਮਤੀ ਟਿੰਕੀ ਅਤੇ ਸ੍ਰੀ ਰਮਨਦੀਪ ਵੱਲੋਂ ਅਧਿਆਪਕਾਂ ਨੂੰ ਬਹੁਤ ਹੀ ਸੁਚੱਜੇ ਅਤੇ ਪ੍ਰਯੋਗਾਤਮਕ ਢੰਗ ਨਾਲ ਵੱਖ-ਵੱਖ ਵਾਧੂ ਪਦਾਰਥਾਂ ਅਤੇ ਬੇਕਾਰ ਸਮੱਗਰੀ ਤੋਂ ਉਪਯੋਗੀ ਵਸਤਾਂ ਤਿਆਰ ਕਰਨ ਦੀ ਸਿਖਲਾਈ ਦਿੱਤੀ ਗਈ। ਭਾਗੀਦਾਰ ਅਧਿਆਪਕਾਂ ਨੇ ਉਤਸਾਹ ਨਾਲ ਹਿੱਸਾ ਲੈਂਦਿਆਂ ਆਪਣੇ ਹੱਥੀਂ ਕਈ ਰਚਨਾਤਮਕ ਚੀਜਾਂ ਤਿਆਰ ਕੀਤੀਆਂ। ਟ੍ਰੇਨਿੰਗ ਦੇ ਅੰਤ ਵਿੱਚ ਭਾਗੀਦਾਰਾਂ ਵੱਲੋਂ ਤਿਆਰ ਕੀਤੀਆਂ ਵਸਤਾਂ ਦੀ ਵਿਸੇਸ ਪ੍ਰਦਰਸਨੀ ਵੀ ਲਗਾਈ ਗਈ, ਜਿਸ ਦੀ ਸਭ ਵੱਲੋਂ ਭਰਪੂਰ ਪ੍ਰਸੰਸਾ ਕੀਤੀ ਗਈ। ਇਸ ਮੌਕੇ ਉਪ ਜ਼ਿਲਾ ਸਿੱਖਿਆ ਅਫਸਰ ਪਵਨ ਕੁਮਾਰ ਨੇ ਟ੍ਰੇਨਿੰਗ ਦੀ ਗੁਣਵੱਤਾ ’ਤੇ ਸੰਤੁਸਟੀ ਜਤਾਉਂਦਿਆਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਇੱਥੇ ਪ੍ਰਾਪਤ ਕੀਤੀ ਸਿਖਲਾਈ ਨੂੰ ਸਕੂਲ ਪੱਧਰ ’ਤੇ ਵਿਦਿਆਰਥੀਆਂ ਨਾਲ ਸਾਂਝਾ ਕਰਨ ਅਤੇ ਵਾਤਾਵਰਨ ਸੰਬੰਧੀ ਗਤੀਵਿਧੀਆਂ ਨੂੰ ਹੋਰ ਪ੍ਰਭਾਵਸਾਲੀ ਢੰਗ ਨਾਲ ਲਾਗੂ ਕਰਨ। ਜ਼ਿਲਾ ਕੋਆਰਡੀਨੇਟਰ ਵਰਿੰਦਰ ਕੁਮਾਰ ਵੱਲੋਂ ਵਾਤਾਵਰਨ ਸਿੱਖਿਆ ਪ੍ਰੋਗਰਾਮ ਦੇ ਉਦੇਸਾਂ ਅਤੇ ਸਕੂਲਾਂ ਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਦੇ ਆਰੰਭ ਚ ਅਸੀਮ ਕੁਮਾਰ ਨੇ ਸਾਰੇ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਸਵਾਗਤ ਕੀਤਾ। ਮਨੋਜ ਕੁਮਾਰ ਵੱਲੋਂ ਭਾਗੀਦਾਰਾਂ ਦੀ ਰਜਿਸਟਰੇਸਨ ਦੀ ਜ਼ਿੰਮੇਵਾਰੀ ਨਿਭਾਈ ਗਈ, ਜਦਕਿ ਸੁਰਿੰਦਰ ਕੁਮਾਰ ਨੇ ਸਟੇਜ ਦਾ ਸੁਚੱਜਾ ਸੰਚਾਲਣ ਕੀਤਾ। ਸਗਗਨਦੀਪ ਸਿੰਘ ਅਤੇ ਗੀਤੇਸ਼ ਨਾਰੰਗ ਵੱਲੋਂ ਰਿਫ੍ਰੈਸਮੈਂਟ ਦੀ ਵਿਵਸਥਾ ਦੀ ਡਿਊਟੀ ਨਿਭਾਈ ਗਈ। ਪ੍ਰੋਗਰਾਮ ਦੀ ਸਫਲ ਆਯੋਜਨਾ ਲਈ ਬਲਾਕ ਕੋਆਰਡੀਨੇਟਰ ਅਸੀਮ ਕੁਮਾਰ, ਗਗਨਦੀਪ ਸਿੰਘ, ਗੀਤੇਸ ਨਾਰੰਗ,ਸੁਰਿੰਦਰ ਕੁਮਾਰ ਅਤੇ ਮਨੋਜ ਕੁਮਾਰ ਨੇ ਤਨਦੇਹੀ ਨਾਲ ਆਪਣਾ ਯੋਗਦਾਨ ਪਾਇਆ। ਮੀਟਿੰਗ ਦੇ ਅੰਤ ਚ ਬਲਾਕ ਸਿੱਖਿਆ ਅਫਸਰ ਸੁਸੀਲ ਕੁਮਾਰ ਅਹੁਜਾ ਨੇ ਸਭ ਦਾ ਧੰਨਵਾਦ ਕੀਤਾ, ਜਦ ਕਿ ਬਲਾਕ ਸਿੱਖਿਆ ਅਫਸਰ ਜਗਤਾਰ ਸਿੰਘ ਮਾਨ ਨੇ ਹਾਜਰ ਅਧਿਆਪਕਾਂ ਦਾ ਹੌਸਲਾ ਅਫਜਾਈ ਕਰਦਿਆਂ ਉਨ੍ਹਾਂ ਨੂੰ ਵਾਤਾਵਰਨ ਸੰਰੱਖਣ ਨਾਲ ਜੁੜੀਆਂ ਗਤੀਵਿਧੀਆਂ ਨੂੰ ਹੋਰ ਵਧਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਮਾਰਟ ਸਕੂਲ ਕੋਆਰਡੀਨੇਟਰ ਗੁਰਦਵਿੰਦਰ ਸਿੰਘ ਵੀ ਵਿਸੇਸ ਤੌਰ ’ਤੇ ਮੌਜੂਦ ਰਹੇ। ਇਹ ਟ੍ਰੇਨਿੰਗ ਵਾਤਾਵਰਨ ਜਾਗਰੂਕਤਾ ਨੂੰ ਮਜਬੂਤ ਕਰਨ ਅਤੇ ਸਕੂਲ ਪੱਧਰ ’ਤੇ ਟਿਕਾਊ ਅਤੇ ਜ਼ਿੰਮੇਵਾਰ ਜੀਵਨ-ਸੈਲੀ ਨੂੰ ਉਤਸਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਈ।