ਸੜਕ ’ਤੇ ਘੋੜਾ ਟਰਾਲਾ ਖਰਾਬ ਹੋਣ ਕਾਰਨ ਟ੍ਰੈਫਿਕ ਜਾਮ
ਘੋੜਾ ਟਰਾਲਾ ਸੜਕ ਵਿਚਕਾਰ ਖਰਾਬ ਹੋਣ ਕਾਰਨ ਟ੍ਰੈਫਿਕ ਹੋਇਆ ਜਾਮ
Publish Date: Fri, 30 Jan 2026 04:53 PM (IST)
Updated Date: Sat, 31 Jan 2026 04:05 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਸਥਾਨਕ ਸ਼੍ਰੀ ਮੁਕਤਸਰ ਸਾਹਿਬ ਰੋਡ ਵਿਖੇ ਪਟਰੋਲ ਪੰਪ ਸਾਹਮਣੇ ਇਕ ਘੋੜੇ ਟਰਾਲੇ ਦਾ ਗੈਅਰ ਖਰਾਬ ਹੋਣ ਕਾਰਨ ਟ੍ਰੈਫਿਕ ਬੂਰੀ ਤਰ੍ਹਾ ਜਾਮ ਹੋ ਗਿਆ। ਜਾਣਕਾਰੀ ਅਨੁਸਰ ਸੀਮੈਂਟ ਲੈਕੇ ਆ ਰਹੇ ਡਰਾਈਵਰ ਵੱਲੋਂ ਜਦੋ ਪਟਰੋਲ ਪੰਪ ਤੋਂ ਘੋੜਾ ਟਰਾਲਾ ਮੋੜਣ ਲੱਗਾ ਤਾਂ ਸੜਕ ਦੇ ਵਿਚਕਾਰ ਗੈਅਰ ਖਰਾਬ ਹੋ ਗਿਆ ਜਿਸ ਨਾਲ ਸੜਕ ਦੇ ਦੋਵੇ ਪਾਸੇ ਕਰੀਬ ਢਾਈ ਘੰਟੇ ਟ੍ਰੈਫਿਕ ਜਾਮ ਰਿਹਾ । ਜਾਮ ਵਿੱਚ ਫਸੇ ਮੁਸਾਫਿਕ ਤੇਜ ਸਿੰਘ,ਬਿਕਰਮ ਸਿੰਘ,ਅਨੀਤਾ ਰਾਣੀ,ਸੁਖਵੀਰ ਕੌਰ ਨੇ ਕਿਹਾ ਕਿ ਉਹ ਲੁਧਿਆਣਾ ਵਿਖੇ ਤੋਂ ਆਏ ਹਨ ਤੇ ਅਬੋਹਰ ਜਾਣਾ ਹੈ ਅਤੇ ਸਾ਼ਮ ਤੱਕ ਆਪਣੇ ਸ਼ਹਿਰ ਲੁਧਿਆਣਾ ਵਾਪਸ ਪਰਤਣਾ ਹੈ।ਉਨ੍ਹਾਂ ਕਿਹਾ ਕਿ ਪਰ ਜਾਮ ਲੱਗਣ ਨਾਲ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਡਰਾਈਵਰ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਸ਼੍ਰੀ ਦਮਦਮਾਂ ਸਾਹਿਬ ਤੋਂ ਸੀਮੈਂਟ ਲੈਕੇ ਕੋਟਕਪੂਰਾ ਦੁਆਰੇਆਣਾ ਰੋਡ ਵਿਖੇ ਛੱਡਣ ਆਏ ਹਨ। ਉਨ੍ਹਾਂ ਕਿਹਾ ਕਿ ਜਦੋ ਉਹ ਗੱਡੀ ਮੌੜਣ ਲੱਗੇ ਤਾਂ ਸੜਕ ਵਿਚਕਾਰ ਅਚਾਨਕ ਗੈਅਰ ਖਰਾਬ ਹੋ ਗਿਆ। ਮੌਕੇ ਤੇ ਪਹੁੰਚੇ ਟ੍ਰੈਫਿਕ ਇੰਚਾਰਜ ਹਰਪਾਲ ਸਿੰਘ,ਰਜਿੰਦਰ ਕੁਮਾਰ ਨੇ ਇਸ ਸਮੱਸਿਆ ਦਾ ਹੱਲ ਕਰਨ ਲਈ ਜੇਸੀਬੀ ਮਗਵਾਈ ਜਿਸ ਨਾਲ ਸੜਕ ਵਿਚਕਾਰ ਖਰਾਬ ਹੋਏ ਘੋੜੇ ਟਰਾਲੇ ਨੂੰ ਪਾਸੇ ਕਰਵਾਇਆ ਤੇ ਕਾਫੀ ਜੱਦੋ ਜਹਿਦ ਟ੍ਰੈਫਿਕ ਖੁਲਵਾਇਆ।