ਜਥੇਬੰਦੀਆਂ ਨੇ ਫਰੀਦਕੋਟ ਵਿੱਚ ਕੀਤਾ ਟਰੈਕਟਰ ਮਾਰਚ
ਸੰਯੁਕਤ ਕਿਸਾਨ ਮੋਰਚਾ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਫਰੀਦਕੋਟ ਵਿੱਚ ਕੀਤਾ ਗਿਆ ਟਰੈਕਟਰ ਮਾਰਚ ।
Publish Date: Tue, 27 Jan 2026 05:58 PM (IST)
Updated Date: Wed, 28 Jan 2026 04:07 AM (IST)
ਵਿਕਾਸ ਕੁਮਾਰ ਗਰਗ, ਪੰਜਾਬੀ ਜਾਗਰਣ
ਫਰੀਦਕੋਟ : ਸੰਯੁਕਤ ਕਿਸਾਨ ਮੋਰਚਾ ਅਤੇ ਭਰਾਤਰੀ ਜਥੇਬੰਦੀਆਂ ਨੇ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਜਿਨਾਂ ਵਿੱਚ ਬਿਜਲੀ ਸੋਧ ਬਿਲ 2025, ਸੀਡ ਬਿਲ ,ਲੈਬਰਕੋਡ, ਮਨਰੇਗਾ ਆਦਿ ਮੰਗਾਂ ਨੂੰ ਲੈ ਕੇ 12 ਤੋਂ 3 ਵਜੇ ਤੱਕ ਟਰੈਕਟਰ ਮਾਰਚ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸ਼ਮਸ਼ੇਰ ਸਿੰਘ ਕਿੰਗਰਾ ਕਨਵੀਨਰ ਕੌਮੀ ਕਿਸਾਨ ਯੂਨੀਅਨ, ਜੋਰਾ ਸਿੰਘ ਭਾਣਾ ਜ਼ਿਲ੍ਹਾ ਜਨਰਲ ਸਕੱਤਰ ਬੀਕੇਯੂ ਡਕੌਂਦਾ ਧਨੇਰ, ਸੁਰਜੀਤ ਸਿੰਘ ਹਰੀਏਵਾਲਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਮਾਸਟਰ ਮੱਖਣ ਸਿੰਘ ਬੀਕੇਯੂ ਰਾਜੇਵਾਲ, ਬਲਵਿੰਦਰ ਸਿੰਘ ਜੇਈ ਜ਼ਿਲ੍ਹਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਸੂਬਾ ਆਗੂ ਸਿਮਰਜੀਤ ਬਰਾੜ ਪੀਆਰਟੀਸੀ, ਹਰਪ੍ਰੀਤ ਸਿੰਘ ਟੀਐਸਯੂ ,ਆਗੂ ਮਲਕੀਤ ਸਿੰਘ ਚਮੇਲੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਆਦਿ ਬੁਲਾਰਿਆਂ ਨੇ ਦੱਸਿਆ ਜੇਕਰ ਸਰਕਾਰ ਨੇ ਇਨ੍ਹਾਂ ਮੰਗਾਂ ਵੱਲ ਫੌਰੀ ਧਿਆਨ ਨਾ ਦਿੱਤਾ ਤਾਂ ਸੰਯੁਕਤ ਕਿਸਾਨ ਮੋਰਚਾ ਕੋਈ ਵੱਡਾ ਸੰਘਰਸ਼ ਕਰਨ ਤੋਂ ਗਰਹੇਜ ਨਹੀਂ ਕਰੇਗਾ ।