ਪੰਜਾਬ ਡਿਗਰੀ ਕਾਲਜ ’ਚ ਪਾਠ ਦੇ ਭੋਗ ਪਾਏ
ਪੰਜਾਬ ਡਿਗਰੀ ਕਾਲਜ ਮਹਿਮੂਆਣਾ ਦੇ ਸਥਾਪਨਾ ਦਿਵਸ ’ਤੇ ਗੁਰਬਾਣੀ ਦਾ ਓਟ ਆਸਰਾ
Publish Date: Sat, 17 Jan 2026 03:39 PM (IST)
Updated Date: Sun, 18 Jan 2026 04:01 AM (IST)

ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ, ਸਾਦਿਕ : ਨੇੜਲੇ ਪਿੰਡ ਮਹਿਮੂਆਣਾ ਦੇ ਪੰਜਾਬ ਡਿਗਰੀ ਕਾਲਜ ਵਿਖੇ ਚਾਲੀ ਮੁਕਤਿਆਂ ਦੀ ਪਵਿੱਤਰ ਯਾਦ ਅਤੇ ਮਾਘੀ ਦੇ ਸ਼ੁਭ ਦਿਹਾੜੇ ਤੇ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਨਾਲ ਪੰਜਾਬ ਗਰੁੱਪ ਆਫ ਇੰਸਟੀਚਿਊਟਸ ਵਿਖੇ ਸਥਾਪਨਾ ਦਿਵਸ ’ਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਗੁਰਬਾਣੀ ਦਾ ਓਟ ਆਸਰਾ ਲਿਆ ਗਿਆ। ਪਹਿਲਾਂ ਭਾਈ ਗੁਰਪ੍ਰੀਤ ਸਿੰਘ ਖਾਲਸਾ ਦੇ ਰਾਗੀ ਜੱਥੇ ਵੱਲੋਂ ਰਸਭਿੰਨਾਂ ਕੀਰਤਨ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਚੇਅਰਮੈਨ ਜਨਜੀਤਪਾਲ ਸਿੰਘ ਸੇਖੋਂ ਨੇ ਕਿਹਾ ਕਿ 10 ਸਾਲ ਪਹਿਲਾਂ ਇਲਾਕੇ ਦੇ ਲੋਕਾਂ ਲਈ ਵਿੱਦਿਆ ਦਾ ਦਾਨ ਦੇਣ ਲਈ ਲਾਇਆ ਗਿਆ ਪੌਦਾ ਹੁਣ ਫਲ ਤੇ ਛਾਂਦਾਰ ਦਰੱਖਤ ਬਣ ਚੁੱਕਾ ਹੈ ਤੇ ਸੰਸਥਾ ਦੇ 8 ਹੋਰ ਵਿਦਿਅਕ ਅਦਾਰੇ ਚੱਲ ਰਹੇ ਹਨ। ਅਸੀਂ ਹਮੇਸ਼ਾਂ ਉੱਚ ਵਿੱਦਿਆ ਦੇਣ ਦਾ ਯਤਨ ਕੀਤਾ ਹੈ, ਸਾਡੀ ਸੋਚ ਹੈ ਕਿ ਕੋਈ ਸ਼ਾਰਟ ਟਰਮ ਕੋਰਸ ਹੋਵੇ, ਜਿਸ ਨਾਲ ਵਿਦਿਆਰਥੀਆਂ ਨੂੰ ਆਪੋ-ਆਪਣੇ ਖੇਤਰ ਮੁਤਾਬਿਕ ਚੰਗੀ ਪੜ੍ਹਾਈ ਤੇ ਨੌਕਰੀਆਂ ਲਈ ਸਹੀ ਰਾਹ ਮਿਲ ਸਕੇ। ਉਹਨਾਂ ਐਲਾਨ ਕੀਤਾ ਕਿ ਆਰਥਿਕ ਪੱਖੋਂ ਕਮਜੋਰ ਪਰਿਵਾਰਾਂ ਦੇ ਹੋਣਹਾਰ ਬੱਚਿਆਂ ਲਈ ਮੁਫਤ ਪੜ੍ਹਾਈ ਮੁਹੱਈਆ ਕਰਵਾਈ ਜਾਵੇਗੀ ਤੇ ਅਦਾਰੇ ਵਿੱਚ ਲੋੜਵੰਦ ਨੂੰ ਨੌਕਰੀ ਲਈ ਅਰਜੀ ਦੇਣੀ ਚਾਹੀਦੀ ਹੈ। ਇਕੱਠ ਨੂੰ ਪ੍ਰੋ. ਦਲਬੀਰ ਸਿੰਘ ਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਇੰਜੀ. ਜਰਮਨਜੀਤ ਸਿੰਘ ਸੰਧੂ, ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕੀਟ ਕਮੇਟੀ ਫਰੀਦਕੋਟ, ਸੁਮਿਤ ਸੁਖੀਜਾ, ਹਰਵਿੰਦਰ ਸਿੰਘ ਟੌਹੜਾ, ਪ੍ਰਿੰਸੀਪਲ ਪ੍ਰੀਤਇੰਦਰ ਕੌਰ ਗੋਂਦਾਰਾ, ਪ੍ਰਿੰਸੀਪਲ ਰਾਜੇਸ਼ ਮੋਹਨ, ਪ੍ਰਿੰਸੀਪਲ ਨਿਰਮਲ ਸਿੰਘ ਬੁੱਟਰ, ਐਡਵੋਕੇਟ ਗੁਰਸ਼ਵਿੰਦਰ ਸਿੰਘ ਬਰਾੜ, ਡਾ. ਰਾਏ ਸਿੰਘ ਬਰਾੜ, ਡਾ. ਮਨਜੀਤ ਸਿੰਘ ਢਿੱਲੋਂ, ਬਲਤੇਜ ਸਿੰਘ ਬਰਾੜ, ਪ੍ਰਿੰਸੀਪਲ ਗੁਰਜੀਤ ਸਿੰਘ ਗਾਂਧੀ, ਪ੍ਰਿੰਸੀਪਲ ਡਾ. ਏ.ਐਸ. ਵਿਰਕ, ਆਦੇਸ਼ ਕਾਲਜ ਡਾਇਰੈਕਟਰ ਐਸ.ਪੀ. ਮੋਂਗਾ, ਸਤਨਾਮ ਸਿੰਘ ਸੰਧੂ ਸਮੇਤ ਸਮੂਹ ਮੈਨੇਜਮੈਂਟ, ਸਟਾਫ ਤੇ ਵਿਦਿਆਰਥੀ ਵੀ ਹਾਜਰ ਸਨ।