- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰੋਜੈਕਟ ਅਮ੍ਰਿਤ ਦਾ ਚੌਥਾ ਪੜਾਅ 22 ਫਰਵਰੀ ਨੂੰ ਜੈਤੋ ਦੇ ਵਾਟਰ ਵਰਕਸ ਵਿਖੇ ਚਲਾਇਆ ਜਾਵੇਗਾ ਸਫ਼ਾਈ ਅਭਿਆਨ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਜਦੋਂ ਸੇਵਾ ਸਾਧਨਾ ਬਣ ਜਾਂਦੀ ਹੈ ਅਤੇ ਪ੍ਰਕ੍ਰਿਤੀ ਦੇ ਪ੍ਰਤੀ ਸਵੰਦੇਨਾ ਜੀਵਨ ਦਾ ਮੂਲ ਮੰਤਰ ਹੋਵੇ ਤਾਂ ਪਵਿੱਤਰ ਸੰਕਲਪ ਜਨਮ ਲੈਂਦੇ ਹਨ। ਮਾਨਵ ਸੇਵਾ ਅਤੇ ਲੋਕ ਕਲਿਆਣ ਦੀ ਇਸ ਅਦਭੁੱਤ ਚੇਤਨਾ ਨੂੰ ਸਾਕਾਰ ਰੂਪ ਪ੍ਰਦਾਨ ਕਰਨ ਲਈ ਸੰਤ ਨਿਰੰਕਾਰੀ ਮਿਸ਼ਨ ਦੁਆਰਾ "ਪ੍ਰੋਜੈਕਟ ਅਮ੍ਰਿਤ" ਅਧੀਨ "ਸਵੱਛ ਜਲ-ਸਵੱਛ ਮਨ" ਦੇ ਚੌਥੇ ਚਰਨ ਦਾ ਸ਼ਾਨਦਾਰ ਸ਼ੁਭ ਕਾਰਜ 22 ਫਰਵਰੀ, ਦਿਨ ਐਤਵਾਰ ਨੂੰ ਸਵੇਰੇ 8.00 ਵਜੇ ਤੋਂ ਲੈ ਕੇ 11:00 ਵਜੇ ਤੱਕ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੂਰੇ ਭਾਰਤ ਵਿੱਚ ਅਯੋਜਿਤ ਕੀਤਾ ਜਾ ਰਿਹਾ ਹੈ। ਅੱਜ ਸੰਤ ਨਿਰੰਕਾਰੀ ਸਤਿਸੰਗ ਭਵਨ ਜੈਤੋ ਵਿਖੇ ਜ਼ੋਨਲ ਇੰਚਾਰਜ ਫ਼ਿਰੋਜ਼ਪੁਰ ਐੱਨ.ਐੱਸ.ਗਿੱਲ ਅਤੇ ਜੈਤੋ ਦੇ ਮੁਖੀ ਅਸ਼ੋਕ ਧੀਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਜੈਤੋ ਦੇ ਸੇਵਾਦਲ ਭੈਣਾਂ ਤੇ ਭਰਾਵਾਂ ਵੱਲੋਂ ਦੋ ਘੰਟੇ ਤੱਕ ਵਾਟਰ ਵਰਕਸ, ਬਠਿੰਡਾ ਰੋਡ ਜੈਤੋ ਵਿਖੇ ਸਫਾਈ ਅਭਿਆਨ ਚਲਾਇਆ ਜਾਵੇਗਾ, ਪੀਣ ਵਾਲਾ ਪਾਣੀ ਸਟੋਰ ਕਰਨ ਵਾਲੇ ਪਾਣੀ ਦੇ ਵੱਡੇ ਤਲਾਬਾਂ ਦੇ ਆਸ ਪਾਸ ਖੇਤਰ ਦੀ ਸਾਫ ਸਫਾਈ ਕੀਤੀ ਜਾਵੇਗੀ ਅਤੇ ਪੁਰਾਣੇ ਪੌਦਿਆਂ ਦੀ ਸਾਂਭ ਸੰਭਾਲ ਕਰਕੇ ਕੁਝ ਨਵੇਂ ਪੌਦੇ ਲਗਾਏ ਜਾਣਗੇ। ਸੰਤ ਨਿਰੰਕਾਰੀ ਮਿਸ਼ਨ ਦੇ ਸਕੱਤਰ ਸਤਿਕਾਰਯੋਗ ਜੋਗਿੰਦਰ ਸੁਖੀਜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਵਿਸ਼ਾਲ ਅਭਿਆਨ ਦੇਸ਼ ਭਰ ਵਿੱਚ 1500 ਤੋਂ ਵੱਧ ਸਥਾਨਾਂ ਤੇ ਇੱਕੋ ਸਮੇਂ ਉੱਪਰ ਆਯੋਜਿਤ ਕੀਤਾ ਜਾ ਜਾਵੇਗਾ। ਇਸ ਤਰ੍ਹਾਂ ਵਿਆਪਕ ਪੱਧਰ ਤੇ ਕੀਤਾ ਗਿਆ ਇਹ ਯਤਨ ਇਤਿਹਾਸਿਕ ਬਣ ਜਾਵੇਗਾ ਜੋ ਪਾਣੀ ਦੀ ਸੰਭਾਲ ਅਤੇ ਸਫਾਈ ਦੇ ਸੰਦੇਸ਼ ਨੂੰ ਸਮਾਜ ਦੇ ਹਰੇਕ ਵਰਗ ਤੱਕ ਪ੍ਰਭਾਵਸ਼ਾਲੀ ਰੂਪ ਨਾਲ ਪਹੁੰਚਾਏਗਾ। ਇਸ ਪਹਿਲ ਦਾ ਮੁੱਖ ਉਦੇਸ਼ ਸਮਾਜ ਨੂੰ ਇਹ ਜਾਣਕਾਰੀ ਕਰਵਾਉਣਾ ਹੈ ਪਾਣੀ ਕੋਈ ਸਰੋਤ ਨਹੀਂ ਸਗੋਂ ਜੀਵਨ ਦਾ ਅਧਾਰ ਅਤੇ ਪ੍ਰਮਾਤਮਾ ਦੀ ਅਣਮੁੱਲੀ ਦੇਣ ਹੈ। ਜਿਸ ਦੀ ਰੱਖਿਆ ਕਰਨਾ ਹਰੇਕ ਇਨਸਾਨ ਦਾ ਨੈਤਿਕ ਕਰਤੱਵ ਹੈ। ਸੰਤ ਨਿਰੰਕਾਰੀ ਮਿਸ਼ਨ ਨੇ ਬਾਬਾ ਹਰਦੇਵ ਸਿੰਘ ਦੀਆਂ ਪ੍ਰਰੇਣਾਦਾਈਕ ਸਿੱਖਿਆਵਾਂ ਨੂੰ ਆਪਣਾਉਂਦੇ ਹੋਏ ਸਾਲ 2023 ਵਿੱਚ ਭਾਰਤ ਸਰਕਾਰ ਦੇ ਸਹਿਯੋਗ ਨਾਲ ਮਿਲਕੇ ਪ੍ਰੋਜੈਕਟ ਅਮ੍ਰਿਤ ਸ਼ੁਰੂ ਕੀਤਾ ਗਿਆ ਸੀ। ਇਹ ਪਾਣੀ ਬਚਾਉਣ ਦੀ ਪਹਿਲ ਕਿਸੇ ਇੱਕ ਦਿਨ ਜਾਂ ਅਭਿਆਨ ਤੱਕ ਸੀਮਤ ਨਾ ਰੱਖ ਕੇ ਉਸ ਨੂੰ ਜੀਵਨ ਸ਼ੈਲੀ, ਸੰਸਕਾਰ ਅਤੇ ਸੇਵਾ ਭਾਵ ਦੇ ਰੂਪ ਵਿੱਚ ਪ੍ਰਗਟ ਕਰਨ ਦੀ ਪ੍ਰੇਰਣਾ ਦਿੰਦਾ ਹੈ। ਜਿੱਥੇ ਸਵੱਛ ਜਲ-ਸਵੱਛ ਮਨ ਅਤੇ ਸਵੱਛ ਸਮਾਜ ਦਾ ਨਿਰਮਾਣ ਸਭੰਵ ਹੋ ਸਕੇ। ਸਤਿਗੁਰੂ ਮਾਤਾ ਜੀ ਦਾ ਸੰਦੇਸ਼ ਹਮੇਸ਼ਾ ਇਹੀ ਰਿਹਾ ਹੈ ਕਿ ਅਸੀਂ ਇਸ ਧਰਤੀ ਨੂੰ ਆਉਣ ਵਾਲੀਆਂ ਪੀੜ੍ਹੀਆ ਲਈ ਹੋਰ ਸੁੰਦਰ, ਸਾਫ ਅਤੇ ਸੰਤੁਲਿਤ ਰੂਪ ਵਿੱਚ ਸੰਜੋਅ ਕੇ ਰੱਖੀਏ। "ਸਵੱਛ-ਜਲ, ਸਵੱਛ-ਮਨ" ਉਸੇ ਪਾਵਨ ਸੰਕਲਪ ਦਾ ਪ੍ਰਤੀਕ ਹੈ ਜੋ ਮਨੁੱਖ ਨੂੰ ਪ੍ਰਕ੍ਰਿਤੀ ਸਮਾਜ ਅਤੇ ਆਤਮਾ ਨਾਲ ਜੋੜਦੇ ਹੋਏ, ਦਇਆ, ਸੰਤੁਲਿਤ ਅਤੇ ਸਦਭਾਵਨਾ ਨਾਲ ਭਰੇ ਭਵਿੱਖ ਵੱਲ ਮਾਰਗਦਰਸ਼ਨ ਕਰਦਾ ਹੈ।