ਦਸਮੇਸ਼ ਡੈਂਟਲ ਕਾਲਜ ’ਚ ਲੋਹੜੀ ਮਨਾਈ
ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਵਿਖੇ ਖੁਸ਼ੀਆਂ ਦਾ ਤਿਉਹਾਰ ਲੋਹੜੀ ਧੂਮਧਾਮ ਨਾਲ ਮਨਾਇਆ ਗਿਆ
Publish Date: Fri, 16 Jan 2026 03:35 PM (IST)
Updated Date: Sat, 17 Jan 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਰੀਦਕੋਟ : ਮੈਡੀਕਲ ਖੇਤਰ ’ਚ ਪੰਜਾਬ ਦੀ ਨਾਮਵਰ ਵਿੱਦਿਅਕ ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਵਿਖੇ ਖੁਸ਼ੀਆਂ ਦਾ ਤਿਉਹਾਰ ਲੋਹੜੀ ਕਾਲਜ ਦੇ ਡਾਇਰੈਕਟਰ ਡਾ. ਗੁਰਸੇਵਕ ਸਿੰਘ, ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ ਦੀ ਯੋਗ ਸਰਪ੍ਰਸਤੀ ਹੇਠ ਅਤੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ ਤਰੁਨ ਕੁਮਾਰ ਦੀ ਯੋਗ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਕਾਲਜ ਵਿਚ ਸਮਾਗਮ ਦੇ ਕੋਆਰਡੀਨੇਟਰ ਡਾ ਮਨਦੀਪ ਕੌਰ ਨੇ ਸਭ ਨੂੰ ਜੀ ਆਇਆਂ ਆਖਿਆ। ਇਸ ਮੌਕੇ ਡਾ. ਜਗਦੀਪ ਸਿੰਘ, ਡਾ ਰਵਿੰਦਰ ਸਿੰਘ ਨੇ ਲੋਹੜੀ ਦੀ ਮਹੱਤਤਾ ਤੇ ਵਿਸਥਾਰ ਨਾਲ ਚਾਨਣਾ ਪਾਇਆ। ਇਸ ਦੌਰਾਨ ਕਾਲਜ ਵਿਦਿਆਰਥੀਆਂ ਨੇ ਲੋਹੜੀ ਨਾਲ ਸਬੰਧਿਤ ਗੀਤਾਂ ਦੀ ਪੇਸ਼ਕਾਰੀ ਨਾਲ ਹਾਜ਼ਰੀਨ ਦਾ ਮਨ ਮੋਹ ਲਿਆ। ਇਸ ਸਮੇਂ ਇਕ ਮਿੰਟ ਦੀਆਂ ਮੰਨੋਰੰਜਨ ਖੇਡਾਂ ਕਰਵਾਈਆਂ ਗਈਆਂ, ਜਿਸ ਦਾ ਹਰ ਕਿਸੇ ਨੇ ਖੂਬ ਆਨੰਦ ਮਾਣਿਆ। ਸਮਾਗਮ ਉਸ ਵੇਲੇ ਸਿਖਰਾਂ ਤੇ ਪੁਹੰਗ ਗਿਆ, ਜਦੋਂ ਢੋਲ ਦੀ ਤਾਲ ਤੇ ਸਾਡੇ ਵਿਰਸੇ ਨੂੰ ਬਿਆਨ ਕਰਦੀਆਂ ਬੋਲੀਆਂ ਪਾਈਆਂ ਗਈਆਂ। ਕਾਲਜ ਦੇ ਡਾਇਰੈਕਟਰ ਡਾ ਗੁਰਸੇਵਕ ਸਿੰਘ ਨੇ ਕਿਹਾ ਕਿ ਇਸ ਕਾਲਜ ਤੋਂ ਜਿੱਥੇ ਅਸੀਂ ਫਿਜ਼ੀਓਥਰੈਪੀ, ਨਰਸਿੰਗ ਕਾਲਜ, ਡੈਂਟਲ ਕਾਲਜ ਦੀ ਉੱਚਕੋਟੀ ਪੜ੍ਹਾਈ ਦੇਣ ਵਾਸਤੇ ਨਿਰੰਤਰ ਠੋਸ ਉਪਰਾਲੇ ਕਰਦੇ ਹਾਂ ਉਸਦੇ ਨਾਲ-ਨਾਲ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਪ੍ਰਤੀ ਵੀ ਜਾਗਰੂਕ ਕਰਵਾਇਆ ਜਾਂਦਾ ਹੈ। ਕਾਲਜ ਦੇ ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ ਨੇ ਕਿਹਾ ਅੱਜ ਲੋੜ ਹੈ ਕਿ ਅਸੀਂਆਪਣੇ ਵਿਰਸੇ ਨੂੰ ਸਮਝੀਏ ਤੇ ਸਾਡੇ ਗੁਰੂਾਂ ਪੀਰਾਂ, ਰਿਸ਼ੀਆਂ ਮੁਨੀਆਂ ਮਹਾਨ ਯੋਧਿਆਂ ਵੱਲੋਂ ਪਾਏ ਪੂਰਨਿਆਂ ਤੇ ਪਹਿਰਾ ਦੇਈਏ। ਅੰਤ ’ਚ ਕੋਆਰਡੀਨੇਟਰ ਡਾ ਮਨਦੀਪ ਕੌਰ ਨੇ ਸਭ ਦਾ ਧੰਨਵਾਦ ਕੀਤਾ।