ਆਦੇਸ਼ ਕਾਲਜ ਮਚਾਕੀ ਕਲਾਂ ਵਿਖੇ ਲੱਗੀਆਂ ਰੌਣਕਾਂ
ਆਦੇਸ਼ ਕਾਲਜ ਮਚਾਕੀ ਕਲਾਂ (ਫਰੀਦਕੋਟ) ਵਿਖੇ ਕੰਟੀਨੀ ਮੰਡੀਰ ਦੀਆਂ ਲੱਗੀਆਂ ਰੌਣਕਾਂ
Publish Date: Fri, 24 Apr 2026 04:07 PM (IST)
Updated Date: Sat, 25 Apr 2026 04:01 AM (IST)
ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ, ਸਾਦਿਕ : ਆਦੇਸ਼ ਇੰਸਟੀਟਿਊਟ ਆਫ਼ ਹਾਈਅਰ ਸਟੱਡੀਜ਼, ਮਚਾਕੀ ਕਲਾਂ, (ਫਰੀਦਕੋਟ) ਵਿਖੇ ਸੀ.ਐਮ.ਡੀ ਜਨਜੀਤਪਾਲ ਸਿੰਘ ਸੇਖੋਂ, ਐਮ.ਡੀ.ਜਰਮਨਜੀਤ ਸਿੰਘ ਸੰਧੂ, ਡਾਇਰੈਕਟਰ ਐਸ. ਪੀ. ਮੌਗਾਂ, ਪ੍ਰਿੰਸੀਪਲ ਡਾ. ਅਮਰਦੀਪ ਸਿੰਘ ਵਿਰਕ ਦੀ ਅਗਵਾਈ ਵਿੱਚ ਕੰਟੀਨੀ ਮੰਡੀਰ ਦਾ ਸ਼ੋਅ ਆਯੋਜਿਤ ਕੀਤਾ ਗਿਆ। ਇਸ ਮੌਕੇ ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕੀਟ ਕਮੇਟੀ ਫਰੀਦਕੋਟ ਵੱਲੋਂ ਸ਼ਿਰਕਤ ਕੀਤੀ ਗਈ। ਸ਼ੋਅ ਦੌਰਾਨ ਹੋਸਟ ਰਵਨੀਤ ਸਿੰਘ ਵੱਲੋਂ ਵਿਦਿਆਰਥੀਆਂ ਨਾਲ ਖੂਬ ਗੱਲਾ ਬਾਤਾਂ ਹਾਸਾ ਠੱਠਾ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਵੀ ਸ਼ਾਇਰੀ, ਗਾਇਕੀ ਅਤੇ ਲੋਕ ਨਾਚ ਰਾਹੀਂ ਆਪਣੀ ਕਲਾ ਦੇ ਜੌਹਰ ਦਿਖਾਏ ਗਏ। ਰਵਨੀਤ ਸਿੰਘ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਭਰਪੂਰ ਸ਼ਲਾਘਾਂ ਕੀਤੀ ਅਤੇ ਦਿਲਚਸਪ ਗੱਲਾਂ ਬਾਤਾਂ ਨਾਲ ਮਾਹੌਲ ਨੂੰ ਖੁਸ਼ਨੁਮਾ ਬਣਾਈ ਰੱਖਿਆ। ਅੰਤ ਵਿੱਚ ਡਾਇਰੈਕਟਰ ਐਸ.ਪੀ ਮੌਗਾਂ ਨੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਅੰਤ ਵਿੱਚ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰ.ਪ੍ਰੀਤਇੰਦਰ ਕੌਰ ਗੌਂਦਾਰਾ (ਪੀ.ਡੀ.ਸੀ), ਪ੍ਰਿੰ.ਇੰਜ ਗੁਰਜੀਤ ਸਿੰਘ ਗਾਂਧੀ (ਮਾਲਵਾ ਕਾਲਜ), ਸਾਰੇ ਕਾਲਜਾਂ ਦਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।