ਕਣਕ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਪਾਠ ਦੇ ਭੋਗ ਪਾਏ
ਕਣਕ ਦੇ ਸ਼ੀਜਨ ਨੂੰ ਮੁੱਖ ਰਖਦਿਆਂ ਪਾਠ ਦੇ ਭੋਗ ਪਾਏ
Publish Date: Mon, 13 Apr 2026 04:49 PM (IST)
Updated Date: Tue, 14 Apr 2026 04:04 AM (IST)

ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ, ਸਾਦਿਕ : ਆੜ੍ਹਤੀਆ ਐਸੋਸੀਏਸ਼ਨ ਸਾਦਿਕ ਤੇ ਨੇੜੇ ਦੀਆਂ ਸਮੂਹ ਮੰਡੀਆਂ ਦੇ ਆੜ੍ਹਤੀਆਂ ਵੱਲੋਂ ਕਣਕ ਦੇ ਸ਼ੀਜਨ ਨੁੰ ਮੁੱਖ ਰੱਖਦੇ ਹੋਏ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਪਾਠ ਦੇ ਭੋਗ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਪਰਮਜੀਤ ਸੋਨੀ ਨੇ ਕਿਹਾ ਕਿ ਸਰਕਾਰ ਵੱਲੋਂ ਪਹਿਲੀ ਅਪ੍ਰੈਲ ਤੋਂ ਕਣਕ ਦੀ ਖਰੀਦ ਦਾ ਕੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੋਇਆ ਹੈ, ਪਰ ਅੱਜ 13 ਦਿਨਾਂ ਬਾਅਦ ਵੀ ਕਣਕ ਦੀ ਖਰੀਦ ਨਹੀਂ ਹੋ ਸਕੀ। ਮੰਡੀ ਵਿੱਚ ਢੇਰੀਆਂ ਲਾਹੁਣ ਲਈ ਜਗ੍ਹਾ ਘਟ ਰਹੀ ਹੈ ਤੇ ਹਾਲੇ ਤੱਕ ਇੱਕ ਵੀ ਗੱਟਾ ਕਣਕ ਦਾ ਭਰਿਆ ਨਹੀਂ ਗਿਆ। ਉਨ੍ਹਾਂ ਜ਼ਿਲਾ ਪ੍ਰਸ਼ਾਸ਼ਨ ਫਰੀਦਕੋਟ ਤੇ ਸਮੂਹ ਖਰੀਦ ਏਜੰਸੀਆਂ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਕਣਕ ਦੀ ਖਰੀਦ ਸ਼ੁਰੂ ਕਰਾਉਣ ਤਾਂ ਜੋ ਮੰਡੀਆਂ ਵਿੱਚ ਕਣਕ ਦਾ ਗਲੱਟ ਨਾ ਵੱਜੇ ਤੇ ਕਣਕ ਦੀਆਂ ਢੇਰੀਆਂ ਨੂੰ ਸੜਕਾਂ ਜਾਂ ਕੱਚੇ ਥਾਵਾਂ ਤੇ ਲਾਹੁਣ ਲਈ ਮਜਬੂਰ ਨਾ ਹੋਣਾ ਪਵੇ। ਇਕੱਠ ਨੂੰ ਅਮਨਦੀਪ ਸਿੰਘ ਬਾਬਾ ਚੇਅਰਮੈਨ ਤੇ ਬਲਜਿੰਦਰ ਸਿੰਘ ਧਾਲੀਵਾਲ ਸਾਬਕਾ ਚੇਅਰਮੈਨ ਨੇ ਵੀ ਸੰਬੋਧਨ ਕੀਤਾ। ਸਮਾਗਮ ਦੌਰਾਨ ਟਰੱਕ ਯੂਨੀਅਨ ਦੇ ਪ੍ਰਧਾਨ ਸੁਖਰਾਜ ਸਿੰਘ ਸੰਧੂ, ਸਕੱਤਰ ਵਰਿੰਦਰ ਸਿੰਘ, ਖਰੀਦ ਇੰਸਪੈਕਟਰ ਪ੍ਰਤਾਪ ਸਿੰਘ ਸਿੱਧੂ ਤੇ ਬਾਬਾ ਭੋਲਾ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਰਿੰਦਰ ਸਿੰਘ ਸਕੱਤਰ ਮਾਰਕੀਟ ਕਮੇਟੀ ਸਾਦਿਕ, ਰੇਵਤੀ ਰਮਨ ਲੇਖਾਕਾਰ, ਜੈਦੀਪ ਸਿੰਘ ਬਰਾੜ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਸਾਦਿਕ, ਦਲਜੀਤ ਸਿੰਘ ਢਿੱਲੋਂ, ਕੁਲਵੰਤ ਸਿੰਘ ਜਨੇਰੀਆਂ, ਬਲਜਿੰਦਰ ਸਿੰਘ ਧਾਲੀਵਾਲ, ਬੰਟੀ ਗਰਗ ਪ੍ਰਧਾਨ ਆੜਤੀਆ ਐਸੋ. ਫਰੀਦਕੋਟ, ਸਨੀ ਅਰੋੜਾ, ਮਨਦੀਪ ਸਿੰਘ ਗਿੱਲ, ਗੋਰਾ ਸੰਧੂ, ਮਹਿੰਦਰ ਸਿੰਘ ਬਰਾੜ, ਹੈਪੀ ਨਰੂਲਾ, ਰੁਪਿੰਦਰ ਰੂਬੀ, ਗੁਰਪ੍ਰੀਤ ਸਿੰਘ ਬਰਾੜ, ਪੰਕਜ਼ ਅਗਰਵਾਲ, ਰਣਧੀਰ ਸਿੰਘ ਸੰਧੂ, ਰਾਜਬਿੰਦਰ ਸਿੰਘ ਧੌਂਸੀ, ਗੁਰਸੇਵਕ ਸਿੰਘ ਸੰਧੂ, ਹੈਪੀ ਸੰਧੂ ਬੁੱਟਰ ਵੀ ਹਾਜਰ ਸਨ।