ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਬਰਾੜ ਨੇ ਚਾਰਜ ਸੰਭਾਲਿਆ
ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਬਰਾੜ ਨੇ ਚਾਰਜ ਸੰਭਾਲਿਆ
Publish Date: Mon, 16 Mar 2026 07:51 PM (IST)
Updated Date: Tue, 17 Mar 2026 04:11 AM (IST)

ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਸੀਨੀਅਰ ਮੈਂਬਰ ਅਤੇ ਸਮਾਜਸੇਵੀ ਗੁਰਚਰਨ ਸਿੰਘ ਬਰਾੜ ਦੇ ਸਥਾਨਕ ਤਹਿਸੀਲ ਕੰਪਲੈਕਸ ਵਿੱਚ ਬਤੋਰ ਨਾਇਬ ਤਹਿਸੀਲਦਾਰ ਚਾਰਜ ਸੰਭਾਲਣ ਮੋਕੇ ਕਲੱਬ ਦੇ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਅਤੇ ਚੇਅਰਮੈਨ ਪੱਪੂ ਲਹੋਰੀਆ ਦੀਆਂ ਹਦਾਇਤਾਂ ’ਤੇ ਸੰਸਥਾਪਕ ਗੁਰਿੰਦਰ ਸਿੰਘ ਮਹਿੰਦੀਰੱਤਾ ਦੀ ਅਗਵਾਈ ਹੇਠ ਪਹਿਲਾਂ ਬੁੱਕੇ ਦੇ ਕੇ ਸਨਮਾਨਤ ਕੀਤਾ ਗਿਆ ਤੇ ਫਿਰ ਮੂੰਹ ਮਿੱਠਾ ਕਰਵਾ ਕੇ ਉਹਨਾ ਦੇ ਚੰਗੇਰੇ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਉਹਨਾ ਦੱਸਿਆ ਕਿ ਇਸ ਮੌਕੇ ਪੀਬੀਜੀ ਵੈਲਫੇਅਰ ਕਲੱਬ ਵਲੋਂ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਸੀਨੀਅਰ ਸਿਟੀਜਨ ਵੈਲਫੇਅਰ ਸੁਸਾਇਟੀ ਵਲੋਂ ਪੋ੍ਰ ਐਚ ਐਸ ਪਦਮ, ਰਾਮ ਮੁਹੰਮਦ ਸਿੰਘ ਆਜਾਦ ਵੈਲਫੇਅਰ ਸੁਸਾਇਟੀ ਵਲੋਂ ਮਾ ਸੋਮਨਾਥ ਅਰੋੜਾ, ਨਿਸ਼ਕਾਮ ਸੇਵਾ ਸੰਮਤੀ ਵਲੋਂ ਵਰਿੰਦਰ ਕਟਾਰੀਆ ਅਤੇ ਓਮ ਪ੍ਰਕਾਸ਼ ਗੁਪਤਾ ਨੇ ਗੁਰਚਰਨ ਸਿੰਘ ਬਰਾੜ ਦਾ ਸਨਮਾਨ ਕੀਤਾ। ਨਵ ਨਿਯੁਕਤ ਨਾਇਬ ਤਹਿਸੀਲਦਾਰ ਦੇ ਸਤਿਕਾਰਤ ਪਿਤਾ ਸ੍ਰ ਬਹਾਦਰ ਸਿੰਘ ਬਰਾੜ ਸਾਬਕਾ ਮੀਤ ਪ੍ਰਧਾਨ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਸਮੇਤ ਹੋਰਨਾ ਅਨੇਕਾਂ ਸ਼ਖਸ਼ੀਅਤਾਂ ਦੀ ਹਾਜਰੀ ਵਿੱਚ ਵੱਖ ਵੱਖ ਹੋਰ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਵੀ ਉਹਨਾ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ। ਗੁਰਚਰਨ ਸਿੰਘ ਬਰਾੜ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਉਹ ਤਹਿਸੀਲ ਕੰਪਲੈਕਸ ਵਿੱਚ ਭਿ੍ਸ਼ਟਾਚਾਰ ਰਹਿਤ ਮਾਹੌਲ ਸਿਰਜਣ ਦੀ ਪੂਰੀ ਕੋਸ਼ਿਸ਼ ਕਰਨਗੇ ਪਰ ਇਸ ਵਾਸਤੇ ਆਮ ਲੋਕਾਂ ਦੇ ਸਹਿਯੋਗ ਦੀ ਵੀ ਲੋੜ ਰਹੇਗੀ।