ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ ’ਚ ਪਰਮਜੀਤ ਕੌਰ ਅੱਵਲ
ਨੈਸ਼ਨਲ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਅਧਿਆਪਕਾ ਪਰਮਜੀਤ ਕੌਰ ਦਾ ਸ਼ਾਨਦਾਰ ਪ੍ਰਦਰਸ਼ਨ
Publish Date: Sat, 21 Mar 2026 03:39 PM (IST)
Updated Date: Sun, 22 Mar 2026 04:02 AM (IST)
ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : 14, 15 ਅਤੇ 16 ਮਾਰਚ 2026 ਨੂੰ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ 45ਵੀਂ ਮਿਲਖਾ ਸਿੰਘ ਨੈਸ਼ਨਲ ਐਥਲੈਟਿਕਸ ਚੈਂਪੀਅਨਸ਼ਿਪ ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਸ਼ਾਨਦਾਰ ਢੰਗ ਨਾਲ ਕਰਵਾਈ ਗਈ। ਇਸ ਮੁਕਾਬਲੇ ਵਿੱਚ ਦੇਸ਼ ਭਰ ਦੀਆਂ ਲਗਭਗ ਸਾਰੀਆਂ ਸਟੇਟਾਂ ਤੋਂ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਭਾਗ ਲਿਆ। ਇਸ ਚੈਂਪੀਅਨਸ਼ਿਪ ਦੌਰਾਨ ਸਖ਼ਤ ਮੁਕਾਬਲੇ ਵਿੱਚ ਅਧਿਆਪਕਾ ਪਰਮਜੀਤ ਕੌਰ ਬਾਜਾਖਾਨਾ ਨੇ ਕਾਬਿਲ-ਏ-ਤਾਰੀਫ਼ ਪ੍ਰਦਰਸ਼ਨ ਕਰਦਿਆਂ 800 ਮੀਟਰ ਦੌੜ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ 5 ਕਿਲੋਮੀਟਰ ਦੌੜ ਵਿੱਚ ਵੀ ਪਹਿਲਾ ਸਥਾਨ ਜਿੱਤਿਆ ਅਤੇ 5 ਕਿਲੋਮੀਟਰ ਵਾਕ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਪਰਮਜੀਤ ਕੌਰ ਦੀ ਇਸ ਵੱਡੀ ਕਾਮਯਾਬੀ ਨਾਲ ਨਾ ਸਿਰਫ਼ ਉਨ੍ਹਾਂ ਦਾ ਨਿੱਜੀ ਮਾਣ ਵਧਿਆ ਹੈ, ਸਗੋਂ ਉਨ੍ਹਾਂ ਦੇ ਪਿੰਡ ਬਾਜਾਖਾਨਾ ਅਤੇ ਜ਼ਿਲ੍ਹੇ ਫ਼ਰੀਦਕੋਟ ਦਾ ਨਾਂ ਵੀ ਰੌਸ਼ਨ ਹੋਇਆ ਹੈ। ਇਹ ਪ੍ਰਾਪਤੀਆਂ ਵਾਕਈ ਮਾਣ ਅਤੇ ਸਨਮਾਨ ਵਾਲੀਆਂ ਹਨ।