ਸਰਕਾਰੀ ਹਾਈ ਸਕੂਲ ਹੱਸਨ ਭੱਟੀ ’ਚ ਸਰਗਰਮੀ ਕਰਵਾਈ
ਘਰ ਅੰਦਰ ਪਏ ਫਾਲਤੂ ਸਮਾਨ ਤੋਂ ਵਰਤੋਂ ’ਚ ਆਉਣ ਵਾਲੀਆਂ ਵਸਤੂਆਂ ਬਣਾਉਣੀਆਂ ਸਿਖਾਈਆਂ
Publish Date: Thu, 12 Feb 2026 03:28 PM (IST)
Updated Date: Fri, 13 Feb 2026 04:00 AM (IST)
ਵਿਕਾਸ ਗਰਗ ਪੰਜਾਬੀ ਜਾਗਰਣ ਫਰੀਦਕੋਟ : ਸਰਕਾਰੀ ਹਾਈ ਸਕੂਲ ਹੱਸਨ ਭੱਟੀ ਵਿਖੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ਼੍ਰੀਮਤੀ ਨੀਲਮ ਰਾਣੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਕੂਲ ਦੇ ਈਕੋ ਕਲੱਬ ਦੁਆਰਾ ਹੈੱਡ ਮਿਸਟ੍ਰੈਸ ਸ਼੍ਰੀਮਤੀ ਮਧੂ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਪ੍ਰਤੀ ਉਤਸ਼ਾਹਿਤ ਕਰਨ ਪ੍ਰਤੀ ਇੱਕ ਰੋਜ਼ਾ ਵਰਕਸ਼ਾਪ ਸਰਕਾਰੀ ਹਾਈ ਸਕੂਲ ਹੱਸਨ ਭੱਟੀ ਵਿਖੇ ਲਗਾਈ ਗਈ।ਇਸ ਵਰਕਸ਼ਾਪ ਅੰਦਰ ਵਿਦਿਆਰਥੀਆਂ ਦੁਆਰਾ ਰਿਸੋਰਸ ਪਰਸਨ ਨਸੀਬ ਕੌਰ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਨੂੰ ਘਰ ਅੰਦਰ ਪਏ ਫਾਲਤੂ ਸਮਾਨ ਤੋਂ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਬਣਾਉਣੀਆਂ ਸਿਖਾਈਆਂ ਗਈਆਂ। ਵਿਦਿਆਰਥੀਆਂ ਦੁਆਰਾ ਇਸ ਵਰਕਸ਼ਾਪ ’ਚ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ ਗਿਆ। ਇਸ ਵਰਕਸ਼ਾਪ ਦੇ ਪ੍ਰੋਜੈਕਟ ਕੋਆਡੀਨੇਟਰ ਮਨਦੀਪ ਕੌਰ ਦੁਆਰਾ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਖੁਦ ਵਸਤੂਆਂ ਬਣਾ ਕੇ ਦਿਖਾਈਆਂ ਗਈਆਂ।ਅੰਤ ’ਚ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ, ਸਰਟੀਫਿਕੇਟ ਅਤੇ ਸਟੇਸ਼ਨਰੀ ਦਾ ਸਮਾਨ ਦੇ ਕੇ ਅੱਗੇ ਤੋਂ ਘਰ ਅੰਦਰ ਪਏ ਫਾਲਤੂ ਸਮਾਨ ਨੁੰ ਸੁੱਟਣ ਦੀ ਥਾਂ ਵਰਤੋਂ ’ਚ ਲਿਆਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਵਰਕਸ਼ਾਪ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਣ ’ਚ ਸਕੂਲ ਦੇ ਸਮੂਹ ਸਟਾਫ ਦੁਆਰਾ ਸਹਿਯੋਗ ਦਿੱਤਾ ਗਿਆ।