ਅੱਠਵੀਂ ਜਮਾਤ ਦੀ ਟਾਪਰ ਤਮੰਨਾ ਦਾ ਕੀਤਾ ਸਨਮਾਨ
8ਵੀਂ ਜਮਾਤ ਦੀ ਟਾਪਰ ਵਿਦਿਆਰਥਣ ਤਮੰਨਾ ਦਾ ਕੀਤਾ ਸਨਮਾਨ
Publish Date: Sun, 19 Apr 2026 03:59 PM (IST)
Updated Date: Mon, 20 Apr 2026 04:01 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜਿਆਂ ਚ ਸੂਬੇ ਵਿੱਚੋਂ ਪਹਿਲਾਂ ਸਥਾਨ ਹਾਸਲ ਕਰਨ ਵਾਲੀ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਦੀ ਹੋਣਹਾਰ ਵਿਦਿਆਰਥਣ ਤਮੰਨਾ ਪੁੱਤਰੀ ਨਰਿੰਦਰ ਕੁਮਾਰ/ਸੁਨੀਤਾ ਰਾਣੀ ਪ੍ਰਜਾਪਤੀ ਦਾ ਉਹਨਾਂ ਦੇ ਗ੍ਰਹਿ ਜੈਤੋ ਵਿਖੇ ਪਹੁੰਚ ਕੇ ਪ੍ਰਜਾਪਤ ਸਮਾਜ ਸੇਵਾ ਸੁਸਾਇਟੀ ਮੋਗਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਜੈ ਚੰਦ ਬੇਵਾਲ, ਲੀਗਲ ਐਡਵਾਈਜ਼ਰ ਐਡਵੋਕੇਟ ਅਜੀਤ ਵਰਮਾ, ਸਰਪ੍ਰਸਤ ਚੌਧਰੀ ਹੰਸ ਰਾਜ, ਮੁੱਖ ਸਕੱਤਰ ਅਸ਼ੋਕ ਕੁਮਾਰ ਅਤੇ ਵਿੱਤ ਸਕੱਤਰ ਅਰਜਨ ਰਾਮ ਆਦਿ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਐਡਵੋਕੇਟ ਅਜੀਤ ਵਰਮਾ ਨੇ ਦੱਸਿਆ ਕਿ ਵਿਦਿਆਰਥਣ ਤਮੰਨਾ ਸਾਡੇ ਪ੍ਰਜਾਪਤ ਸਮਾਜ ਨਾਲ ਹੀ ਸਬੰਧਤ ਹੈ ਅਤੇ ਇਸ ਲਈ ਸਮੂਹ ਪ੍ਰਜਾਪਤ ਸਮਾਜ ਲਈ ਮਾਣ ਦੀ ਗੱਲ ਹੈ ਕਿ ਤਮੰਨਾ ਨੇ ਸਾਰੇ ਦੇਸ਼ ਵਿਦੇਸ਼ ਵਿੱਚ ਬੈਠੇ ਪ੍ਰਜਾਪਤ ਸਮਾਜ ਦੇ ਲੋਕਾਂ ਵਿੱਚ ਸਾਡੇ ਸਮਾਜ ਦਾ ਨਾਮ ਰੌਸ਼ਨ ਕੀਤਾ ਹੈ। ਅੱਗੇ ਸੁਸਾਇਟੀ ਦੇ ਪ੍ਰਧਾਨ ਜੈ ਚੰਦ ਬੇਵਾਲ ਅਤੇ ਸਰਪ੍ਰਸਤ ਚੌਧਰੀ ਹੰਸ ਰਾਜ ਨੇ ਦੱਸਿਆ ਕਿ ਸੁਸਾਇਟੀ ਦਾ ਗਠਨ ਅੱਜ ਦੇ ਦਿਨ ਹੀ ਹੋਇਆ ਸੀ ਅਤੇ ਉਸ ਦਿਨ ਵੀ ਸੁਸਾਇਟੀ ਵੱਲੋਂ ਸਮਾਜ ਦੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਸੀ। ਅੱਜ ਤਿੰਨ ਸਾਲ ਬਾਅਦ ਸੰਯੋਗਵਸ਼ ਫਿਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਮੌਕੇ ਪ੍ਰਜਾਪਤ ਸਮਾਜ ਦੀ ਟਾਪਰ ਬੇਟੀ ਤਮੰਨਾ ਨੂੰ ਸਨਮਾਨਿਤ ਕਰਨ ਦਾ ਸੁਨਹਿਰੀ ਮੌਕਾ ਮਿਲਿਆ ਹੈ।