ਦੀਪਕ ਜੈਤੋਈ ਮੰਚ ਵੱਲੋਂ ਅਦਾਕਾਰ ਸੁਰਿੰਦਰ ਲੂੰਬਾ ਸਨਮਾਨਿਤ
ਦੀਪਕ ਜੈਤੋਈ ਮੰਚ ਵੱਲੋਂ ਅਦਾਕਾਰ ਸੁਰਿੰਦਰ ਲੂੰਬਾ ਸਨਮਾਨਿਤ
Publish Date: Wed, 14 Jan 2026 06:19 PM (IST)
Updated Date: Thu, 15 Jan 2026 04:07 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਜੈਤੋ : ਸਾਹਿਤਕ ਸੰਸਥਾ ਦੀਪਕ ਜੈਤੋਈ ਮੰਚ ਜੈਤੋ ਵੱਲੋਂ ਮਹੀਨਾਵਾਰ ਸਮਾਗਮ ਇੱਥੇ ਪੈਨਸ਼ਨਰਜ਼ ਭਵਨ ਵਿਖੇ ਕਰਵਾਇਆ ਗਿਆ। ਇਸ ਮੌਕੇ ਇਲਾਕੇ ਦੇ ਪ੍ਰਸਿੱਧ ਅਦਾਕਾਰ ਸੁਰਿੰਦਰ ਲੂੰਬਾ ਨਾਲ ਰੂਬਰੂ ਕਰਵਾਇਆ ਗਿਆ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸਰਵ ਦਰਸ਼ਨ ਸਿੰਘ ਬਰਾੜ, ਤ੍ਰਿਲੋਕ ਵਰਮਾ ਅਤੇ ਸੁਰਿੰਦਰ ਲੂੰਬਾ ਸੁਸ਼ੋਭਿਤ ਸਨ। ਇਸ ਮੌਕੇ ਬੋਲਦਿਆਂ ਸੁਰਿੰਦਰ ਲੂੰਬਾ ਨੇ ਆਪਣੇ ਨਿੱਜੀ ਜੀਵਨ, ਅਧਿਆਪਨ ਕਾਰਜ ਅਤੇ ਕਲਾ ਖੇਤਰ ਬਾਰੇ ਹਾਜਰੀਨ ਨਾਲ ਜਾਣਕਾਰੀ ਅਤੇ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਵੱਖ ਵੱਖ ਨਾਟਕਾਸ਼ ਤੇ ਫਿਲਮਾਂ ਵਿੱਚੋਂ ਆਪਣੇ ਮਸ਼ਹੂਰ ਸੰਵਾਦ ਵੀ ਸੁਣਾਏ। ਸਰਵ ਸੁੰਦਰ ਸਿੰਘ ਬਾਜਾਖਾਨਾ, ਭੁਪਿੰਦਰ ਸਿੰਘ ਜੱਸੜ, ਡਾ.ਬਲਦੇਵ ਜੈਤੋ, ਕ੍ਰਿਸ਼ਨ ਰੰਗੀਲਾ, ਸੁਰਿੰਦਰਪਾਲ ਸਿੰਘ ਝੱਖੜਵਾਲਾ ਅਤੇ ਤ੍ਰਿਲੋਕ ਵਰਮਾ ਨੇ ਲੂੰਬਾ ਦੇ ਕਲਾ ਸਫਰ ਅਤੇ ਵਿਕਤੀਤਵ ਬਾਰੇ ਵਿਚਾਰ ਸਾਂਝੇ ਕੀਤੇ। ਮੰਚ ਦੇ ਪ੍ਰਧਾਨ ਦਰਸ਼ਨ ਸਿੰਘ ਬਰਾੜ ਨੇ ਮੰਚ ਦੀਆਂ ਗਤੀਵਿਧੀਆਂ ਬਾਰੇ ਆਏ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਜਾਣੂੰ ਕਰਵਾਇਆ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਹਰਮੇਲ ਪਰੀਤ ਨੇ ਕੀਤਾ। ਕਵੀ ਦਰਬਾਰ ਵਿੱਚ ਜਨਕ ਲਹਿਰੀ, ਈਸ਼ਰ ਸਿੰਘ ਲੰਭਵਾਲੀ, ਜਸਵੀਰ ਸਿੰਘ ਰਾਮੂੰਵਾਲਾ, ਬਲਦੇਵ ਕ੍ਰਿਸ਼ਨ, ਨਿਮਰਤ ਸਿੰਘ ਨੇ ਆਪਣੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਵਿਜੇ ਕੁਮਾਰ, ਸੁਖਦੇਵ ਮਿੱਤਲ ਤੇ ਕਰਮਜੀਤ ਸਿੰਘ ਆਦਿ ਹਾਜ਼ਰ ਸਨ।