- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂ.ਪੀ.ਐੱਸ.ਸੀ ਪ੍ਰੀਖਿਆ ਅੰਦਰ ਦੇਸ ਭਰ ’ਚੋਂ 76ਵਾਂ ਰੈਂਕ ਹਾਸਲ ਕਰਨ ਵਾਲੇ ਸੁਨਾਵਰਦੀਪ ਸਿੰਘ ਨੇ ਫ਼ਰੀਦਕੋਟ ਦਾ ਨਾਮ ਰੌਸਨ ਕੀਤਾ

ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫ਼ਰੀਦਕੋਟ : ਯੂਨੀਅਨ ਪਬਲਿਕ ਸਰਵਿਸ ਕਮਿਸਨ (ਯ.ਪੀ.ਐੈੱਸ.ਸੀ) ਦੀ ਪ੍ਰਸਿੱਧ ਸਿਵਲ ਸਰਵਿਸ ਪ੍ਰੀਖਿਆ ਅੰਦਰ ਦੇਸ ਭਰ ’ਚੋਂ 76ਵਾਂ ਰੈਂਕ ਹਾਸਲ ਕਰਕੇ ਫਰੀਦਕੋਟ ਦੇ ਹੋਣਹਾਰ ਨੌਜਵਾਨ ਸੁਨਾਵਰਦੀਪ ਸਿੰਘ ਨੇ ਇਲਾਕੇ ਦਾ ਨਾਮ ਦੇਸ਼ ਅਤੇ ਦੁਨੀਆਂ ਅੰਦਰ ਰੌਸਨ ਕੀਤਾ ਹੈ। ਇਸ ਵੱਡੀ ਕਾਮਯਾਬੀ ਨਾਲ ਪਰਿਵਾਰ ਅਤੇ ਇਲਾਕੇ ’ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਨੌਜਵਾਨ ਸੁਨਾਵਰਦੀਪ ਸਿੰਘ ਦੇ ਪਿਤਾ ਡਾ. ਕੁਲਦੀਪ ਸਿੰਘ ਡਾਇਰੈਕਟਰ ਖੇਤੀਬਾੜੀ ਵਿਭਾਗ ਅਤੇ ਮਾਤਾ ਪ੍ਰੋ.ਡਾ ਗਗਨਦੀਪ ਕੌਰ ਸਰਕਾਰੀ ਬ੍ਰਜਿੰਦਰਾ ਕਾਲਜ ਫ਼ਰੀਦਕੋਟ ਨੇ ਆਪਣੇ ਪੁੱਤਰ ਦੀ ਇਸ ਉਪਲਬਧੀ ’ਤੇ ਖੁਸੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਕਾਮਯਾਬੀ ਉਸਦੀ ਲਗਾਤਾਰ ਮਿਹਨਤ, ਲਗਨ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਜੇ ਨੌਜਵਾਨ ਪੂਰੀ ਮਿਹਨਤ ਅਤੇ ਧਿਆਨ ਨਾਲ ਆਪਣੇ ਟੀਚੇ ਵੱਲ ਵਧਣ ਤਾਂ ਉਹ ਹਰ ਮੰਜ਼ਲ ਹਾਸਲ ਕਰ ਸਕਦੇ ਹਨ। ਇੱਥੇ ਵਰਨਣਯੋਗ ਹੈ ਕਿ ਸੁਨਾਵਰਦੀਪ ਸਿੰਘ ਨੇ 12 ਤੱਕ ਦੀ ਪੜਾਈ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਤੋਂ ਕੀਤੀ। ਫ਼ਿਰ ਬੀ.ਟੈੱਕ ਸਿੰਮਬਾਈਸਿਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਸ.ਆਈ.ਟੀ) ਪੂਨਾ ਤੋਂ ਕਰਨ ਉਪਰੰਤ ਫ਼ਾਰਮ ਮਸ਼ੀਨਰੀ ’ਚ ਐੱਮ.ਟੈੱਕ ’ਚ ਕਰਨ ਲਈ ਖੇਤੀਬਾੜੀ ਯੂਨੀਵਰਸਿਟੀ ਲੁਧਿਅਣਾ ਵਿਖੇ ਦਾਖਲਾ ਲਿਆ। ਐੱਮ.ਟੈੱਕ ਦੌਰਾਨ ਪੀ.ਪੀ.ਐੱਸ.ਸੀ. ਪ੍ਰੀਖਿਆ ਪਾਸ ਕਰਕੇ ਸਹਿਕਾਰੀ ਸਭਾਵਾਂ ’ਚ ਇੰਸਪੈੱਕਟਰ ਵਜੋਂ ਚੁਣੇ ਗਏ। ਨੌਕਰੀ ਦੇ ਨਾਲ-ਨਾਲ ਯੂ.ਪੀ.ਐੱਸ.ਸੀ.ਦੀ ਤਿਆਰੀ ਸਖ਼ਤ ਮਿਹਨਤ ਨਾਲ ਕਰਦਿਆਂ ਤੀਜੀ ਕੋਸ਼ਿਸ਼ ’ਚ ਸੁਨਾਵਰਦੀਪ ਸਿੰਘ ਨਵੇਂ ਇਤਿਹਾਸ ਦੀ ਸਿਰਜਣਾ ਕਰ ਦਿੱਤੀ। ਅੱਜ ਸੁਨਾਵਰਦੀਪ ਸਿੰਘ ਦੀ ਇਸ ਮਾਣਮੱਤੀ-ਸ਼ਾਨਮੱਤੀ ਪ੍ਰਾਪਤੀ ’ਤੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਇਲਾਕਾ ਵਾਸੀਆਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਸੁਨਾਵਰਦੀਪ ਸਿੰਘ ਦੀ ਇਹ ਉਪਲਬਧੀ ਹੋਰ ਨੌਜਵਾਨਾਂ ਲਈ ਪ੍ਰੇਰਣਾ ਬਣੇਗੀ ਅਤੇ ਫਰੀਦਕੋਟ ਦਾ ਨਾਮ ਦੇਸ਼ ਭਰ ਚ ਰੌਸ਼ਨ ਕਰੇਗੀ। ਸੁਨਾਵਰਦੀਪ ਸਿੰਘ ਨੂੰ ਇਸ ਪ੍ਰਾਪਤੀ ਤੇ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਦੇ ਮੈਨੇਜਿੰਗ ਡਾਇਰੈਕਟਰ ਜਸਬੀਰ ਸਿੰਘ ਸੰਧੂ, ਦਸਮੇਸ਼ ਡੈਂਟਲ ਕਾਲਜ ਦੇ ਡਾਇਰੈਕਟਰ ਡਾ.ਗੁਰਸੇਵਕ ਸਿੰਘ, ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ, ਨੈਸ਼ਨਲ ਯੂਥ ਕਲੱਬ ਵੈਲਫ਼ੇਅਰ ਕਲੱਬ ਫ਼ਰੀਦਕੋਟ ਦੇ ਸਰਪ੍ਰਸਤ ਜਗਜੀਤ ਸਿੰਘ ਚਾਹਲ ਨੈਸ਼ਨਲ ਐਵਾਰਡੀ, ਪ੍ਰਧਾਨ ਗੁਰਚਰਨ ਸਿੰਘ ਭੰਗੜਾ ਕੋਚ, ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਅਸ਼ਵਨੀ ਬਾਂਸਲ, ਸਹਾਰਾ ਸੇਵਾ ਸੁਸਾਇਟੀ ਫ਼ਰੀਦਕੋਟ ਦੇ ਚੇਅਰਮੈਨ ਪ੍ਰਵੀਨ ਕਾਲਾ, ਨੈਸ਼ਨਲ ਯੂਥ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਦਵਿੰਦਰ ਸਿੰਘ ਪੰਜਾਬ ਮੋਟਰਜ਼, ਲਾਇਨਜ਼ ਕਲੱਬ ਫ਼ਰੀਦਕੋਟ ਦੇ ਸਕੱਤਰ ਇੰਜ.ਬਲਤੇਜ ਸਿੰਘ ਤੇਜੀ ਜੌੜਾ, ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਦੇ ਪ੍ਰਧਾਨ ਅਮਰਦੀਪ ਸਿੰਘ, ਖਜ਼ਾਨਚੀ ਗੁਰਵਿੰਦਰ ਸਿੰਘ ਧਿੰਗੜਾ, ਜ਼ਿਲਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ, ਮਹਾਂਕਾਲ ਸੇਵਾ ਧਾਮ ਫ਼ਰੀਦਕੋਟ ਦੇ ਚੇਅਰਮੈਨ ਅਸ਼ੋਕ ਭਟਨਾਗਰ, ਪ੍ਰਧਾਨ ਡਾ.ਬਲਜੀਤ ਸ਼ਰਮਾ ਗੋਲੇਵਾਲਾ,ਹੈੱਲਥ ਫ਼ਾਰ ਆਲ ਸੁਸਾਇਟੀ ਦੇ ਪ੍ਰਧਾਨ ਡਾ.ਵਿਸ਼ਵਦੀਪ ਗੋਇਲ, ਬਾਬਾ ਸ਼੍ਰੀ ਚੰਦ ਵੈਲਫ਼ੇਅਰ ਸੁਸਾਇਟੀ ਦੇ ਚੇਅਰਮੈਨ ਰਾਜਿੰਦਰ ਦਾਸ ਰਿੰਕੂ, ਸਰਕਾਰੀ ਬ੍ਰਜਿੰਦਰਾ ਕਾਲਜ ਫ਼ਰੀਦਕੋਟ ਦੇ ਪਿ੍ਰੰਸੀਪਲ ਗੁਲਸ਼ਨ ਆਹੂਜਾ, ਕਾਲਜ ਸਟਾਫ਼, ਖੇਤੀਬਾੜੀ ਵਿਭਾਗ ਦੇ ਸਟਾਫ਼ ਨੇ ਵਧਾਈ ਦਿੱਤੀ ਹੈ।