ਸੁਖਵੰਤ ਕਿੰਗਰਾ ਦੇ ਗੀਤਾਂ ਦੀ ਕਿਤਾਬ ‘ਜੰਮੇ ਨਾਲ ਦੇ’ ਰਿਲੀਜ਼
ਸੁਖਵੰਤ ਕਿੰਗਰਾ ਦੀ ਗੀਤਾਂ ਦੀ ਕਿਤਾਬ ‘ਜੰਮੇ ਨਾਲ ਦੇ’ ਲੋਕ ਗਾਇਕਾ ਰਣਜੀਤ ਕੌਰ ਨੇ ਰਿਲੀਜ਼ ਕੀਤੀ
Publish Date: Sat, 07 Mar 2026 03:38 PM (IST)
Updated Date: Sun, 08 Mar 2026 04:00 AM (IST)
ਚਾਨਾ ਪੰਜਾਬੀ ਜਾਗਰਣ ਫ਼ਰੀਦਕੋਟ : ਪੰਜਾਬ ਦੇ ਨਾਮਵਰ ਗੀਤਕਾਰ, ਸੁਖਵੰਤ ਸਿੰਘ ਕਿੰਗਰਾ ਕੰਮੇਆਣਾ, ਜਿਨ੍ਹਾਂ ਦੇ ਗੀਤਾਂ ਨੂੰ ਕਲੀਆਂ ਦੇ ਬਾਦਸ਼ਾਹ ਸਵਰਗੀ ਕੁਲਦੀਪ ਮਾਣਕ, ਸਵ.ਦਿਲਸ਼ਾਦ ਅਖ਼ਤਰ, ਸਵ.ਰਾਜਬੀਰ ਜਵੰਦਾ, ਸਟਾਰ ਗਾਇਕ ਹਰਿੰਦਰ ਸੰਧੂ, ਯੁੱਧਵੀਰ ਮਾਣਕ, ਮਲਕੀਤ ਸਿੰਘ, ਲੋਕ ਗਾਇਕਾ ਜਸਵਿੰਦਰ ਬਰਾੜ, ਹਰਪ੍ਰੀਤ ਢਿੱਲੋਂ ਸਮੇਤ ਪੰਜਾਬ ਦੇ ਕਈ ਨਾਮਵਰ ਗਾਇਕਾਂ ਨੇ ਗਾਉਣ ਦਾ ਮਾਣ ਹਾਸਲ ਕੀਤਾ ਹੈ, ਦੀ ਗੀਤਾਂ ਦੀ ਕਿਤਾਬ ‘ਜੰਮੇ ਨਾਲ ਦੇ’ ਨੂੰ ਬਾਬਾ ਸ਼ੈਦੂ ਸ਼ਾਹ ਸਪੋਰਟਸ ਅਤੇ ਸੱਭਿਆਚਾਰਕ ਕਲੱਬ ਕੰਮੇਆਣਾ ਵੱਲੋਂ ਕਰਵਾਏ ਸੱਭਿਆਚਾਰਕ ਮੇਲੇ ਦੌਰਾਨ ਪੰਜਾਬੀ ਸੰਗੀਤ ’ਚ ਵਿਸ਼ੇਸ਼ ਮੁਕਾਮ ਰੱਖਣ ਵਾਲੇ ਲੋਕ ਗਾਇਕ ਬੀਬਾ ਰਣਜੀਤ ਕੌਰ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸੁਖਵੰਤ ਸਿੰਘ ਕਿੰਗਰਾ ਨੂੰ ਇਸ ਕਿਤਾਬ ਲਈ ਵਧਾਈ ਦਿੱਤੀ। ਇਸ ਮੌਕੇ ਲੋਕ ਗਾਇਕਾ ਕਮਲ ਸਿੱਧੂ, ਮੇਲੇ ਦੇ ਮੁੱਖ ਪ੍ਰਬੰਧਕ ਬਿਕਰਮਜੀਤ ਮੱਮੂ, ਪ੍ਰਧਾਨ ਜਸਪਾਲ ਸਿੰਘ ਰਾਜਾ ਸੰਧੂ, ਮੰਚ ਸੰਚਾਲਕ ਜਸਬੀਰ ਸਿੰਘ ਜੱਸੀ, ਬਲਵੰਤ ਸਿੰਘ ਸੰਧੂ, ਜਗਜੀਤ ਸਿੰਘ ਕਿੰਗਰਾ, ਗੁਰਮੀਤ ਸਿੰਘ, ਕੁਲਬੀਰ ਸਿੰਘ ਗੱਗੀ, ਵੱਡੀ ਗਿਣਤੀ ’ਚ ਕਲੱਬ ਮੈਂਬਰ ਤੇ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਹਾਜ਼ਰ ਸਨ।