ਅਨੰਦ ਨਗਰ ਮੁਹੱਲਾ ਵਿਕਾਸ ਕਮੇਟੀ ਦੀ ਹੋਈ ਚੋਣ
ਅਨੰਦ ਨਗਰ ਮੁਹੱਲਾ ਵਿਕਾਸ ਕਮੇਟੀ ਦੀ ਹੋਈ ਚੋਣ ’ਚ ਸੁਖਚੈਨ ਸਿੰਘ ਸੰਧੂ ਬਣੇ ਪ੍ਰਧਾਨ
Publish Date: Mon, 09 Feb 2026 03:30 PM (IST)
Updated Date: Tue, 10 Feb 2026 03:59 AM (IST)
ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਮੁਹੱਲਾ ਵਿਕਾਸ ਕਮੇਟੀ ਆਨੰਦ ਨਗਰ ਦਾ ਆਮ ਇਜਲਾਸ ਹੋਇਆ। ਜਿਸ ਵਿੱਚ ਪਿਛਲੇ ਦਿਨੀ ਮੁਹੱਲੇ ਦੀ ਮੁੱਖ ਸੜਕ ਦਾ ਨਿਰਮਾਣ ਦੌਰਾਨ ਮੁਹੱਲਾ ਨਿਵਾਸੀਆ ਵੱਲੋ ਪਾਏ ਯੋਗਦਾਨ ਦਾ ਲੇਖਾ ਜੋਖਾ ਵਿਸਾਖਾ ਸਿੰਘ ਸਰਾਂ ਵੱਲੋ ਪੇਸ਼ ਕੀਤਾ ਜਿਸ ਨੂੰ ਹਾਜ਼ਰ ਵਿਅਕਤੀਆਂ ਵੱਲੋ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ। ਉਪਰੰਤ ਮੁਹੱਲਾ ਵਿਕਾਸ ਕਮੇਟੀ ਦੀ ਚੋਣ ਕੀਤੀ ਗਈ। ਰਾਜਿੰਦਰ ਸਿੰਘ ਸਰਾਂ ਵੱਲੋ ਸੁਖਚੈਨ ਸਿੰਘ ਸੰਧੂ ਦਾ ਨਾਮ ਪ੍ਰਧਾਨ ਲਈ ਪੇਸ਼ ਕੀਤਾ ਗਿਆ ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਜਨਰਲ ਸਕੱਤਰ ਲਈ ਜਗਸੀਰ ਸਿੰਘ ਬਰਾੜ ਤੇ ਸਰਬਸੰਮਤੀ ਕੀਤੀ ਗਈ। ਪ੍ਰਧਾਨ ਨੂੰ ਬਾਕੀ ਰਹਿੰਦੇ ਆਹੁਦੇਦਾਰ ਬਨਾਉਣ ਲਈ ਅਧਿਕਾਰ ਦਿੱਤੇ ਗਏ। ਇਸ ਚੋਣ ਵਿੱਚ ਹੋਰਨਾਂ ਤੋਂ ਇਲਾਵਾ ਕਰਮ ਸਿੰਘ ਢਿੱਲੋ,ਵਿਸਾਖਾ ਸਿੰਘ ਸਰਾਂ,ਬਲਜੀਤ ਸਿੰਘ ਸੰਘਾ,ਅਨੰਤਦੀਪ ਦੀਪ ਸਿੰਘ ਬਰਾੜ, ਮਾਸਟਰ ਕੁਲਵੰਤ ਰਾਏ, ਜਗਤਾਰ ਸਿੰਘ, ਅਮਰ ਸਿੰਘ ਇੰਸਪੈਕਟਰ, ਰੂਪ ਸਿੰਘ, ਹਾਕਮ ਸਿੰਘ ਬਰਾੜ, ਜੋਗਿੰਦਰ ਸਿੰਘ ਸੂਰਘੁਰੀ, ਹਰਦੀਪ ਸਿੰਘ ਫਿਡੂ ਭਲਵਾਨ,ਨੰਦ ਸਿੰਘ, ਅਮਨ ਸਿੰਘ ਸੰਧੂ,ਵੇਦ ਪ੍ਰਕਾਸ਼ ਸ਼ਰਮਾ ਆਦਿ ਹਾਜਰ ਸਨ।