- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਭਾਸ਼ ਮਿੱਤਲ ਦੀ ਯਾਦ ਵਿੱਚ ਪ੍ਰਵਾਰ ਨੇ ‘‘ਸੀਰ ਸੁਸਾਇਟੀ’’ ਨਾਲ ਮਿਲਕੇ ਸਿਲਵਰ ਓਕ ਦੇ 5 ਪੌਦੇ ਲਗਾਏ ।

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫਰੀਦਕੋਟ ਸੀਰ ਫਰੀਦਕੋਟ ਦੇ ਜੰਮ ਸ਼ੁਭਾਸ ਮਿੱਤਲ ਜੋ ਪੰਚਕੂਲਾ ਵਿਖ਼ੇ ਆਪਣੀ ਸੇਵਾਮੁਕਤੀ ਤੋਂ ਬਾਅਦ ਰਹਿ ਰਹੇ ਸਨ, ਪਿਛਲੇ ਦਿਨੀਂ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ। ਉਹਨਾਂ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਪ੍ਰਵਾਰਿਕ ਮੈਂਬਰਾਂ ਨੇ ਉਹਨਾਂ ਦੀਆਂ ਅੰਤਿਮ ਰਸਮਾਂ ਵਾਤਾਵਰਣ ਨੂੰ ਸਮਰਪਿਤ ਕਰਦਿਆ ਮਿੱਤਲ ਪਰਿਵਾਰ ਵੱਲੋਂ ਸੁਭਾਸ਼ ਮਿੱਤਲ ਦੀ ਯਾਦ ਚ ਸੀਰ ਸੇਵਾਦਾਰਾਂ ਦੇ ਸਹਿਯੋਗ ਨਾਲ ਸਿਲਵਰ ਓਕ ਦੇ 5 ਪੌਦੇ ਲਗਾਏ ਗਏ। ਜਾਣਕਾਰੀ ਦਿੰਦਿਆ ਸੀਰ ਸੰਸਥਾਪਿਕ ਸੰਦੀਪ ਅਰੋੜਾ ਤੇ ਪਰਦੀਪ ਚਮਕ ਨੇ ਦੱਸਿਆ ਕਿ ‘‘ਸੀਰ ਸੰਸਥਾਂ ਫਰੀਦਕੋਟ’’ 25 ਸਾਲਾਂ ਤੋਂ ਰੋਜਾਨਾਂ ਵਾਤਾਵਰਣ ਲਈ ਨਿਰਸਵਾਰਥ ਕੰਮ ਕਰ ਰਹੀ ਹੈ । ਜਿਸ ਵਿੱਚ ਵਾਤਾਵਰਣ ਪ੍ਰੇਮੀ ਤੇ ਸ਼ਹਿਰ ਵਾਸੀ ਰੋਜਾਨਾਂ ਜਨਮ ਦਿਨ, ਬਰਸੀ ਤੇ ਸ਼ਾਦੀ ਸਾਲਗਰ੍ਹਾ ਆਦਿ ਵਾਤਵਰਣ ਮੁਹਿੰਮ ਰਾਹੀ ਲਗਾਤਾਰ ਪੌਦੇ ਲਗਾਉਣ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ । ਉਹਨਾਂ ਕਿਹਾ ਕਿ ਸੀਰ ਸੁਸਾਇਟੀ ਵੱਲੋ ਲਗਭਗ 400 ਵੱਖ ਵੱਖ ਥਾਵਾਂ ਤੇ ਪਿੱਪਲ ਤੇ ਬੋਹੜ ਦੇ ਦਰੱਖਤ, ਮੈਡੀਸਨ, ਫੁੱਲ ਤੇ ਫਲਦਾਰ ਆਦਿ ਲਗਾਏ ਪੌਦੇ ਦਰੱਖਤ ਬਨ ਚੁੱਕੇ ਹਨ । ਸੰਦੀਪ ਅਰੋੜਾ ਨੇ ਕਿਹਾ ਕਿ ਮਿੱਤਲ ਪ੍ਰਵਾਰ ਨੇ ਸ੍ਰੀ ਸੁਭਾਸ਼ ਮਿੱਤਲ ਜੀ ਦੀ ਯਾਦ ਵਿੱਚ ਅੰਤਿਮ ਅਰਦਾਸ ਮੌਕੇ ਪੌਦੇ ਲਗਾ ਕੇ ਵਾਤਾਵਰਣ ਸਾਫ ਸੁਥਰਾ ਰੱਖਣ ਵਿੱਚ ਆਪਣਾ ਯੋਗਦਾਨ ਪਾਇਆ ਹੈ । ਉਹਨਾਂ ਸ਼ਹਿਰ ਵਾਸੀਆਂ ਨੂੰ ਵਾਤਾਵਰਣ ਬਚਾਉਣ ਲਈ ਸੀਰ ਸੰਸਥਾ ਦਾ ਸਾਥ ਦੇਣ ਦੀ ਅਪੀਲ ਕੀਤੀ । ਉਹਨਾਂ ਕਿਹਾ ਕਿ ਫਰੀਦਕੋਟ ਵਿਖੇ ਪਿਛਲੇ 25 ਸਾਲਾਂ ਤੋਂ ਵਾਤਾਵਰਣ, ਪਾਣੀ ਪੰਛੀਆਂ ਤੇ ਪ੍ਰਦੂਸ਼ਣ ਦੀ ਰੋਕਥਾਮ ਆਲੇ ਦੁਆਲੇ ਨੂੰ ਸਾਫ ਸੁਥਰਾ ਤੇ ਹਰ ਭਰਾ ਬਣਾਉਣ ਲਈ ਨਿਰਸਵਾਰਥ ਕੋਸਿਸ਼ ਕਰ ਰਹੀ ਸੁਸਾਇਟੀ ਫਾਰ ਇਕਾਲੋਜੀਕਲ ਐਂਡ ਐਨਵਾਇਰਮੈਂਟਲ ਰੀਸੋਰਸਜ਼ (ਸੀਰ) ਵੱਲੋਂ ਰੋਜਾਨਾ ਪੌਦਿਆ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ । ਉਹਨਾਂ ਕਿਹਾ ਕਿ ਸ਼ਹਿਰ ਅਤੇ ਦੇਸ਼ ਵਿਦੇਸ਼ ਦੇ ਲੋਕ ਇਸ ਸੰਸਥਾ ਨਾਲ ਜੁੜ ਕੇ ਦਰੱਖਤ ਲਗਾ ਰਹੇ ਹਨ । ਉਹਨਾਂ ਦੱਸਿਆ ਕਿ ‘‘ ਹਰ ਜਨਮ ਦਿਨ ਵਾਤਾਵਰਣ ਦਿਵਸ’’ ਮੁਹਿੰਮ ਤਹਿਤ ਲੋਕ ਆਪਣੇ ਬੁਜਰਗਾਂ ਤੇ ਬੱਚਿਆ ਦੇ ਜਨਮ ਦਿਨ ਮੌਕੇ ਪੌਦੇ ਲਗਾਂਉਂਦੇ ਹਨ । ਸੰਦੀਪ ਅਰੋੜਾ ਤੇ ਪਰਦੀਪ ਚਮਕ ਨੇ ਦੱਸਿਆ ਕਿ ਸੀਰ ਸੰਸਥਾ ਦਾ ਮਕਸਦ ਵਾਤਾਵਰਣ ਨੂੰ ਬਚਾਉਣਾ ਹੈ । ਸੀਰ ਸੰਸਥਾ ਦੇ ਮੈਂਬਰ ਹਰ ਰੋਜ ਆਪਣੇ ਟੈਂਕਰ ਨਾਲ ਪੌਦਿਆ ਨੂੰ ਪਾਣੀ ਦਿੰਦੇ ਹਨ । ਹਰ ਪੌਦੇ ਤੇ ਟਰੀ ਗਾਰਡ ਫਿੱਟ ਕਰਦੇ ਹਨ ਅਤੇ ਪੰਜ ਸਾਲ ਤੱਕ ਪੌਦੇ ਦੀ ਕਾਂਟ ਛਾਂਟ ਕਰਕੇ ਹਰ ਪੌਦੇ ਨੂੰ ਦਰੱਖਤ ਬਨਣ ਤੱਕ ਉਸ ਦੀ ਸੰਭਾਲ ਕਰਦੇ ਹਨ ਅੱਜ ਸੀਰ ਸੰਸਥਾ ਦੁਆਰਾ ਲਗਾਏ ਪੌਦੇ ਦਰੱਖਤ ਬਣ ਚੁੱਕੇ ਹਨ । ਉਹਨਾਂ ਸ਼ਹਿਰ ਵਾਸੀਆ ਨੂੰ ਸੀਰ ਸੰਸਥਾ ਦਾ ਸਾਥ ਦੇਣ ਦੀ ਅਪੀਲ ਕੀਤੀ ਤਾਂ ਜੋ ਵਾਤਾਵਰਣ ਲਈ ਕੀਤੇ ਜਾ ਰਹੇ ਰੋਜਾਨਾਂ ਕੰਮਾਂ ਵਿੱਚ ਹੋਰ ਤੇਜੀ ਲਿਆਂਦੀ ਜਾ ਸਕੇ । ਇਸ ਮੌਕੇ ਸੀਰ ਸੰਸਥਾ ਦੇ ਹਰਪ੍ਰੀਤ ਲੱਕੀ ਚੌਪੜਾ, ਗੋਲਡੀ ਪੁਰਬਾ, ਗੁਰਮੀਤ ਸਿੰਘ ਸੰਧੂ, ਸੁਮੀਤ ਗਰੋਵਰ, ਪ੍ਰਦਮਨਪਾਲ, ਮਦਨ ਲਾਲ ਸ਼ਰਮਾਂ, ਹਰਜਿੰਦਰ ਸਿੰਘ ਸੰਧੂ, ਨੀਰਜ ਦੇਵਗਨ, ਰਿੰਕੂ ਸਿੰਘ, ਪ੍ਰਤੀਕ ਸੇਠੀ, ਗੁਰਵਿੰਦਰ ਸਿੰਘ ਰੱਖੜਾ, ਵਿਕਾਸ ਅਰੋੜਾ ਆਦਿ ਪ੍ਰਵਾਰਿਕ ਮੈਂਬਰ ਹਾਜਿਰ ਸਨ।