ਸਿਲਵਰ ਓਕਸ ਸਕੂਲ ਸੇਵੇਵਾਲਾ ਦਾ ਨਤੀਜਾ ਸ਼ਾਨਦਾਰ
ਸਿਲਵਰ ਓਕਸ ਸਕੂਲ ਸੇਵੇਵਾਲਾ ਦੇ ਵਿਦਿਆਰਥੀਆਂ ਨੇ 100% ਨਤੀਜੇ ਪ੍ਰਾਪਤ ਕੀਤੇ
Publish Date: Fri, 17 Apr 2026 04:29 PM (IST)
Updated Date: Sat, 18 Apr 2026 04:01 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਸੀਬੀਐਸਈ ਜਮਾਤ ਦਸਵੀਂ ਦੇ ਨਤੀਜੇ ਸੈਸ਼ਨ 2025-26, 15 ਅਪ੍ਰੈਲ ਨੂੰ ਐਲਾਨੇ ਗਏ, ਜਿਸ ਵਿੱਚ ਸਿਲਵਰ ਓਕਸ ਸਕੂਲ, ਸੇਵੇਵਾਲਾ ਦੇ ਵਿਦਿਆਰਥੀਆਂ ਨੇ ਦਸਵੀਂ ਜਮਾਤ ਵਿੱਚ ਉੱਚ ਰੈਂਕ ਪ੍ਰਾਪਤ ਕਰਕੇ ਇੱਕ ਵਿਸੇ਼ਸ਼ ਰਿਕਾਰਡ ਕਾਇਮ ਕੀਤਾ। ਜੈਤੋ ਇਲਾਕੇ ਵਿੱਚੋਂ ਵੱਧ ਅੰਕ ਪ੍ਰਾਪਤ ਕਰਨ ਵਾਲੀ ਪ੍ਰਤਿਭਾਸ਼ਾਲੀ ਵਿਦਿਆਰਥਣ ਹਰਨੂਰ ਕੌਰ ਨੇ 97.6% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥਣ ਨਿਸ਼ਠਾ ਨੇ 96.4% ਅੰਕ ਪ੍ਰਾਪਤ ਕਰਕੇ ਦੂਜਾ, ਵਿਦਿਆਰਥਣ ਨਵਨੀਤ ਕੌਰ ਅਤੇ ਵਿਦਿਆਰਥਣ ਲਿਤਿਕਾ ਨੇ 95.2% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਵਿਦਿਆਰਥੀ ਕਾਰਤਿਕ ਨੇ 93.8%, ਵਿਦਿਆਰਥਣ ਕੁਸ਼ਮੀਤ ਕੌਰ ਨੇ 92.8% ਅਤੇ ਵਿਦਿਆਰਥਣ ਪਰੀਸ਼ਾ ਗੋਇਲ ਨੇ 92.4% ਅੰਕ ਪ੍ਰਾਪਤ ਕੀਤੇ। ਵਿਦਿਆਰਥਣ ਹਰਨੂਰ ਕੌਰ ਨੇ ਪੰਜਾਬੀ ਵਿੱਚ 100 ਅਤੇ ਵਿਦਿਆਰਥਣ ਨਿਸ਼ਠਾ ਨੇ ਹਿਸਾਬ ਵਿੱਚੋਂ 100 ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸ ਤੋਂ ਇਲਾਵਾ ਵਿਦਿਆਰਥਣ ਨਵਨੀਤ ਕੌਰ ਨੇ ਅੰਗਰੇਜ਼ੀ (95), ਵਿਦਿਆਰਥਣ ਲਿਤਿਕਾ ਦੇ ਵਿਗਿਆਨ (99), ਵਿਦਿਆਰਥਣ ਹਰਨੂਰ ਕੌਰ ਸਮਾਜਿਕ ਵਿਗਿਆਨ ਅਤੇ ਇਨਫੋਰਮੇਸ਼ਨ ਟੈਕਨੋਲੋਜੀ (99) ਅਤੇ ਵਿਦਿਆਰਥਣ ਨਿਸ਼ਠਾ ਨੇ ਹਿੰਦੀ (99) ਅੰਕ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਮਾਣ ਵਧਾਇਆ। ਇਹਨਾਂ ਵਿਦਿਆਰਥਣਾਂ ਨੇ ਆਪਣੀਆਂ ਅਸਾਧਾਰਨ ਅਕਾਦਮਿਕ ਯੋਗਤਾਵਾਂ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਸਾਰੇ ਵਿਦਿਆਰਥੀਆਂ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਉੱਚ ਅੰਕ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਹੈ। ਸਕੂਲ ਦੀ ਪ੍ਰਬੰਧਨ ਕਮੇਟੀ ਅਤੇ ਪ੍ਰਿੰਸੀਪਲ ਸ਼੍ਰੀਮਤੀ ਪ੍ਰਿਅੰਕਾ ਮਹਿਤਾ ਨੇ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਨੇ ਚੰਗੇ ਨਤੀਜਿਆਂ ਦਾ ਸਿਹਰਾ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਨੂੰ ਦਿੱਤਾ।