ਡਰੀਮਲੈਂਡ ਸਕੂਲ ਦੇ ਬੱਚਿਆਂ ਨੇ ਮੈਰਿਟ ’ਚ ਬਣਾਈ ਥਾਂ
ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੀਆਂ ਅੱਠਵੀਂ ਜਮਾਤ ਦੀਆਂ ਤਿੰਨ ਵਿਦਿਆਰਥਣਾਂ ਪੰਜਾਬ ਮੈਰਿਟ ਸੂਚੀ ‘ਚ ।
Publish Date: Sat, 11 Apr 2026 03:31 PM (IST)
Updated Date: Sun, 12 Apr 2026 04:00 AM (IST)

ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਅੱਠਵੀਂ ਜਮਾਤ ਦੇ ਨਤੀਜੇ ਵਿੱਚ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੀਆਂ ਤਿੰਨ ਵਿਦਿਆਰਥਣਾਂ ਨੇ ਪੰਜਾਬ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ। ਇਸ ਮੌਕੇ ‘ਤੇ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਜੀ ਨੇ ਵਿਦਿਆਰਥਣਾਂ ਨੂੰ ਸਨਮਾਨਿਤ ਕਰਦੇ ਹੋਏ ਦੱਸਿਆ ਕਿ ਸਿਮਰਪ੍ਰੀਤ ਕੌਰ ਸਪੁੱਤਰੀ ਮਨਜੀਤ ਸਿੰਘ ਨੇ 586/600 (97.66#) ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ 14ਵਾਂ ਸਥਾਨ, ਰਾਵੀਆ ਸਪੁੱਤਰੀ ਰਾਜਨ ਨੇ 585ੇ600 (97।50%) ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ 15ਵਾਂ ਸਥਾਨ ਅਤੇ ਸਿਮਰਨਜੀਤ ਕੌਰ ਸਪੁੱਤਰੀ ਉਡੀਕ ਸਿੰਘ ਨੇ 584ੇ600 (97।33%) ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ 16ਵਾਂ ਸਥਾਨ ਹਾਸਿਲ ਕਰਕੇ ਸੰਸਥਾ, ਜ਼ਿਲ੍ਹੇ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਮੈਡਮ ਨਵਪ੍ਰੀਤ ਸ਼ਰਮਾ ਨੇ ਕਿਹਾ ਕਿ ਵਿਦਿਆਰਥਣਾਂ ਦੀ ਇਸ ਪ੍ਰਾਪਤੀ ਨਾਲ ਸੰਸਥਾ, ਅਧਿਆਪਕਾਂ, ਮਾਪਿਆਂ ਅਤੇ ਇਲਾਕੇ ਦਾ ਨਾਮ ਰੋਸ਼ਨ ਹੋਇਆ ਹੈ ਅਤੇ ਉਨ੍ਹਾਂ ਨੇ ਸਮੂਹ ਅਧਿਆਪਕਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਪ੍ਰਾਪਤੀ ‘ਤੇ ਡੀ.ਈ.ਓ (ਐਸਿੱ) ਅੰਜਨਾ ਕੌਸ਼ਲ, ਜ਼ਿਲ੍ਹਾ ਖੇਤਰੀ ਡਿਪੂ ਪੰਜਾਬ ਸਕੂਲ ਸਿੱਖਿਆ ਬੋਰਡ ਫਰੀਦਕੋਟ ਦੇ ਮੈਨੇਜਰ ਮਨਦੀਪ ਕੌਰ ਅਤੇ ਡਿਪਟੀ ਮੈਨੇਜਰ ਸ: ਬਲਰਾਜ ਸਿੰਘ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਸੰਸਥਾ, ਮਾਪਿਆਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਪ੍ਰਾਪਤੀ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ।ਇਸ ਮੌਕੇ ਮੈਡਮ ਰਾਜਵਿੰਦਰ ਕੌਰ, ਪ੍ਰਦੀਪ ਕੁਮਾਰ, ਜਸਪ੍ਰੀਤ ਕੌਰ, ਜੋਤੀ ਕਟਾਰੀਆ , ਪੂਜਾ ਰਾਣੀ, ਅੰਕਿਤ ਸਮੇਤ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।