ਬੱਚਿਆਂ ਨੇ ਬੇਕਾਰ ਸਾਮਾਨ ਤੋਂ ਕਲਾ ਕ੍ਰਿਤਾਂ ਤਿਆਰ ਕੀਤੀਆਂ
ਵਿਦਿਆਰਥੀਆਂ ਨੂੰ ਵਰਕਸ਼ਾਪ ਲਗਾ ਕੇ ਫ਼ਾਲਤੂ ਸਮਾਨ ਤੋਂ ਕਲਾ ਕਿ੍ਤਾਂ ਤਿਆਰ ਕਰਨੀ ਸਿਖਾਈਆਂ
Publish Date: Mon, 09 Mar 2026 03:41 PM (IST)
Updated Date: Tue, 10 Mar 2026 04:00 AM (IST)

ਚਾਨਾ ਪੰਜਾਬੀ ਜਾਗਰਣ ਫ਼ਰੀਦਕੋਟ, -ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਅੰਜਨਾ ਕੌਂਸ਼ਲ ਦੀ ਯੋਗ ਸਰਪ੍ਰਸਤੀ ਹੇਠ ਫ਼ਰੀਦਕੋਟ ਜ਼ਿਲੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਘਰਾਂ ਅੰਦਰ ਪਏ ਫ਼ਾਲਤੂ ਸਮਾਨ ਤੋਂ ਕਲਾ ਕਿ੍ਤਾਂ ਤਿਆਰ ਦੀ ਦਿੱਤੀ ਜਾ ਰਹੀ ਸਿਖਲਾਈ ਦੇ ਤਹਿਤ ਸ਼ਹੀਦ ਨਾਇਕ ਸੁਰਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਗਿਆਣਾ ਵਿਖੇ ਸਕੂਲ ਦੇ ਪਿ੍ਸੀਪਲ ਸੁਧਾ ਗਰਗ ਦੀ ਯੋਗ ਅਗਵਾਈ ਹੇਠ ਈਕੋ ਕਲੱਬ ਵੱਲੋਂ ਇੱਕ ਵਰਕਸ਼ਾਪ ਲਗਾਈ ਗਈ। ਇਸ ਮੌਕੇ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸਾਂਭ ਸੰਭਾਲ ਵਾਸਤੇ ਪ੍ਰੇਰਿਤ ਕੀਤਾ ਗਿਆ। ਵਰਕਸ਼ਾਪ ਦੇ ਪ੍ਰੋਜੈਕਟ ਕੋਆਰਡੀਨੇਅਰ ਮਿਸ ਜਸਪ੍ਰੀਤ ਕੌਰ ਸਾਇੰਸ ਮਿਸਟ੍ਰੈਸ ਦੁਆਰਾ ਵਿਦਿਆਰਥੀਆਂ ਫ਼ਾਲਤੂ ਸਮਾਨ ਦੀ ਵਰਤੋਂ ਨਾਲ ਕਲਾ ਕਿ੍ਰਤਾਂ ਤਿਆਰ ਕਰਕੇ ਆਪਣੇ ਘਰ ਦੀ ਸਜਾਵਟ ਕਰਨ ਦੀ ਸਿਖਲਾਈ ਦਿੱਤੀ ਗਈ। ਇਸ ਮੌਕੇ ਵਿਦਿਆਰਥੀਆਂ ਨੇ ਬਹੁਤ ਹੀ ਦਿਲਚਸਪੀ ਨਾਲ ਭਾਗ ਲਿਆ। ਇਸ ਮੌਕੇ ਪਿ੍ਸੀਪਲ ਸੁਧਾ ਗਰਗ ਨੇ ਕਿਹਾ ਸਾਨੂੰ ਆਪਣੇ ਹੋਰ ਫ਼ਰਜ਼ਾਂ ਦੀ ਤਰ੍ਹਾਂ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਆਪਣੇ ਵਾਤਾਵਰਨ ਦੀ ਸ਼ੁੱਧਤਾ ਵਾਸਤੇ ਹਮੇਸ਼ਾ ਸੁਚੇਤ ਰਹਿ ਕੇ ਕਾਰਜ ਕਰਨੇ ਚਾਹੀਦੇ ਹਨ। ਉਨ੍ਹਾਂ ਵਰਕਸ਼ਾਪ ’ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਨੂੰ ਰਿਫ਼ਰੈਸ਼ਮੈਂਟ ਵੀ ਦਿੱਤੀ ਗਈ। ਇਸ ਵਰਕਸ਼ਾਪ ਦੀ ਸਫ਼ਲਤਾ ਲਈ ਸਕੂਲ ਦੇ ਸਮੂਹ ਸਟਾਫ਼ ਨੇ ਅਹਿਮ ਯੋਗਦਾਨ ਦਿੱਤਾ। ਇਸ ਮੌਕੇ ਪਿ੍ਰੰਸੀਪਲ ਅਤੇ ਅਧਿਆਪਕਾਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਉਲੀਕਣ ਦੀ ਸ਼ਲਾਘਾ ਕੀਤੀ।