ਅੰਤਰ ਕਾਲਜ ਯੁਵਕ ਮੇਲੇ ’ਚ ਮਾਰੀਆਂ ਮੱਲਾਂ
ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਦੇ ਵਿਦਿਆਰਥੀਆਂ ਨੇ ਅੰਤਰ ਕਾਲਜ ਯੁਵਕ ਮੇਲੇ ਵਿੱਚ ਮਾਰੀਆਂ ਮੱਲ੍ਹਾ
Publish Date: Fri, 27 Feb 2026 03:35 PM (IST)
Updated Date: Sat, 28 Feb 2026 03:58 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਪ੍ਰਿੰਸੀਪਲ ਡਾ. ਗੁਲਸ਼ਨ ਕੁਮਾਰ ਆਹੂਜਾ ਜੀ ਦੀ ਰਹਿਨੁਮਾਈ ਹੇਠ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਦੇ ਵੱਖ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕਰਵਾਏ ਗਏ ਅੰਤਰ ਕਾਲਜ ਯੁਵਕ ਮੇਲੇ ਵਿੱਚ ਭਾਗ ਲਿਆ । ਡਾ ਗਗਨਦੀਪ ਕੋਰ ਇੰਚਾਰਜ ਸਟੱਡੀ ਸਰਕਲ ਨੇ ਦੱਸਿਆ ਕਿ ਕੁਇਜ਼ ਮੁਕਾਬਲੇ ਵਿੱਚ ਆਦਿੱਤਿਆ ਮੋਗਲਾ ਅਤੇ ਜਸ਼ਨਪ੍ਰੀਤ ਕੌਰ ਨੇ 56 ਕਾਲਜਾ ਦੀਆ ਟੀਮਾ ਨੂੰ ਪਛਾੜ ਕੇ ਪਹਿਲਾ ਇਨਾਮ ਹਾਸਲ ਕੀਤਾ, ਜੋ ਕਿ ਕਾਲਜ ਲਈ ਮਾਣ ਵਾਲੀ ਗੱਲ ਹੈ । ਇਸੇ ਤਰ੍ਹਾਂ ਹੀ ਵਿਦਿਆਰਥਣ ਪਰਨੀਤ ਕੌਰ ਨੇ ਮਿੱਟੀ ਦੇ ਖਿਡੌਣੇ ਬਨਾਉਣ ਵਿੱਚ ਦੂਜਾ ਇਨਾਮ, ਗੁਰਮਨਦੀਪ ਸਿੰਘ ਨੇ ਪੈਰਾ ਰਚਨਾ ਮੁਕਾਬਲੇ ਵਿੱਚ ਦੂਜਾ, ਨੂਰ ਨੇ ਕਵਿਤਾ ਮੁਕਾਬਲੇ ਵਿੱਚ ਵਿਸ਼ੇਸ਼ ਸਥਾਨ ਹਾਸਲ ਕਰਕੇ ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ।ਇਸ ਮੌਕੇ ਅਕਤੂਬਰ2025 ਵਿੱਚ ਹੋਏ ਨੈਤਿਕ ਸਿੱਖਿਆ ਇਮਤਿਹਾਨ ਵਿੱਚ ਮੈਰਿਟ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਅਨੀਤਾ ਬਾਲਾ ਐਮ ਏ ਪੰਜਾਬੀ , ਅੰਮ੍ਰਿਤਪਾਲ ਸਿੰਘ ਬੀ ਐੱਸ ਸੀ ਐਗਰੀਕਲਚਰ, ਜਪਲੀਨ ਕੌਰ ਬੀ ਐਸ ਸੀ ਮੈਡੀਕਲ, ਅਤੇ ਮਨਜਿੰਦਰ ਕੌਰ ਬੀ ਏ ਦੀ ਵਿਦਿਆਰਥਣ ਸ਼ਾਮਲ ਸਨ । ਨੈਤਿਕ ਸਿੱਖਿਆ ਇਮਤਿਹਾਨ ਵਿੱਚ ਸਭ ਤੋਂ ਵੱਧ ਵਿਦਿਆਰਥੀਆਂ ਦੀ ਸ਼ਮੂਲੀਅਤ ਕਰਵਾਉਣ ਬਦਲੇ ਬ੍ਰਿਜਿੰਦਰਾ ਕਾਲਜ ਦੀ ਝੋਲੀ ਇਕ ਵਿਸ਼ੇਸ਼ ਸਨਮਾਨ ਵੀ ਆਇਆ । ਕਾਲਜ ਪਹੁੰਚਨ ਤੇ ਪ੍ਰਿੰਸੀਪਲ ਡਾ ਗੁਲਸ਼ਨ ਕੁਮਾਰ ਆਹੂਜਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਯੁਵਕ ਮੇਲੇ ਜਿੱਥੇ ਵਿਦਿਆਰਥੀਆਂ ਦੀ ਸਖਸ਼ੀਅਤ ਉਸਾਰੀ ਵਿੱਚ ਯੋਗਦਾਨ ਪਾਉਂਦੇ ਹਨ ਉੱਥੇ ਹੀ ਨੌਜਵਾਨਾਂ ਨੂੰ ਅਮੀਰ ਵਿਰਸੇ ਨਾਲ ਜੋੜਨ ਦਾ ਉਪਰਾਲਾ ਵੀ ਕਰਦੇ ਹਨ।ਉਹਨਾਂ ਹੋਰ ਵਿਦਿਆਰਥੀਆਂ ਨੂੰ ਵੀ ਕਾਲਜ ਵਿੱਚ ਕਰਵਾਈਆਂ ਜਾਣ ਵਾਲੀਆਂ ਵੱਖ ਵੱਖ ਗਤੀਵਿਧੀਆ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ ।ਇਸ ਮੌਕੇ ਕਾਲਜ ਦੇ ਬਰਸਰ ਡਾ ਸ਼ਾਲਿਨੀ ਗਰਗ, ਯੂਥ ਕੋਆਰਡੀਨੇਟਰ ਦਾ ਨਰਿੰਦਰਜੀਤ ਸਿੰਘ, ਰੇਡ ਰਿਬਨ ਕਲੱਬ ਦੇ ਇੰਚਾਰਜ ਸ੍ਰੀ ਸੁਖਜੀਤ ਸਿੰਘ, ਪ੍ਰੋਫੈਸਰ ਬੂਟਾ ਸਿੰਘ, ਪ੍ਰੋ ਪਵਨਪ੍ਰੀਤ, ਪ੍ਰੋ ਮਨਿੰਦਰ ਕੌਰ ਵਿਰਕ, ਪ੍ਰੋ ਰਾਜਵੀਰ ਕੌਰ ਅਤੇ ਪ੍ਰੋ ਵਰਿੰਦਰ ਕੌਰ ਡਿਜੀਟਲ ਮੀਡੀਆ ਵਿਦਿਆਰਥੀਆਂ ਨੂੰ ਹੱਲਾ ਸ਼ੇਰੀ ਦੇਣ ਖਾਸ ਤੌਰ ਤੇ ਹਾਜ਼ਰ ਸਨ ।ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਇਸ ਜਿੱਤ ਦਾ ਸਿਹਰਾ ਵਿਦਿਆਰਥੀਆਂ ਦੀ ਮਿਹਨਤ ਅਤੇ ਇੰਚਾਰਜ ਸਾਹਿਬਾਨ ਦੀ ਸੁਚੱਜੀ ਅਗਵਾਈ ਦੇ ਸਿਰ ਵੱਜਦਾ ਹੈ।