ਬੈਸਟ ਆਊਟ ਆਫ ਵੇਸਟ ਵਿਸ਼ੇ ਤੇ ਵਰਕਸ਼ਾਪ ਲਗਾਈ
ਵਿਦਿਆਰਥੀਆਂ ਦੀ ਵਰਕਸ਼ਾਪ ਲਗਾ ਕੇ ਵਾਧੂ ਸਮਾਨ ਤੋਂ ਕਲਾ ਕਿ੍ਤਾਂ ਤਿਆਰ ਕਰਨ ਲਈ ਸਿਖਲਾਈ ਦਿੱਤੀ
Publish Date: Mon, 16 Feb 2026 03:24 PM (IST)
Updated Date: Tue, 17 Feb 2026 04:00 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫ਼ਰੀਦਕੋਟ : ਉਲੰਪੀਅਨ ਰੁਪਿੰਦਰ ਪਾਲ ਸਿੰਘ ਸਰਕਾਰੀ ਬੇਸਿਕ ਮਿਡਲ ਸਕੂਲ ਫਰੀਦਕੋਟ ਵਿਖੇ ਬੱਚਿਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕਤਾ ਕਰਨ ਲਈ, ਬੱਚਿਆਂ ਨੂੰ ‘ਬੈਸਟ ਆਊਟ ਆਫ ਵੇਸਟ’ ਵਿਸ਼ੇ ਤੇ ਸਕਿੱਲ ਵਰਕਸ਼ਾਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਨੀਲਮ ਰਾਣੀ ਦੀ ਯੋਗ ਅਗਵਾਈ ਹੇਠ ਲਗਾਈ ਗਈ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੂੰ ਪੁਰਾਣੇ ਕੱਪੜਿਆਂ ਤੋਂ ਬੈੱਗ ਬਣਾਉਣ ਲਈ ਵਿਸਥਾਰ ਨਾਲ ਦੱਸਿਆ ਗਿਆ। ਪੁਰਾਣੇ ਕੱਪੜਿਆਂ ਤੋਂ ਫੁੱਟਮੈਟ ਬਣਾਉਣੇ ਸਿਖਲਾਏ ਗਏ । ਘਰ ਵਿੱਚ ਪਈਆਂ ਬੋਤਲਾਂ ਨੂੰ ਦੁਬਾਰਾ ਵਰਤੋ ’ਚ ਕਿਵੇਂ ਲਿਆਇਆ ਜਾ ਸਕਦਾ ਹੈ ਉਸ ਬਾਰੇ ਦੱਸਿਆ ਗਿਆ ਅਤੇ ਇਸ ਤਰੀਕੇ ਨਾਲ ਹੋਰ ਵੀ ਕੋਈ ਸਮਾਨ ਜਿਸ ਦੀ ਮੁੜ ਵਰਤੋ ਹੋ ਸਕੇ ਬਾਰੇ ਸਿਖਲਾਈ ਦਿੱਤੀ ਗਈ। ਇਹ ਵਰਕਸਾਪ ਤਿੰਨ ਆਰ ਦੇ ਸਿਧਾਂਤ ਰਿਡਿਊਸ, ਰੀਯੂਜ ਅਤੇ ਰੀਸਾਈਕਲ ਦੇ ਸਿਧਾਂਤ ਤੇ ਲਗਾਈ ਗਈ। ਇਸ ਵਰਕਸਾਪ ਦੌਰਾਨ ਸਕੂਲ ਮੁਖੀ ਰਵਿੰਦਰ ਕੌਰ ਨੇ ਬੱਚਿਆਂ ਨੂੰ ਵਾਤਾਵਰਨ ਨੂੰ ਬਚਾਉਣ ਅਤੇ ਬੱਚਿਆਂ ਨੂੰ ਘਰ ਅੰਦਰ ਪਈਆਂ ਹੋਈਆਂ ਚੀਜਾਂ ਨੂੰ ਮੁੜ ਵਰਤੋ ਵਿਚ ਲਿਆਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਜੇਕਰ ਅਸੀਂ ਇਸ ਧਰਤੀ ਤੇ ਤੰਦਰੁਸਤੀ ਨਾਲ ਰਹਿਣਾ ਹੈ ਤਾਂ ਸਾਨੂੰ ਵਾਤਾਵਰਨ ਪ੍ਰਤੀ ਆਪਣੇ ਬਣਦੇ ਫ਼ਰਜ਼ਾਂ ਦੀ ਅਦਾਇਗੀ ਪੂਰੀ ਤਨਦੇਹੀ ਨਾਲ ਕਰਨੀ ਪਵੇਗੀ। ਇਸ ਸਮੇਂ ਸਕੂਲ ਸਟਾਫ ’ਚੋਂ ਨਵਤੇਜ ਕੌਰ, ਪ੍ਰਵੀਨ ਰਾਣੀ, ਗੁਰਵਿੰਦਰ ਕੌਰ, ਸੋਹਣ ਲਾਲ ਈਕੋ ਕਲੱਬ ਇੰਚਾਰਜ਼ ਅਧਿਆਪਕਾਂ ਨੇ ਵਰਕਸ਼ਾਪ ਦੌਰਾਨ ਪ੍ਰਾਪਤ ਸਿਖਲਾਈ ਦੀ ਵਰਤੋਂ ਖੁਦ ਤੋਂ ਵੱਧ ਕਰਨ ਅਤੇ ਇਸ ਸਬੰਧੀ ਹੋਰ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਵੀ ਪ੍ਰੇਰਿਤ ਕੀਤਾ ਸੀ।