ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਵਿਕਸਿਤ ਭਾਰਤ ਪ੍ਰੋਗਰਾਮ ਤਹਿਤ ਪ੍ਰੋਜੈਕਟ ਮੁਕੰਮਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ
Publish Date: Fri, 06 Feb 2026 03:37 PM (IST)
Updated Date: Sat, 07 Feb 2026 03:59 AM (IST)

ਵਿਕਾਸ ਗਰਗ ਪੰਜਾਬੀ ਜਾਗਰਣ ਫਰੀਦਕੋਟ : ਸਰਕਾਰੀ ਮਿਡਲ ਸਕੂਲ ਪੱਕਾ ਦੇ ਵਿਦਿਆਰਥੀਆਂ ਨੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਦੀ ਯੋਗ ਸਰਪ੍ਰਸਤੀ ਅਤੇ ਸਕੂਲ ਦੇ ਮੁਖੀ ਜਸਬੀਰ ਸਿੰਘ ਜੱਸੀ ਦੀ ਅਗਵਾਈ ਹੇਠ ਵਿਕਸਿਤ ਭਾਰਤ ਪ੍ਰੋਗਰਾਮ ਤਹਿਤ ਆਨਲਾਈਨ ਵੱਖ-ਵੱਖ ਪ੍ਰੋਜੈਕਟ ਤਿਆਰ ਕੀਤੇ ਅਤੇ ਇਨ੍ਹਾਂ ਨੂੰ ਪੋਰਟਲ ਤੇ ਅਪਗ੍ਰੇਡ ਕੀਤਾ। ਇਨ੍ਹਾਂ ਵਿਦਿਆਰਥੀਆਂ ਪੋਰਟਲ ਤੇ ਪ੍ਰੋਜੈਕਟ ਮੁਕੰਮਲ ਹੋਣ ਤੋ ਬਾਅਦ ਜਨਰੇਟ ਹੋਏ ਪ੍ਰਮਾਣ ਪੱਤਰ ਦੇ ਕੇ ਸਵੇਰ ਦੀ ਸਭਾ ’ਚ ਸਕੂਲ ਮੁਖੀ ਜਸਬੀਰ ਸਿੰਘ ਜੱਸੀ ਅਤੇ ਸਕੂਲ ਸਟਾਫ਼ ਨੇ ਮਿਲ ਕੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਮੁਖੀ ਜਸਬੀਰ ਸਿੰਘ ਜੱਸੀ ਨੇ ਉਨ੍ਹਾਂ ਕਿਹਾ ਸਾਨੂੰ ਆਪਣੀ ਤਰੱਕੀ, ਆਪਣੇ ਪ੍ਰੀਵਾਰ ਦੀ ਤਰੱਕੀ ਦੇ ਨਾਲ ਆਪਣੇ ਦੇਸ਼ ਦੀ ਉੱਨਤੀ, ਖੁਸ਼ਹਾਲੀ ਵਾਸਤੇ ਵੀ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ। ਦੇਸ਼ ਨੂੰ ਹੋਰ ਵਿਕਸਿਤਸ਼ੀਲ ਦੇਸ ਬਣਾਉਣ ਵਾਸਤੇ ਮਾਨਵਤਾ ਭਲਾਈ ਲਈ ਨਵੀਆਂ ਖੋਜਾਂ ਕਰਨੀਆਂ ਚਾਹੀਦੀਆਂ ਹਨ। ਇਸ ਮੌਕੇ ਸਕੂਲ ਦੇ ਐੱਸ.ਐੱਸ.ਮਾਸਟਰ ਸੁਦੇਸ਼ ਸ਼ਰਮਾ, ਐੱਸ.ਐੱਸ. ਮਿਸਟ੍ਰੈੱਸ ਜਸਵਿੰਦਰ ਕੌਰ, ਸਾਇੰਸ ਮਿਸਟ੍ਰੈਸ ਪ੍ਰਵੀਨ ਲਤਾ ਅਤੇ ਹਿੰਦੀ ਮਾਸਟਰ ਵਿਕਾਸ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਨੇ ਪਾਣੀ ਸੰਭਾਲ ਅਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਵਾਸਤੇ ਪ੍ਰੋਜੈਕਟ ਚੁਣੇ ਸਨ। ਇਸ ਤਹਿਤ ਇਨ੍ਹਾਂ ਵਿਦਿਆਰਥੀਆਂ ਨੇ ਪਿੰਡ ਦੇ ਲੋਕਾਂ ਨੂੰ ਪਾਣੀ ਦੀ ਸਾਂਭ ਸੰਭਾਲ, ਇਸ ਨੂੰ ਪ੍ਰਦੁਸ਼ਿਤ ਨਾ ਕਰਨ, ਪਲਾਸਟਿਕ ਦੀ ਵਰਤੋਂ ਨਾ ਕਰਨ ਵਾਸਤੇ ਪਿੰਡ ਦੀਆਂ ਸਾਂਝੀਆਂ ਥਾਵਾਂ ਤੇ ਜਾ ਕੇ ਪ੍ਰੇਰਿਤ ਕੀਤਾ। ਵਿਦਿਆਰਥੀਆਂ ਦਾ ਪ੍ਰੋਜੈੱਕਟ ਮੁਕੰਮਲ ਹੋਣ ਉਪਰੰਤ ਇਨ੍ਹਾਂ ਦੇ ਵਿਕਸਿਤ ਪੋਰਟਲ ਤੇ ਜਨਰੇਟ ਹੋਏ ਪ੍ਰਮਾਣ ਪੱਤਰ ਇਨ੍ਹਾਂ ਵਿਦਿਆਰਥੀਆਂ ਨੂੰ ਦੇ ਕੇ ਅੱਜ ਸਨਮਾਨਿਤ ਕੀਤਾ ਜਾ ਰਿਹਾ ਹੈ। ਵਿਕਸਿਤ ਭਾਰਤ ਪ੍ਰੋਗਰਾਮ ਤਹਿਤ ਛੇਵੀਂ ਜਸ਼ਨਪ੍ਰੀਤ ਸਿੰਘ, ਜਸਪਿੰਦਰ ਸਿੰਘ, ਸੱਤਵੀਂ ਜਮਾਤ ਦੇ ਵਿਦਿਆਰਥੀ ਗੁਰਪਿੰਦਰ ਸਿੰਘ, ਰਣਬੀਰ ਸਿੰਘ,ਪਵਨਦੀਪ ਸਿੰਘ, ਨਿਸ਼ਾ ਕੌਰ, ਰਣਜੋਤ ਕੌਰ, ਅੱਠਵੀਂ ਜਮਾਤ ਦੇ ਲਵਪ੍ਰੀਤ ਸਿੰਘ, ਸ਼ਮਨਦੀਪ ਕੌਰ, ਮਧੂ ਨੇ ਸਫ਼ਲਤਾ ਨਾਲ ਭਾਗ ਲਿਆ। ਇਸ ਮੌਕੇ ਸਕੂਲ ਦੇ ਹਿੰਦੀ ਮਾਸਟਰ ਵਿਕਾਸ ਅਰੋੜਾ, ਸਾਇੰਸ ਮਿਸਟ੍ਰੈੱਸ ਪ੍ਰਵੀਨ ਲਤਾ, ਐੱਸ.ਐੱਸ.ਮਾਸਟਰ ਜਸਵਿੰਦਰ ਕੌਰ, ਐੱਸ.ਐੱਸ.ਮਾਸਟਰ ਸੁਦੇਸ਼ ਸ਼ਰਮਾ ਅਤੇ ਸਾਇੰਸ ਮਿਸਟ੍ਰੈੱਸ ਅਰੁਣਾ ਰਾਣੀ ਅਤੇ ਸਕੂਲ ਦੇ ਸਮੂਹ ਵਿਦਿਆਰਥੀ ਹਾਜ਼ਰ ਸਨ।