ਵਿਦਿਆਰਥੀਆਂ ਨੇ ਕਿ੍ਸ਼ੀ ਵਿਗਿਆਨ ਕੇਂਦਰ ਦਾ ਦੌਰਾ ਕੀਤਾ
ਸਰਕਾਰੀ ਹਾਈ ਸਕੂਲ ਟਹਿਣਾ ਦੇ ਵਿਦਿਆਰਥੀਆਂ ਨੇ ਕਿ੍ਸ਼ੀ ਵਿਗਿਆਨ ਕੇਂਦਰ ਦਾ ਦੌਰਾ ਕੀਤਾ
Publish Date: Thu, 05 Feb 2026 03:37 PM (IST)
Updated Date: Fri, 06 Feb 2026 04:02 AM (IST)
ਵਿਕਾਸ ਗਰਗ ਪੰਜਾਬੀ ਜਾਗਰਣ ਫਰੀਦਕੋਟ : ਸ਼ਹੀਦ ਲਾਂਸ ਹਵਲਦਾਰ ਪਰਮਿੰਦਰ ਸਿੰਘ ਪੀ.ਐੱਮ.ਸ੍ਰੀ ਸਰਕਾਰੀ ਹਾਈ ਸਕੂਲ ਟਹਿਣਾ ਫਰੀਦਕੋਟ ਦੇ ਵਿਦਿਆਰਥੀਆਂ ਨੇ ਸਕੂਲ ਦੀ ਮੁੱਖ ਅਧਿਆਪਿਕਾ ਸਰਬਜੀਤ ਕੌਰ ਦੀ ਯੋਗ ਅਗਵਾਈ ਹੇਠ ਕਿ੍ਸ਼ੀ ਵਿਗਿਆਨ ਕੇਂਦਰ ਫਰੀਦਕੋਟ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨਾਲ ਸਬੰਧਿਤ ਹੈ ਦਾ ਵਿਸ਼ੇਸ਼ ਦੌਰਾ ਕੀਤਾ ਗਿਆ ਅਤੇ ਆਰਗੈਨਿਕ ਫਾਰਮ ਸਰਾਂਵਾਂ ਵਿਖੇ ਦੌਰਾ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਆਰਗੈਨਿਕ ਖੇਤੀ ਦੀ ਮਹੱਤਤਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਸਾਰੇ ਵਿਦਿਆਰਥੀਆਂ ਨੇ ਇਸ ਦੌਰੇ ਤੋਂ ਇਹ ਪ੍ਰਣ ਲਿਆ ਕਿ ਉਹ ਖੇਤੀ ਪ੍ਰਧਾਨ ਸੂਬਾ ਪੰਜਾਬ ਅੰਦਰ ਆਰਗੈਨਿਕ ਖੇਤੀ ਕਰਨ ਲਈ ਉਪਰਾਲੇ ਕਰਨਗੇ। ਇਨ੍ਹਾਂ ਵਿਦਿਆਰਥੀਆਂ ਨਾਲ ਸਕੂਲ ਦੇ ਐੱਸ.ਐੱਸ.ਮਾਸਟਰ ਸੰਜੀਵ ਕੁਮਾਰ ਅਰੋੜਾ ਅਤੇ ਲਖਵੀਰ ਸਿੰਘ ਡੀ.ਪੀ.ਵੀ ਵਿਦਿਆਰਥੀਆਂ ਦੀ ਅਗਵਾਈ ਲਈ ਨਾਲ ਰਹੇ।