ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨੇ ਦਾ ਕੀਤਾ ਐਲਾਨ
22,23,24 ਜੂਨ ਨੂੰ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਤੇ ਦਿੱਤਾ ਜਾਵੇਗਾ ਧਰਨਾ -ਰੇਸ਼ਮ ਸਿੰਘ ਗਿੱਲ
Publish Date: Sun, 07 Jun 2026 06:32 PM (IST)
Updated Date: Mon, 08 Jun 2026 04:08 AM (IST)

ਪੰਜਾਬ ਰੋਡਵੇਜ਼ ਕੰਟਰੈਕਟ ਵਰਕਰਜ਼ ਯੂਨੀਅਨ ਨੇ ਕੀਤੀ ਮੀਟਿੰਗ ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫਰੀਦਕੋਟ : ਅੱਜ ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਵਲੋ ਸਾਝੇ ਤੌਰ ਤੇ ਪ੍ਰੈਸ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਰੇਸਮ ਸਿੰਘ ਗਿੱਲ ਨੇ ਦੱਸਿਆ ਕਿ ਸਰਕਾਰ ਬਣੀ ਨੂੰ 4 ਸਾਲ ਤੋਂ ਵੱਧ ਸਮਾਂ ਬੀਤ ਗਿਆ ਹੈ ਇੱਕ ਵੀ ਸਰਕਾਰੀ ਵਿਭਾਗ ਦੀ ਮਾਲਕੀ ਵਾਲੀ ਬੱਸ ਨਹੀਂ ਪਈ ਗਈ ਉਲਟਾ ਕਿਲੋਮੀਟਰ ਸਕੀਮ (ਪ੍ਰਾਈਵੇਟ ਬੱਸਾ) ਦੇ ਰਾਹੀਂ ਵਿਭਾਗਾ ਦਾ ਨਿੱਜੀਕਰਣ ਵੱਲ ਨੂੰ ਵੱਧ ਰਹੀ ਹੈ ਸਰਕਾਰ ਯੂਨੀਅਨ ਦੇ ਵਰਕਰ ਅਤੇ ਆਗੂਆਂ ਤੇ ਨਜਾਇਜ ਪਰਚੇ ਕਰਕੇ ਜੇਲ੍ਹਾਂ ਵਿੱਚ ਬੰਦ ਕਰਕੇ ਪ੍ਰਾਈਵੇਟ ਕਿਲੋਮੀਟਰ ਸਕੀਮ ਬੱਸਾਂ ਪਾਕੇ ਵਿਭਾਗ ਨੂੰ ਪ੍ਰਾਈਵੇਟੇਸ਼ਨ ਵੱਲ ਨੂੰ ਵਧਾਇਆ ਜਾ ਰਿਹਾ ਹੈ ਆਪਣੇ ਚਹੇਤਿਆਂ ਨੂੰ ਲਾਭ ਦੇਣ ਲਈ ਕਿਲੋਮੀਟਰ ਸਕੀਮ ਬੱਸਾਂ ਪਾਈਆਂ ਜਾ ਰਹੀਆਂ ਹਨ ਅਤੇ ਮੁਲਾਜ਼ਮਾਂ ਨੂੰ ਪਿਛਲੇ 6 ਮਹੀਨਿਆਂ ਤੋ ਨਜਾਇਜ਼ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ। ਮੁਲਾਜ਼ਮਾਂ ਨੂੰ ਰਿਹਾਅ ਨਹੀਂ ਕੀਤਾ ਜਾਂ ਰਿਹਾ ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਨਾਲ ਸਰਾਸਰ ਧੱਕਾ ਕਰ ਰਹੀ ਹੈ ਲੋਕਤੰਤਰ ਦਾ ਘਾਂਣ ਕਰਕੇ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੀ ਹੈ ਜਦੋਂ ਕਿ ਸਵਿੰਧਨਕ ਰੂਪ ਵਿੱਚ ਆਵਾਜ਼ ਬੁਲੰਦ ਕਰਦੇ ਮੁਲਾਜ਼ਮਾਂ ਨੂੰ ਘਰਾਂ ਤੋਂ ਚੁੱਕ ਕੇ ਨਜਾਇਜ਼ 307 ਵਰਗੀਆ ਧਰਵਾ ਲਗਾਕੇ ਬੰਦ ਕਰਕੇ ਤਸ਼ੱਦਦ ਕੀਤਾ ਗਿਆ ਹੈ। ਸੂਬਾ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਜੇਲ੍ਹਾ ਵਿੱਚ ਬੰਦ ਕਰਕੇ ਆਵਾਜ਼ ਦਬਾਅ ਕੇ ਨਿੱਜੀਕਾਰਣ ਵਾਲੇ ਪਾਸੇ ਨੂੰ ਵੱਧੀ ਹੈ ਉਸ ਦੇ ਨਾਲ ਹੀ ਏਥੇ ਇਹ ਵੀ ਸਪੱਸਟ ਕੀਤਾ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਸਹਿਬ ਵਲੋ ਕੱਚੇ ਮੁਲਾਜਮ ਪੱਕੇ ਕਰਨ ਲਈ ਸਰਕਾਰ ਭਾਵੇ ਐਲਾਨ ਕਰ ਚੁੱਕੀ ਹੈ ਪਰ ਅਸੀ ਉਹਨਾ ਚਿਰ ਇਸ ਗੱਲ ਨਾਲ ਸੰਤੁਸ਼ਟ ਨਹੀ ਜਿੰਨਾ ਚਿਰ ਫੈਸਲਿਆਂ ਨੂੰ ਲਾਗੂ ਨਹੀ ਕੀਤਾ ਜਾਦਾ ਕਿਉਕਿ ਮਾਨਯੋਗ ਸੁਪਰੀਮ ਕੋਰਟ ਅਤੇ ਹਾਈ ਕੋਰਟ ਵੱਲੋਂ ਮੁਲਾਜਮਾ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਸਰਕਾਰ ਨੇ ਅਜੇ ਤੱਕ ਵੀ ਲਾਗੂ ਨਹੀ ਕੀਤਾ ਗਿਆ। ਸੀ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਨੇ ਬੋਲਦਿਆਂ ਕਿਹਾ ਕਿ ਸਰਕਾਰ ਨੇ ਨਿੱਝੀਕਰਨ ਦਾ ਵਿਰੋਧ ਕਰਦੇ ਮੁਲਾਜ਼ਮਾਂ ਨੂੰ ਜੇਲਾ ਵਿੱਚ ਬੰਦ ਕਰਕੇ ਕਿਲੋਮੀਟਰ ਸਕੀਮ ਬੱਸਾ ਪਾਈਆ ਗਈਆ ਅਤੇ ਜਥੇਬੰਦੀ ਦੇ ਕੀਤੇ ਗਏ ਵਿਰੋਧ ਅਨੁਸਾਰ ਕੀਤੇ ਗਏ ਦਆਵਿਆਂ ਨੂੰ ਸਾਬਿਤ ਕਰ ਦਿੱਤਾ ਹੈ ਕਿ ਵਿਭਾਗ ਦੀਆ ਮਾਲਕੀ ਬੱਸਾ ਡਿਪੂਆਂ ਵਿੱਚ ਸਪੇਅਰ ਖੜੀਆਂ ਕਰਕੇ ਕਿਲੋਮੀਟਰ ਸਕੀਮ ਬੱਸਾ ਨੂੰ ਨਾਰੀਅਲ ਭੰਨ ਕੇ ਉਦਘਾਟਨ ਕਰਕੇ ਵਿਭਾਗਾਂ ਦੀ ਲੁੱਟ ਕਰਵਾਈ ਜਾ ਰਹੀ ਹੈ ਅਤੇ ਵਿਭਾਗਾਂ ਨੂੰ ਬੰਦ ਕਰਨ ਦੀਆਂ ਨੀਤੀਆਂ ਸ਼ਪੱਸ਼ਟ ਹੋ ਰਹੀ ਹਨ ਜਥੇਬੰਦੀ ਨੇ ਫੈਸਲਾ ਲਿਆ ਹੈ ਕੇ ਜੇਲ ਵਿਚ ਬੰਦ ਸਾਥੀਆਂ ਨੂੰ ਰਿਹਾਅ ਕਰਨ ਦੀ ਬਜਾਏ ਠੇਕੇਦਾਰ ਵਿਚੋਲਿਆਂ ਰਾਹੀ ਹੋ ਰਹੇ ਸ਼ੋਸ਼ਣ ਨੂੰ ਰੋਕਣ ਦੀ ਬਿਜਾਏ ਜੇਕਰ ਕਿਲੋਮੀਟਰ ਸਕੀਮ ਬੱਸਾ ਨੂੰ ਝੰਡੀ ਦਿੱਤੀ ਜਾਵੇਗੀ ਤਾ ਤਰੁੰਤ ਹੜਤਾਲ ਸਮੇਤ ਕਾਲੇ ਝੰਡਿਆ ਨਾਲ ਵਿਰੋਧ ਕੀਤਾ ਜਾਵੇਗਾ। ਬਲਵਿੰਦਰ ਸਿੰਘ ਰਾਠ ਨੇ ਦੱਸਿਆ ਕਿ ਸਰਕਾਰ ਵਲੋ 4 ਜੂਨ ਦੀ ਮੀਟਿੰਗ ਕੀਤੀ ਗਈ ਜਿਸ ਵਿਚ ਕੁਝ ਮਸਲਿਆਂ ਉਪਰ ਸਹਿਮਤੀ ਬਣੀ ਹੈ ਜਿੰਨਾ ਮਸਲਿਆਂ ਉਪਰ ਸਹਿਮਤੀ ਬਣੀ ਹੈ ਪੁਖਤਾ ਹੱਲ ਨਾ ਕੀਤਾ ਅਤੇ ਜੇਲ ਵਿੱਚ ਬੰਦ ਸਾਥੀਆਂ ਨੂੰ ਰਿਹਾਈ ਨਾ ਦਿੱਤੀ ਤਾ 10 ਜੂਨ ਨੂੰ ਪੰਜਾਬ ਦੇ ਸਮੂਹ ਗੇਟਾ ਤੇ ਗੇਟ, ਰੈਲੀਆਂ ਕਰਕੇ ਪੰਜਾਬ ਸਰਕਾਰ ਦਾ ਲਗਾਤਾਰ ਭੰਡੀ ਪ੍ਰਚਾਰ ਸੁਰੂ ਕੀਤਾ ਜਾਵੇਗਾ ਅਤੇ 22,23,24 ਜੂਨ 2026 ਨੂੰ ਮਕੁੰਬਲ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਤੇ ਧਰਨਾ ਦਿੱਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਦੀ ਹੋਵੇਗੀ।