ਗੁਰਦੁਆਰਾ ਸਾਹਿਬ ਵਿਖੇ ਪਾਲਕੀ ਸਾਹਿਬ ਭੇਟ
ਗੁਰਦਵਾਰਾ ਸਾਹਿਬ ਵਿਖੇ ਸਟੀਲ ਸਟੈਂਡ ਪਾਲਕੀ ਸਾਹਿਬ ਭੇਂਟ
Publish Date: Tue, 10 Feb 2026 03:43 PM (IST)
Updated Date: Wed, 11 Feb 2026 03:59 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਸਵ: ਕੁਲਵੰਤ ਰਾਏ ਪੰਡਿਤ ਜੀ ਦੇ ਸਪੁੱਤਰ ਪਵਨ ਕੁਮਾਰ ਸ਼ਰਮਾ ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਖਾਰਾ ਅਤੇ ਡਾ. ਮਨਜੀਤ ਕੁਮਾਰ ਸ਼ਰਮਾ ਸਮੂਹ ਪਰਿਵਾਰ ਵੱਲੋਂ ਡਾ. ਮਨਜੀਤ ਕੁਮਾਰ ਸ਼ਰਮਾ ਦੀ ਸੁਪਤਨੀ ਬੀਬੀ ਰਾਣੀ ਪਾਲ ਦੀ ਯਾਦ ਵਿੱਚ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਘਰਾਂ ਵਿੱਚ ਹੋਣ ਵਾਲੇ ਅਖੰਡ ਪਾਠ ਸਾਹਿਬ, ਸਹਿਜ ਪਾਠ ਸਾਹਿਬ, ਸੁਖਮਨੀ ਸਾਹਿਬ ਜੀ ਦੇ ਪ੍ਰਕਾਸ਼ ਵਾਸਤੇ ਇੱਕ ਸਟੀਲ ਸਟੈਂਡ ਪਾਲਕੀ ਸਾਹਿਬ ਦੀ ਸੇਵਾ ਕੀਤੀ ਗਈ। ਇਸ ਮੌਕੇ ਹੈਡ ਗ੍ਰੰਥੀ ਬਾਬਾ ਜਸਵੀਰ ਸਿੰਘ,ਪਾਲਾ ਸਿੰਘ ਸੇਵਾਦਾਰ,ਛਿੰਦੂ ਸਿੰਘ,ਸਵਰਨ ਸਿੰਘ,ਗੇਜ ਰਾਮ ਭੋਰਾ,ਨਰਿੰਦਰ ਕੁਮਾਰ,ਰਿੰਕੂ ਸਿੰਘ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਪਰਿਵਾਰ ਦਾ ਧੰਨਵਾਦ ਕੀਤਾ ਗਿਆ ਅਤੇ ਸਿਰਪਾਓ ਦੀ ਬਖਸ਼ਿਸ਼ ਕੀਤੀ ਗਈ।