ਡੀ.ਸੀ.ਐਮ ਸਕੂਲ ’ਚ ਗਣਤੰਤਰ ਦਿਵਸ ਮੌਕੇ ਕਰਵਾਏ ਮੁਕਾਬਲੇ
ਡੀ.ਸੀ.ਐਮ ਸਕੂਲ ’ਚ ਗਣਤੰਤਰ ਦਿਵਸ ਮੌਕੇ ਕਰਵਾਇਆ ਵਿਸ਼ੇਸ਼ ਸਮਾਗਮ
Publish Date: Tue, 27 Jan 2026 04:12 PM (IST)
Updated Date: Wed, 28 Jan 2026 04:01 AM (IST)

ਚਾਨਾ, ਪੰਜਾਬੀ ਜਾਗਰਣ, ਕੋਟਕਪੂਰਾ : ਦੇਸ ਭਗਤੀ ਦੇ ਮਾਣ ਨਾਲ ਭਰੇ ਦਿਲਾਂ ਨਾਲ ਡੀ.ਸੀ.ਐੱਮ ਇੰਟਰਨੈਸ਼ਨਲ ਸਕੂਲ ਕੋਟਕਪੂਰਾ ਵਿਖੇ 77ਵੇਂ ਗਣਤੰਤਰ ਦਿਵਸ ਨੂੰ ਸ਼ਾਨਦਾਰ ਢੰਗ ਨਾਲ ਮਨਾਇਆ। ਸਭ ਤੋਂ ਪਹਿਲਾਂ ਚੇਅਰਮੈਨ ਪਵਨ ਮਿੱਤਲ, ਸਰਪ੍ਰਸਤ ਅਸ਼ੋਕ ਚਾਵਲਾ, ਪ੍ਰਿੰਸੀਪਲ ਮੀਨਾਕਸ਼ੀ ਸ਼ਰਮਾ ਅਤੇ ਸਮੂਹ ਸਟਾਫ ਦੁਆਰਾ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ, ਇਸ ਨਾਲ ਹੀ ਵਿਦਿਆਰਥੀਆਂ ਨੇ ਰਾਸ਼ਟਰੀ ਗੀਤ ਦੀ ਪੇਸ਼ਕਾਰੀ ਕੀਤੀ। ਬੈਂਡ ਗਰੁੱਪ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗੀਤ ਦੀ ਪੇਸ਼ਕਾਰੀ ਕੀਤੀ ਗਈ। ਜਿਸ ਵਿਚ ਵਿਦਿਆਰਥੀਆਂ ਨੇ “ਮੇਰੇ ਦੇਸ਼ ਕੀ ਧਰਤੀ ਸੋਨਾ ਓਗਲੇ” ਗਰੁੱਪ ਗੀਤ ਦੀ ਪੇਸ਼ਕਾਰੀ ਨੇ ਸਭ ਦਾ ਮਨ ਮੋਹ ਲਿਆ। ਕੁਝ ਵਿਦਿਆਰਥੀਆਂ ਨੇ ਦੇਸ਼ ਭਗਤੀ ਗੀਤਾਂ ਤੇ ਡਾਂਸ ਦੀ ਪੇਸ਼ਕਾਰੀ ਕੀਤੀ। ਇਸ ਮੌਕੇ ਆਜ਼ਾਦੀ ਸੰਗਰਾਮ ਦਾ ਇਕ ਭਾਵੁਕ ਨਾਟਕ ਖੇਡਿਆ ਗਿਆ। ਦੇਸ਼ ਭਗਤੀ ਨਾਲ ਸੰਬੰਧਤ ਪੋਸਟਰ ਮੁਕਾਬਲੇ ਅਤੇ ਕੁਇਜ਼ ਅਤੇ ਭਾਸ਼ਣ ਦੇ ਮੁਕਾਬਲੇ ਚਾਰ ਹਾਊਸ ਦੇ ਇੰਚਾਰਜ ਦੁਆਰਾ ਕਰਵਾਏ ਗਏ। ਰੰਗੀਨ-ਰੰਗੋਲੀ ਨਾਲ ਮੇਰੇ ਸੁਪਨਿਆਂ ਦਾ ਭਾਰਤ ਤੇ ਵਿਭਿੰਨਤਾ ਵਿਚ ਏਕਤਾ ਦਾ ਜਸ਼ਨ ਮਨਾਇਆ ਗਿਆ। ਇਸ ਦੌਰਾਨ ਕਵਿਤਾ ਤੇ ਲੇਖ ਨਾਲ ਸੰਬੰਧਤ ਦੀ ਮਹੱਤਤਾ ਨੂੰ ਜੋਸ਼ ਨਾਲ ਪ੍ਰਗਟ ਕੀਤਾ। ਇਸ ਦੇ ਨਾਲ ਹੀ ਸਕੂਲ ਦੇ ਪ੍ਰਿੰਸੀਪਲ ਮੀਨਾਕਸ਼ੀ ਸ਼ਰਮਾ ਨੇ ਕਿਹਾ ਗਣਤੰਤਰ ਦਿਵਸ ਸਾਨੂੰ ਨਿਆਂ, ਆਜ਼ਾਦੀ ਤੇ ਸਮਾਨਤਾ ਦੇ ਮੁੱਲਾਂ ਨੂੰ ਬਰਕਰਾਰ ਰੱਖਣ ਦੀ ਜਿੰਮੇਵਾਰੀ ਦੀ ਯਾਦ ਦਵਾਉਂਦਾ ਹੈ। ਉਨ੍ਹਾਂ ਕਿਹਾ ਸਾਡਾ ਉਦੇਸ਼ ਹਰੇਕ ਵਿਦਿਆਰਥੀ ਵਿਚ ਇਨ੍ਹਾਂ ਆਦਰਸ਼ਾਂ ਨੂੰ ਸਥਾਪਿਤ ਕਰਨਾ ਹੈ। ਉਨ੍ਹਾਂ ਨੂੰ ਦੇਸ਼ ਦੀ ਮਹਾਨਤਾ ਵੱਲ ਲੈ ਕੇ ਜਾਣ ਲਈ ਤਿਆਰ ਕਰਨਾ ਹੈ। ਇਸ ਸਮਾਗਮ ਵਿਚ ਬੱਚਿਆਂ ਦੀ ਪੇਸ਼ਕਾਰੀ ਪਰੇਡ ਟੁਕੜੀ ਨੂੰ ਉਨ੍ਹਾਂ ਦੇ ਸਮਕਾਲੀ ਤੇ ਅਨੁਸ਼ਾਸ਼ਿਤ ਮਾਰਚ ਲਈ ਵਿਸ਼ੇਸ਼ ਪ੍ਰਸ਼ੰਸਾ ਵੀ ਕੀਤੀ। ਅੰਤ ਵਿਦਿਆਰਥੀਆਂ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕਰਦੇ ਹੋਏ ਇਸ ਦਿਨ ਦੀ ਵਧਾਈ ਦਿੱਤੀ।