ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਰੀਦਕੋਟ ਦੀ ਮੀਟਿੰਗ ਹੋਈ
ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਰੀਦਕੋਟ ਦੀ ਵਿਸ਼ੇਸ਼ ਮੀਟਿੰਗ ਹੋਈ
Publish Date: Sun, 05 Apr 2026 03:42 PM (IST)
Updated Date: Mon, 06 Apr 2026 03:58 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫਰੀਦਕੋਟ : ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਰੀਦਕੋਟ ਦੇ ਅਧੀਨ ਵਿਧਾਨ ਸਭਾ ਖੇਤਰ ਮੰਡਲ ਕੋਟਕਪੂਰਾ ਵਿੱਚ ਤਿੰਨੋਂ ਵਿਧਾਨ ਸਭਾਵਾਂ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਦੀ ਅਗਵਾਈ ਹੇਠ ਕਰਵਾਈ ਗਈ। ਇਸ ਮੌਕੇ ਸਟੇਟ ਮਹਾਮੰਤਰੀ ਅਨਿਲ ਸਰੀਨ, ਦੀਨ ਦਿਆਲ ਉਪਾਧਿਆ ਜਯੰਤੀ ਸਮਾਰੋਹ ਦੇ ਜੋਨ ਇੰਚਾਰਜ ਵਿਜੇ ਸ਼ਰਮਾ ਅਤੇ ਸਟੇਟ ਸੈਕਟਰੀ ਦਰਗੇਸ਼ ਸ਼ਰਮਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਮੀਟਿੰਗ ਦੌਰਾਨ ਮੰਡਲ ਕੋਟਕਪੂਰਾ ਦੇ ਬਜ਼ੁਰਗ ਨੇਤਾ ਮਾਸਟਰ ਹਰਬੰਸ ਲਾਲ ਸ਼ਰਮਾ ਜੀ, ਸਟੇਟ ਮੈਂਬਰ ਪ੍ਰਦੀਪ ਸ਼ਰਮਾ ਅਤੇ ਕੋਟਕਪੂਰਾ ਮੰਡਲ ਪ੍ਰਧਾਨ ਮਨਜੀਤ ਸਿੰਘ ਨੇਗੀ ਵੱਲੋਂ ਪਹੁੰਚੇ ਹੋਏ ਸਾਰੇ ਵਿਸ਼ੇਸ਼ ਮਹਿਮਾਨਾਂ ਦਾ ਸਤਿਕਾਰ ਨਾਲ ਸਵਾਗਤ ਕੀਤਾ ਗਿਆ। ਇਸਦੇ ਨਾਲ ਹੀ ਮੰਡਲ ਖਾਰਾ ਦੇ ਨਵੇਂ ਨਿਯੁਕਤ ਮੰਡਲ ਪ੍ਰਧਾਨ ਗੁਰਸ਼ਰਨ ਸਿੰਘ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਗਈ। ਇਸ ਮੌਕੇ ਮੈਡਮ ਸੁਨੀਤਾ ਗਰਗ, ਮੁਕੇਸ਼ ਗਰਗ, ਸਰਦਾਰ ਗਿੰਦਰ ਸਿੰਘ ਰਮਾਣਾ, ਸਾਬਕਾ ਮੰਡਲ ਪ੍ਰਧਾਨ ਕ੍ਰਿਸ਼ਨ ਨਾਰੰਗ, ਕਮਲ ਗਰਗ, ਕਰਤਾਰ ਸਿੰਘ ਸਿੱਖਾਂਵਾਲਾ, ਮੈਡਮ ਬਲਜੀਤ ਕੌਰ, ਅਜੀਤ ਪ੍ਰਕਾਸ਼ ਸ਼ਰਮਾ, ਵਿਨੋਦ ਸ਼ਰਮਾ, ਅਨੰਦ ਭਾਰਤੀ, ਗਗਨਦੀਪ ਸਿੰਘ, ਸੋਨੂ ਸਿੰਘਲਾ, ਗਗਨ ਪੰਡਿਤ, ਗਗਨ ਤੇਰਪੁਰੀਆ ਸਮੇਤ ਹੋਰ ਕਈ ਵਰਕਰ ਸ਼ਾਮਿਲ ਸਨ। ਮੀਟਿੰਗ ਦੌਰਾਨ ਪਾਰਟੀ ਦੀਆਂ ਆਉਣ ਵਾਲੀਆਂ ਗਤੀਵਿਧੀਆਂ, ਸੰਗਠਨ ਮਜ਼ਬੂਤੀ ਅਤੇ ਜਨਸੰਪਰਕ ਨੂੰ ਹੋਰ ਵਧਾਉਣ ਸਬੰਧੀ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।