- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਸਾਇਟੀ ਵੱਲੋਂ 16ਵੇਂ ਲੱਕੀ ਡਰਾਅ ਰਾਹੀਂ ਨਿਕਲੇ ਜੇਤੂਆਂ ਨੂੰ ਵੰਡੇੇ ਇਨਾਮ

ਰਿਤਿਕਾ, ਪਰਮਿੰਦਰ ਤੇ ਸੁਰਿੰਦਰ ਨੇ ਹਾਸਲ ਕੀਤੀਆਂ ਪਹਿਲੀਆਂ ਪੁਜ਼ੀਸ਼ਨਾਂ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਗੁਰੂ ਨਾਨਕ ਵੱਲਫੇਅਰ ਸੇਵਾ ਸੁਸਾਇਟੀ ਕੋਟਕਪੂਰਾ ਵੱਲੋਂ ਸਾਹਿਬ-ਏ-ਕਮਾਲ, ਬਾਦਸ਼ਾਹ ਦਰਵੇਸ਼, ਸੰਤ ਸਿਪਾਹੀ, ਚੋਜੀ ਪ੍ਰੀਤਮ , ਦਸਵੇਂ ਗੁਰੂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 359ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘‘20 ਸਵਾਲ-20 ਇਨਾਮ’’ ਦਾ ਲੱਕੀ ਡਰਾਅ ਇਨਾਮ ਵੰਡ ਸਮਾਗਮ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਮੁਹੱਲਾ ਹਰਨਾਮਪੁਰਾ ਵਿਖੇ ਆਯੋਜਿਤ ਕੀਤਾ ਗਿਆ। ਸਮਾਗਮ ਦੀ ਆਰੰਭਤਾ ਤਵਨੀਸ਼ ਕੌਰ ਦੁਆਰਾ ਸ਼ਬਦ ‘‘ਬਿਨੁ ਭਾਗਾ ਸਤਸੰਗੁ ਨ ਲਭੈ ਬਿਨੁ ਸੰਗਤਿ ਮੈਲੁ ਭਰੀਜੈ ਜੀਉ ’’ ਕੀਰਤਨ ਨਾਲ ਹੋਈ। ਜਗਜੀਤ ਕੌਰ, ਸੁਖਵਿੰਦਰ ਕੌਰ ਅਤੇ ਤਵਨੀਸ਼ ਕੌਰ ਨੇ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ ਕੀਤੇ ਗਏ। ਸੁਸਾਇਟੀ ਦੇ ਪ੍ਰਮੁੱਖ ਸੇਵਾਦਾਰ ਲੈਕ: ਬਲਵਿੰਦਰ ਸਿੰਘ ਕੋਟਕਪੂਰਾ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ , ਲੜਾਈਆਂ ਅਤੇ ਬਾਣੀ ਨਾਲ ਸੰਬੰਧਤ 16ਵੇਂ ਪ੍ਰਤੀਯੋਗਤਾ ਵਿੱਚ ਇਸ ਵਾਰ ਮੌਜੂਦ ਸੰਗਤ ਤੋਂ ਸਵਾਲ ਪੁੱਛੇ ਗਏ ਅਤੇ ਮੌਕੇ ਤੇ ਇਨਾਮ ਦਿੱਤੇ ਗਏ। ਉਨ੍ਹਾਂ ਹੋਰ ਕਿਹਾ ਕਿ ਸੁਸਾਇਟੀ ਨੂੰ ਛੇ ਸਾਲ ਹੋ ਗਏ ਹਨ ਤੇ 20 ਸਵਾਲ-20 ਇਨਾਮ ਦੇ ਕਾਰਜ ਨੂੰ ਦੋ ਸਾਲ ਹੋ ਗਏ ਹਨ। ਇਸ ਵਾਰ ਸੰਗਤ ਨੂੰ ‘‘ਬਾਦਸ਼ਾਹ ਦਰਵੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ’’ ਦਾ ਕਿਤਾਬਚਾ ਵਿੱਚੋ ਪਾਏ ਗਏ 20 ਸਵਾਲਾਂ ਦਾ ਡਰਾਅ ਕੱਢਿਆ ਗਿਆ। ਜਿਨ੍ਹਾਂ ਵਿੱਚ ਪਹਿਲਾ ਡਰਾਅ ਰਿਤਿਕਾ ਮਿੱਤਲ, ਦੂਜਾ ਪਰਮਿੰਦਰ ਕੌਰ ਸਿੱਧੂ ਅਤੇ ਤੀਜਾ ਸੁਰਿੰਦਰ ਕੌਰ ਤੋਂ ਬਾਅਦ ਵਿੱਚ ਜਸਮੀਤ ਕੌਰ,ਚਰਨਜੀਤ ਕੌਰ, ਸੁਖਮਨ ਕੌਰ, ਜੈਸਮੀਨ ਕੌਰ, ਰਵਨੀਸ਼ ਸਿੰਘ, ਰਿਪਦਮਨ ਕੌਰ, ਚੰਦਨਪ੍ਰੀਤ ਕੌਰ, ਨਿਸ਼ਾ ਕੌਰ, ਹਰਪ੍ਰੀਤ ਕੌਰ, ਸੁਖਵਿੰਦਰ ਕੌਰ, ਪਰਮਜੀਤ ਕੌਰ, ਏਕਮਪ੍ਰੀਤ ਕੌਰ, ਮੋਕਸ਼, ਬਲਵਿੰਦਰ ਕੌਰ, ਗੁਰਮੀਤ ਕੌਰ ਅਤੇ ਸਿਮਰਨ ਕੌਰ ਸਮੇਤ ਵੀਹ ਦੇ ਡਰਾਅ ਰਾਹੀ ਨਾਂਅ ਨਿਕਲੇ। ਰਣਜੀਤ ਸਿੰਘ ਬਿੱਲਾ ਨੇ ਲੱਕੀ ਡਰਾਅ ਦੀ ਪਰਚੀਆ ਚੁੱਕੀਆ। ਉਕਤ ਵੀਹ ਡਰਾਅ ਵਾਲੇ ਜੇਤੂਆਂ ਨੂੰ ਇਨਾਮ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਬੱਬਰਜੀਤ ਸਿੰਘ ਪ੍ਰਧਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਕਾਲਜ ਰੋਡ, ਲੈਕ: ਬਚਨ ਸਿੰਘ, ਸੁਸਾਇਟੀ ਦੇ ਪ੍ਰਮੁੱਖ ਸੇਵਾਦਰ ਲੈਕ: ਬਲਵਿੰਦਰ ਸਿੰਘ ਕੋਟਕਪੂਰਾ, ਲੈਕ: ਗੁਰਨਾਮ ਸਿੰਘ, ਜਸਮੀਤ ਸਿੰਘ, ਮਲਕੀਤ ਸਿੰਘ, ਬੇਅੰਤ ਸਿੰਘ ਅਤੇ ਰਣਜੀਤ ਸਿੰਘ ਬਿੱਲਾ ਨੇ ਕਿੱਟ ਬੈਗ ਅਤੇ ਮੈਡਲ ਤਕਸੀਮ ਕੀਤੇ। ਲੈਕ: ਗੁਰਨਾਮ ਸਿੰਘ ਨੇ ਜਿਨ੍ਹਾਂ ਦੇ ਡਰਾਅ ਨਿਕਲੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਹੋਰ ਕਿਹਾ ਕਿ ਇਹੋ ਜਿਹੇ ਉਪਰਾਲੇ ਨਿਰੰਤਰ ਚਲਦੇ ਰਹਿਣੇ ਚਾਹੀਦੇ ਹਨ ਅਤੇ ਸੰਗਤ ਨੂੰ ਪੂਰਨ ਸਹਿਯੋਗ ਦੇਣ ਲਈ ਬੇਨਤੀ ਕੀਤੀ ਤੇ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਦੀ ਸਮਾਪਤੀ ਸਿਮਰਨ ਕਰਕੇ ਕੇ ਕੀਤੀ ਗਈ।