- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੈੈੱਲਫੇਅਰ ਸੇਵਾ ਸੁਸਾਇਟੀ ਨੇ ਗੁਰਮਤਿ ਲਿਖਣ ਮੁਕਾਬਲੇ ਦੇ ਪ੍ਰਤੀਯੋਗੀਆਂ ਇਨਾਮ ਵੰਡੇ

ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਸਥਾਨਕ ਗੁਰੂ ਨਾਨਕ ਵੈਲਫੈਅਰ ਸੇਵਾ ਸੁਸਾਇਟੀ ਵਲੋਂ ਭਗਤ ਰਵਿਦਾਸ ਜੀ ਦੇ 650 ਸਾਲਾ ਜਨਮ ਦਿਹਾੜੇ ਅਤੇ ਪੰਜਵੇਂ ਗੁਰੂ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਲਿਖਣ ਮੁਕਾਬਲੇ ਦਾ ਇਨਾਮ ਵੰਡ ਸਮਾਰੋਹ ਸਥਾਨਕ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਮੁਹੱਲਾ ਹਰਨਾਮਪੁਰਾ ਵਿਖੇ ਆਯੋਜਿਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਕਰਨ ਨਾਲ ਹੋਈ ਉਪਰੰਤ ਸ੍ਰੀ ਜਪੁਜੀ ਸਾਹਿਬ ਜੀ ਦਾ ਪਾਠ ਸੰਗਤੀ ਰੂਪ ਵਿੱਚ ਕੀਤਾ ਗਿਆ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਬਲਜੀਤ ਸਿੰਘ ਖੀਵਾ ਡਾਇਰੈਕਟਰ ਚਨਾਬ ਗਰੁੱਪ ਆਫ ਇੰਸਟੀਚਿਊਟ, ਗੁਰਦੁਆਰਾ ਬਾਬਾ ਜੀਵਨ ਸਿੰਘ ਕਾਲਜ ਰੋਡ ਦੇ ਪ੍ਰਧਾਨ ਬੱਬਰਜੀਤ ਸਿੰਘ, ਸੁਸਾਇਟੀ ਦੇ ਸਰਪ੍ਰਸਤ ਸੰਪੂਰਨ ਸਿੰਘ, ਬਾਬਾ ਬੁੱਢਾ ਸੇਵਾ ਸੁਸਾਇਟੀ ਦੇ ਆਗੂ ਵਰਿੰਦਰਪਾਲ ਸਿੰਘ ਅਰਨੇਜਾ, ਕੌਸਲਰ ਐਰਿਨ ਨਿੱਪੀ ਜੋਸ਼ੀ, ਕੌਸਲਰ ਗੁਰਸੇਵਕ ਸਿੰਘ, ਕੌਸਲਰ ਗਗਨਦੀਪ ਸਿੰਘ ਡਿੰਪਲ, ਲੈਕ: ਬਚਨ ਸਿੰਘ ਆਦਿ ਬਿਰਾਜਮਾਨ ਸਨ। ਸੁਸਾਇਟੀ ਦੇ ਪ੍ਰਮੁੱਖ ਆਗੂ ਲੈਕ: ਬਲਵਿੰਦਰ ਸਿੰਘ ਕੋਟਕਪੂਰਾ ਨੇ ਸਾਰੀਆਂ ਸਤਿਕਾਰਤ ਮਹਿਮਾਨਾਂ ਤੇ ਸਖਸ਼ੀਅਤਾਂ ਨੂੰ ਜੀ ਆਇਆ ਆਖਿਆ ਤੇ ਕਿਹਾ ਕਿ ਇਸ ਗੁਰਮਤਿ ਲਿਖਣ ਮੁਕਾਬਲੇ ਵਿੱਚ 180 ਪ੍ਰਤੀਯੋਗੀਆਂ ਵੱਲੋਂ ਕਾਪੀਆਂ ਲਈਆਂ ਗਈਆਂ। ਇਸ ਲਿਖਣ ਮੁਕਾਬਲੇ ਵਿੱਚ ਪ੍ਰਤੀਯੋਗੀਆਂ ਦੇ ਚਾਰ ਵਰਗ ਪ੍ਰਾਇਮਰੀ, ਮਿਡਲ, ਸੈਕੰਡਰੀ ਅਤੇ ਓਪਨ ਵਰਗ ਦੇ ਬਣਾਏ ਗਏ ਸਨ ਇਨ੍ਹਾਂ ਚਾਰ ਵਰਗਾਂ ਦੀਆਂ ਕਾਪੀਆਂ ਜਾਂਚਣ ਦੀ ਭੂਮਿਕਾ ਲੈਕ: ਬਚਨ ਸਿੰਘ, ਲੈਕ: ਹਰਿਜੰਦਰ ਸਿੰਘ ਅਤੇ ਮਾ: ਪਰਮਜੀਤ ਸਿੰਘ ਅਦਾ ਕੀਤੀ। ਜਿਨ੍ਹਾਂ ਦੇ ਨਤੀਜੇ ਇਸ ਤਰ੍ਹਾਂ ਰਹੇ। ਪ੍ਰਾਇਮਰੀ ਵਰਗ ਵਿੱਚ ਸ਼ੁਭਦੀਪ ਨੇ ਪਹਿਲਾ ਸਥਾਨ, ਪ੍ਰਭਜੋਤ ਸਿੰਘ ਨੇ ਦੂਜਾ ਸਥਾਨ ਅਤੇ ਸਾਹਿਬਪ੍ਰੀਤ ਸਿੰਘ ਨੇ ਤੀਜਾ ਸਥਾਨ ਅਤੇ ਰਿਤਿਕਾ ਮਿੱਤਲ ਨੇ ਉਤਸ਼ਾਹ ਵਧਾਊ ਸਥਾਨ ਪ੍ਰਾਪਤ ਕੀਤਾ। ਮਿਡਲ ਵਰਗ ਵਿੱਚ ਇਸ਼ਮੀਤ ਕੌਰ ਨੇ ਪਹਿਲਾ ਸਥਾਨ, ਫਤਿਹ ਸਿੰਘ ਨੇ ਦੂਜਾ ਸਥਾਨ, ਚੰਦਨਪ੍ਰੀਤ ਸਿੰਘ ਨੇ ਤੀਜਾ ਸਥਾਨ ਅਤੇ ਜਸਨੀਤ ਕੌਰ ਨੇ ਉਤਸ਼ਾਹ ਵਧਾਊ ਸਥਾਨ ਪ੍ਰਾਪਤ ਕੀਤਾ। ਸੈਕੰਡਰੀ ਵਰਗ ਵਿੱਚ ਸਹਿਜਪ੍ਰੀਤ ਕੌਰ ਨੇ ਪਹਿਲਾ ਸਥਾਨ, ਰਿਪਦਮਨ ਕੌਰ ਨੇ ਦੂਜਾ ਸਥਾਨ, ਮਨਸੀਰਤ ਕੌਰ ਨੇ ਤੀਜਾ ਸਥਾਨ ਅਤੇ ਸੁਖਮਨ ਕੌਰ ਨੇ ਉਤਸ਼ਾਹ ਵਧਾਊ ਸਥਾਨ ਪ੍ਰਾਪਤ ਕੀਤਾ। ਓਪਨ ਵਰਗ ਵਿੱਚ ਪਰਮਿੰਦਰ ਕੌਰ ਨੇ ਪਹਿਲਾ ਸਥਾਨ, ਭੁਪਿੰਦਰ ਕੌਰ ਨੇ ਦੂਜਾ ਸਥਾਨ, ਬਲਵਿੰਦਰ ਕੌਰ ਨੇ ਤੀਜਾ ਸਥਾਨ ਅਤੇ ਨੈਨਸੀ ਮਿੱਤਲ ਨੇ ਉਤਸ਼ਾਹ ਵਧਾਊ ਸਥਾਨ ਪ੍ਰਾਪਤ ਕੀਤਾ। ਉਕਤ ਪੁਜੀਸ਼ਨਾਂ ਲੈਣ ਵਾਲਿਆਂ ਨੂੰ ਇਨਾਮ ਸਮਾਗਮ ਦੇ ਵਿਸ਼ੇਸ਼ ਮਹਿਮਾਨ ਬਲਜੀਤ ਸਿੰਘ ਖੀਵਾ ਡਾਇਰੈਕਟਰ ਚਨਾਬ ਗਰੁੱਪ ਆਫ ਇੰਸਟੀਚਿਊਟ, ਗੁਰਦੁਆਰਾ ਬਾਬਾ ਜੀਵਨ ਸਿੰਘ ਕਾਲਜ ਰੋਡ ਦੇ ਪ੍ਰਧਾਨ ਬੱਬਰਜੀਤ ਸਿੰਘ, ਸੁਸਾਇਟੀ ਦੇ ਸਰਪ੍ਰਸਤ ਸੰਪੂਰਨ ਸਿੰਘ, ਬਾਬਾ ਬੁੱਢਾ ਸੇਵਾ ਸੁਸਾਇਟੀ ਦੇ ਆਗੂ ਵਰਿੰਦਰਪਾਲ ਸਿੰਘ ਅਰਨੇਜਾ, ਕੌਸਲਰ ਐਰਿਨ ਨਿੱਪੀ ਜੋਸ਼ੀ, ਕੌਸਲਰ ਗੁਰਸੇਵਕ ਸਿੰਘ, ਕੌਸਲਰ ਗਗਨਦੀਪ ਸਿੰਘ ਡਿੰਪਲ, ਲੈਕ: ਬਚਨ ਸਿੰਘ, ਗੁਰਵਿੰਦਰ ਸਿੰਘ ਸਿਵੀਆ, ਜਸਮੀਤ ਸਿੰਘ, ਬਲਕਾਰ ਸਿੰਘ, ਸ਼ਰਨਜੀਤ ਸਿੰਘ ਮੁਕਰ ਪ੍ਰਧਾਨ ਨਾਮਦੇਵ ਸੇਵਾ ਸੁਸਾਇਟੀ, ਜਸਮੇਲ ਸਿੰਘ ਜੱਸਾ ਅਤੇ ਰਣਜੀਤ ਸਿੰਘ ਆਦਿ ਨੇ ਇਨਾਮ ਤਕਸੀਮ ਕੀਤੇ ਇਸ ਤੋਂ ਇਲਾਵਾ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਹਰ ਪ੍ਰਤੀਯੋਗੀ ਦਾ ਸਨਮਾਨ ਕੀਤਾ ਗਿਆ। ਵਿਦਿਆਰਥੀ ਗੁਰਨੂਰ ਸਿੰਘ ਨੇ ਇਤਿਹਾਸਕ ਕਵਿਤਾ ਪੇਸ਼ ਕੀਤੀ। ਅੰਤ ਵਿੱਚ ਗੁਰਵਿੰਦਰ ਸਿੰਘ ਸਿਵੀਆਂ ਨੇ ਰੌਚਿਕ ਭਰਪੂਰ ਕਵਿਤਾ ਪੇਸ਼ ਕੀਤੀ ਅਤੇ ਸਮਾਪਤੀ ਸਮੇਂ ਨਾਅਰੇ ਲਗਵਾਏ। ਇਸ ਸਮੇਂ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ।