ਮਾਤਾ ਜੀਤੋ ਜੀ ਸੁਸਾਇਟੀ ਨੇ ਸਮੂਹਿਕ ਅਨੰਦ ਕਾਰਜ ਕਰਵਾਏ
ਮਾਤਾ ਜੀਤੋ ਜੀ ਸੁਸਾਇਟੀ ਸਾਦਿਕ ਵੱਲੋਂ ਪੰਜ ਲੜਕੀਆਂ ਦੀਆਂ ਸਮੂਹਿਕ ਸ਼ਾਦੀਆਂ ਕਰਵਾਈਆਂ ਗਈਆਂ
Publish Date: Sun, 05 Apr 2026 04:04 PM (IST)
Updated Date: Mon, 06 Apr 2026 03:59 AM (IST)

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ : ਮਾਤਾ ਜੀਤੋ ਜੀ ਸ਼ੋਸਲ ਵੈਲਫੇਅਰ ਸੁਸਾਇਟੀ ਸਾਦਿਕ ਵੱਲੋਂ ਲੋਕ ਭਲਾਈ ਦੇ ਕੰਮਾਂ ਦੀ ਰਸਮੀ ਸ਼ੁਰੂਆਤ ਪ੍ਰਭਾਵਸ਼ਾਲੀ ਢੰਗ ਨਾਲ ਕੀਤੀਗਈ।ਰਹੀ ਹੈ।ਸੁਰਜੀਤ ਸਿੰਘ ਢਿੱਲੋਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ ਨੇ ਯਤਨਾਂ ਸਦਕਾ ਸੁਸਾਇਟੀ ਵੱਲੋਂ ਲੋੜਵੰਦ ਪੰਜ ਪਰਿਵਾਰਾਂ ਦੇ ਵਿਆਹੇ ਜੋੜਿਆਂ ਦਾ ਆਨੰਦ ਕਾਰਜ ਗੁਰਦਵਾਰਾ ਗੁਰੂ ਨਾਨਕ ਬਾੜੀ ਮੁਕਤਸਰ ਰੋਡ ਸਾਦਿਕ ਸੰਪਨ ਹੋਇਆ।ਬੱਚੇ ਬੱਚੀਆਂ ਦੇ ਚਾਅ ਪੂਰੇ ਕਰਨ ਲਈ ਸਾਰੀਆਂ ਬਰਾਤਾਂ ਦਾ ਭਰਵਾਂ ਸਵਾਗਤ ਕੀਤਾ ਗਿਆ।ਸਮੂਹਕ ਆਨੰਦ ਕਾਰਜ ਮੌਕੇ ਭਾਈ ਗੁਰਸੇਵਕ ਸਿੰਘ ਖਾਲਸਾ ਵੱਲੋਂ ਕਥਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਮੰਚ ਸੰਚਾਲਨ ਪਰਮਜੀਤ ਸੋਨੀ ਨੇ ਕੀਤਾ।ਗੁਰਦਵਾਰਾ ਬਾਉਲੀ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਵਿਰਸਾ ਸਿੰਘ ਵਿਚਾਰ ਸਾਂਝੇ ਕੀਤੇ। ਸੁਰਜੀਤ ਸਿੰਘ ਢਿੱਲੋਂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਵਾਅਦਾ ਕੀਤਾ ਕਿ ਅਗਲਾ ਪ੍ਰੋਗ੍ਰਾਮ ਇਸ ਤੋਂ ਵੱਡਾ ਕੀਤਾ ਜਾਵੇਗਾ ਤੇ ਵੱਧ ਤੋਂ ਵੱਧ ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ ਜਾਣਗੀਆਂ।ਬਰਾਤਾਂ ਦੀ ਵਿਦਾਇਗੀ ਸਮਾਗਮ ਦੌਰਾਨ ਦਲਜੀਤ ਸਿੰਘ ਢਿੱਲੋਂ, ਗੁਰਮੀਤ ਸਿੰਘ ਸੰਧੂ, ਬੁੱਧ ਸਿੰਘ, ਢਿੱਲੋਂ, ਸੁਖਦੇਵ ਸਿੰਘ ਕਿੰਗਰਾ, ਪ੍ਰਦੀਪ ਚਮਕ ਤੇ ਹਰਪ੍ਰੀਤ ਸਿੰਘ ਸੰਧੂ ਨੇ ਸ਼ਾਮਲ ਹੋ ਕੇ ਨਵ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਘਰੇਲੂ ਦਾਜ ਦਾ ਲੋੜੀਂਦਾ ਸਮਾਨ, ਫਰਨੀਚਰ ਤੇ ਕੱਪੜੇ ਵੀ ਸੁਸਾਇਟੀ ਵੱਲੋਂ ਦਿੱਤੇ। ਗੁਰਦਵਾਰਾ ਸਾਹਿਬ ਵੱਲੋਂ ਲੜਕਾ ਤੇ ਲੜਕੀ ਦੇ ਪਰਿਵਾਰ ਤੋਂ ਬਾਲਗ ਹੋਣ ਦਾ ਸਬੂਤ ਲੈਣ ਉਪਰੰਤ ਵਿਆਹ ਦੇ ਸਰਟੀਫਿਕੇਟ ਵੀ ਵੰਡੇ ਗਏ।ਇਸ ਮੌਕੇ ਅਮਰਜੀਤ ਸਿੰਘ ਢਿੱਲੋਂ, ਬਾਬਾ ਭੋਲਾ ਸਿੰਘ, ਬਲਬੀਰ ਚਾਵਲਾ, ਪ੍ਰਦੀਪ ਚਮਕ, ਜਗਤਾਰ ਸਿੰਘ ਪੂਨੀ, ਗੁਰਲਾਲ ਸਿੰਘ ਢਿੱਲੋਂ, ਦਰਸ਼ਨ ਸਿੰਘ ਗਾਵੜੀ, ਕਾਕਾ ਸੰਧੂ, ਸੋਨੀ ਢਿੱਲੋਂ, ਹਰਪ੍ਰੀਤ ਸਿੰਘ ਨੰਬਰਦਾਰ,ਲਖਵਿੰਦਰ ਸਿੰਘ ਲੱਖਾ ਮੈਂਬਰ ਬਲਾਕ ਸੰਮਤੀ, ਇਕਬਾਲ ਸਿੰਘ ਢਿੱਲੋਂ ਵੀ ਹਾਜਰ ਸਨ।