ਲਾਇਨਜ਼ ਕਲੱਬ ਵੱਲੋਂ ਬਲਤੇਜ ਸਿੰਘ ਤੇਜੀ ਦਾ ਸਨਮਾਨ
ਸਮਾਜ ਸੇਵੀ ਇੰਜ.ਬਲਤੇਜ ਸਿੰਘ ਤੇਜੀ ਜੌੜਾ ਨੂੰ ਲਾਇਨਜ਼ ਕਲੱਬ ਫ਼ਰੀਦਕੋਟ ਨੇ ਸਨਮਾਨਿਤ ਕੀਤਾ
Publish Date: Thu, 05 Mar 2026 03:27 PM (IST)
Updated Date: Fri, 06 Mar 2026 03:59 AM (IST)

ਵਿਕਾਸ ਗਰਗ ਪੰਜਾਬੀ ਜਾਗਰਣ ਫ਼ਰੀਦਕੋਟ : ਲਾਇਨਜ਼ ਕਲੱਬ ਫ਼ਰੀਦਕੋਟ ਵੱਲੋਂ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ’ਚ ਮੋਹਰੀ ਰਹਿ ਕੇ ਸੇਵਾ ਕਰਨ ਵਾਲੇ ਸ਼ਹਿਰ ਦੇ ਨਾਮੀ ਸਮਾਜ ਸੇਵੀ ਇੰਜ.ਬਲਤੇਜ ਸਿੰਘ ਤੇਜੀ ਜੌੜਾ ਨੂੰ ਉਚੇਚੇ ਤੌਰ ਲਾਇਨਜ਼ ਕਲੱਬ ਫ਼ਰੀਦਕੋਟ, ਲਾਇਨਜ਼ ਭਵਨ ਫ਼ਰੀਦਕੋਟ ਵਿਖੇ ਕੀਤੇ ਗਏ ਸਾਦਾ ਸਮਾਗਮ ’ਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲਾਇਨਜ਼ ਕਲੱਬਾਂ ਦੇ ਸੀਨੀਅਰ ਆਗੂ ਰਜਨੀਸ਼ ਗਰੋਵਰ ਨੇ ਦੱਸਿਆ ਕਿ ਇੰਜ.ਬਲਤੇਜ ਸਿੰਘ ਤੇਜੀ ਜੌੜਾ ਹਮੇਸ਼ਾ ਲਾਇਨਜ਼ ਕਲੱਬ ਦੇ ਹਰ ਪ੍ਰੋਜੈਕਟ ’ ਹਮੇਸ਼ਾ ਮੋਹਰੀ ਰਹਿ ਕੇ ਅਹਿਮ ਭੂਮਿਕਾ ਅਦਾ ਕਰਦੇ ਹਨ। ਪਿਛਲੇ ਦਿਨੀਂ ਲਗਾਏ ਅੱਖਾਂ ਦੇ ਚੈੱਕਅੱਪ ਕੈਂਪ ਦੌਰਾਨ ਵੀ ਉਨ੍ਹਾਂ ਨੇ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਦੱਸਿਆ ਕਲੱਬ ਵੱਲੋਂ ਚੰਗੀ ਕਾਰਗੁਜ਼ਾਰੀ ਵਾਲੇ ਮੈਂਬਰਾਂ ਦਾ ਸਨਮਾਨ ਕਰਨ ਦੀ ਮੁਹਿੰਮ ਆਰੰਭ ਕੀਤੀ ਹੋਈ ਹੈ। ਜਿਸ ਤਹਿਤ ਅੱਜ ਇੰਜ.ਬਲਤੇਜ ਸਿੰਘ ਤੇਜੀ ਜੌੜਾ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਲਾਇਨ ਮੋਹਿਤ ਗੁਪਤਾ, ਸਕੱਤਰ ਬਿਕਰਮਜੀਤ ਸਿੰਘ ਢਿੱਲੋਂ ਨੇ ਚੰਦਨ ਕੱਕੜ ਦੀ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਸਮੇਂ ਜ਼ਿਲਾ ਲਾਇਨਜ਼ ਕਲੱਬ ਦੇ ਕਮੇਟੀ ਚੇਅਰਮੈਨ.ਲੁਕੇਂਦਰ ਸ਼ਰਮਾ, ਸੀਨੀਅਰ ਆਗੂ ਗੁਰਚਰਨ ਸਿੰਘ ਗਿੱਲ, ਲੈਕਚਰਾਰ ਹਰਜੀਤ ਸਿੰਘ, ਡਾ.ਕਰਮ ਚੰਦ ਗੁਪਤਾ, ਅਮਰੀਕ ਸਿੰਘ ਖਾਲਸਾ, ਪ੍ਰਦਮਣ ਸਿੰਘ ਦਸਮੇਸ਼ ਕਲਾਥ ਹਾਊਸ, ਦਯਾ ਸਿੰਘ ਸੰਧੂ, ਮਦਨ ਮੁਖੀਜਾ, ਗੁਰਮੇਲ ਸਿੰਘ ਜੱਸਲ, ਨਵਦੀਪ ਸਿੰਘ ਰਿੱਕੀ, ਕਰਮਿੰਦਰ ਸਿੰਘ ਬਿੱਟੂ ਗਿੱਲ, ਰਾਜਨ ਨਾਗਪਾਲ, ਸਵਰਨ ਸਿੰਘ ਰੋਮਾਣਾ, ਬਲਜਿੰਦਰ ਸਿੰਘ ਬਰਾੜ, ਵਨੀਤ ਸੇਠੀ, ਹਰਮਿੰਦਰ ਸਿੰਘ ਮਿੰਦਾ, ਵਿਮਲ ਚੌਧਰੀ, ਨਵੀਨ ਧੀਂਗੜਾ,ਅਮਨਦੀਪ ਸਿੰਘ ਪੁਰਬਾ, ਪ੍ਰਤੀਕ ਸੱਚਦੇਵਾ, ਸਾਹਿਲ ਸੇਠੀ, ਮਨੋਜ ਸਲੂਜਾ ਹਾਜ਼ਰ ਸਨ।